ਗੈਜੇਟ ਡੈਸਕ– ਏਅਰਟੈੱਲ ਨੇ ਹਾਲ ਹੀ ’ਚ 666 ਰੁਪਏ ਦਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜੋ ਦੇਸ਼ ਦੇ ਸਾਰੇ ਰਾਜਾਂ ਲਈ ਹੈ। ਏਅਰਟੈੱਲ ਦੇ ਇਸ ਨਵੇਂ ਪ੍ਰੀਪੇਡ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲ ਰਿਹਾ ਹੈ। ਇਸਤੋਂ ਇਲਾਵਾ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਏਅਰਟੈੱਲ ਦੇ 666 ਰੁਪਏ ਵਾਲੇ ਪਲਾਨ ਦੀ ਮਿਆਦ ਕੰਪਨੀ ਦੇ 598 ਰੁਪਏ ਵਾਲੇ ਪਲਾਨ ਨਾਲੋਂ ਘੱਟ ਹੈ। ਦੱਸ ਦੇਈਏ ਕਿ 598 ਰੁਪਏ ਵਾਲਾ ਪਲਾਨ ਹੁਣ 719 ਰੁਪਏ ਦਾ ਹੋ ਗਿਆ ਹੈ।
ਇਹ ਵੀ ਪੜ੍ਹੋ– Vi ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਹੁਣ ਘਰ ਬੈਠੇ ਮਿਲੇਗਾ ਆਪਣੀ ਪਸੰਦ ਦਾ ਮੋਬਾਇਲ ਨੰਬਰ
ਏਅਰਟੈੱਲ ਦੇ ਇਸ 666 ਰੁਪਏ ਵਾਲੇ ਪਲਾਨ ਬਾਰੇ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਜਾਣਕਾਰੀ ਦਿੱਤੀ ਹੈ। ਏਅਰਟੈੱਲ ਦੇ ਇਸ 666 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਨਾਲ ਰੋਜ਼ 100 SMS ਅਤੇ ਅਨਲਿਮਟਿਡ ਕਾਲਿੰਗ ਮਿਲ ਰਹੀ ਹੈ। ਇਸ ਪਲਾਨ ਦੀ ਮਿਆਦ 77 ਦਿਨਾਂ ਦੀ ਹੈ।
666 ਰੁਪਏ ਵਾਲੇ ਪਲਾਨ ਨਾਲੋਂ ਸਸਤਾ ਇਕ ਪਲਾਨ 549 ਰੁਪਏ ਦਾ ਹੈ ਜਿਸ ਵਿਚ 56 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਪਲਾਨ ’ਚ ਵੀ ਇਕ ਮਹੀਨੇ ਲਈ ਐਮਾਜ਼ੋਨ ਪ੍ਰਾਈਮ ਦਾ ਮੋਬਾਇਲ ਐਡੀਸ਼ਨ ਫਰੀ ਮਿਲਦਾ ਹੈ। ਇਸਤੋਂ ਇਲਾਵਾ 3 ਮਹੀਨਿਆਂ ਲਈ Apollo 24/7 ਸਰਕਿਲ ਦਾ ਐਕਸੈੱਸ ਮਿਲੇਗਾ।
ਇਹ ਵੀ ਪੜ੍ਹੋ– ਜੀਓ ਨੇ ਮਾਰੀ ਪਲਟੀ, ਇਕ ਦਿਨ ’ਚ ਹੀ ਬਦਲ ਦਿੱਤੇ ਆਪਣੇ 1 ਰੁਪਏ ਵਾਲੇ ਪਲਾਨ ਦੇ ਫਾਇਦੇ
ਭਾਰਤ ’ਚ ਵਿਕਰੀ ਲਈ ਉਪਲੱਬਧ ਹੋਇਆ Infinix Note 11 ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼
NEXT STORY