ਜਲੰਧਰ- ਏਅਰਟੈੱਲ ਨੇ ਪਿਛਲੇ ਮਹੀਨੇ ਹੀ ਡਾਟਾ ਦੀ ਜ਼ਿਆਦਾ ਖਪਤ ਵਾਲੇ ਗਾਹਕਾਂ ਲਈ 999 ਰੁਪਏ ਵਾਲਾ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਸੀ। ਹੁਣ ਏਅਰਟੈੱਲ ਨੇ 799 ਰੁਪਏ ਵਾਲਾ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕਰ ਦਿੱਤਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਅਤੇ 799 ਰੁਪਏ 'ਚ ਗਾਹਕਾਂ ਨੂੰ ਕੁਲ 84ਜੀ.ਬੀ. 3ਜੀ/4ਜੀ ਡਾਟਾ ਮਿਲੇਗਾ। ਮਤਲਬ ਕਿ ਗਾਹਕਾਂ ਨੂੰ ਹਰ ਰੋਜ਼ 3ਜੀ.ਬੀ. ਡਾਟਾ ਮਿਲੇਗਾ। ਅਜੇ ਏਅਰਟੈੱਲ ਦਾ 799 ਰੁਪਏ ਦਾ ਨਵਾਂ ਪਲਾਨ ਪ੍ਰੀਪੇਡ ਗਾਹਕਾਂ ਲਈ ਹੀ ਉਪਲੱਬਧ ਹੈ। ਮਾਈ ਏਅਰਟੈੱਲ ਐਪ ਜਾਂ ਏਅਰਟੈੱਲ ਦੀ ਵੈੱਬਸਾਈਟ 'ਤੇ ਜਾ ਕੇ ਇਸ ਪਲਾਨ ਨੂੰ ਰੀਚਾਰਜ ਕਰਵਾਇਆ ਜਾ ਸਕਦਾ ਹੈ। ਪਿਛਲੇ ਮਹੀਨੇ ਲਾਂਚ ਹੋਏ 999 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਹਰ ਰੋਜ਼ 4ਜੀ.ਬੀ. ਡਾਟਾ ਮਿਲਦਾ ਹੈ।
999 ਰੁਪਏ ਵਾਲੇ ਪੈਕ ਦੀ ਤਰ੍ਹਾਂ ਹੀ ਨਵਾਂ 799 ਰੁਪਏ ਵਾਲਾ ਪ੍ਰੀਪੇਡ ਪਲਾਨ ਜ਼ਿਆਦਾ ਡਾਟਾ ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਹੈ। ਇਸ ਪੈਕ 'ਚ ਗਾਹਕਾਂ ਨੂੰ ਅਨਲਿਮਟਿਡ ਐੱਸ.ਟੀ.ਡੀ. ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਹਾਲਾਂਕਿ ਕੰਪਨੀ ਨੇ ਨਿਯਮ ਅਤੇ ਸ਼ਰਤਾਂ ਸਪੱਸ਼ਟ ਦੱਸੀਆਂ ਹਨ ਕਿ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਇਕ ਮਿਆਦ ਦੇ ਨਾਲ ਆਉਂਦੀ ਹੈ। ਹਰ ਰੋਜ਼ 250 ਮਿੰਟ ਮੁਫਤ ਕਾਲ ਲਈ ਮਿਲਣਗੇ ਅਤੇ ਹਫਤੇ 'ਚ 1,000 ਮਿੰਟ ਦੀ ਲਿਮਟ ਹੋਵੇਗੀ। ਮੁਫਤ ਕਾਲ ਲਿਮਟ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਏਅਰਟੈੱਲ ਤੋਂ ਏਅਰਟੈੱਲ ਨੈੱਟਵਰਕ 'ਤੇ ਕਾਲ ਕਰਨ ਲਈ 10 ਪੈਸੇ ਪ੍ਰਤੀ ਮਿੰਟ ਅਤੇ ਦੂਜੇ ਨੈੱਟਵਰਕ 'ਤੇ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਭੁਗਤਾਨ ਦੇਣਾ ਹੋਵੇਗਾ।
799 ਰੁਪਏ ਵਾਲੇ ਪੈਕ ਨੂੰ ਏਅਰਟੈੱਲ ਪੇਮੈਂਟਸ ਬੈਂਕ ਰਾਹੀਂ ਖਰੀਦਣ 'ਤੇ ਗਾਹਕ ਖਾਸ ਆਫਰ ਤਹਿਤ 50 ਫੀਸਦੀ ਕੈਸ਼ਬੈਕ ਦਾ ਲਾਭ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਵੀ ਏਅਰਟੈੱਲ ਦੇ 549 ਵਾਲੇ ਪ੍ਰੀਪੇਡ ਪਲਾਨ 'ਚ 2ਜੀ.ਬੀ. ਡਾਟਾ ਹਰ ਰੋਜ਼ ਮਿਲਦਾ ਹੈ। ਉਥੇ ਹੀ 499 ਰੁਪਏ ਵਾਲੇ ਪਲਾਨ 'ਚ ਤੁਹਾਨੂੰ 1.5ਜੀ.ਬੀ. ਡਾਟਾ ਮਿਲੇਦਾ ਹੈ। ਦੋਵਾਂ ਪ੍ਰੀਪੇਡ ਪਲਾਨ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ ਆਫਰ ਦੇ ਨਾਲ ਆਉਂਦੇ ਹਨ।
Edge Sense ਤਕਨੀਕ ਨਾਲ ਪੇਸ਼ ਕੀਤਾ ਜਾ ਸਕਦੈ HTC U11 Life, ਸਪੈਸੀਫਿਕੇਸ਼ਨਸ ਹੋਏ ਆਨਲਾਈਨ ਲੀਕ
NEXT STORY