ਜਲੰਧਰ- ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਫਿਰ ਇਕ ਆਫਰ ਲਾਂਚ ਕਰਦੇ ਹੋਏ ਰਿਲਾਇੰਸ ਜਿਓ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਨਵੇਂ ਆਫਰ 'ਚ ਏਅਰਟੈੱਲ ਆਪਣੇ ਪੋਸਟਪੇਟ ਗਾਹਕਾਂ ਨੂੰ ਅਗਲੇ ਤਿੰਨ ਮਹੀਨੇ ਤੱਕ 30ਜੀ.ਬੀ. ਡਾਟਾ ਮੁਫਤ ਦੇਵੇਗੀ। ਪੋਸਟਪੇਡ ਗਾਹਕਾਂ ਨੂੰ ਇਸ ਆਫਰ ਨੂੰ ਪਾਉਣ ਲਈ 30 ਅਪ੍ਰੈਲ ਤੱਕ 'ਮਾਈ ਏਅਰਟੈੱਲ ਐਪ' 'ਚ ਲਾਗ-ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਗਾਹਕਾਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਲਈ 30ਜੀ.ਬੀ. ਡਾਟਾ ਮੁਫਤ ਮਿਲ ਜਾਵੇਗਾ। ਕੰਪਨੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਗਾਹਕਾਂ ਨੇ ਇਸੇ ਤਰ੍ਹਾਂ ਦਾ ਪਲਾਨ ਪਿਛਲੇ ਮਹੀਨੇ ਲਿਆ ਸੀ ਉਨ੍ਹਾਂ ਨੂੰ ਇਕ ਮਹੀਨੇ ਦੀ ਵੈਲੀਡਿਟ ਦੇ ਨਾਲ 10ਜੀ.ਬੀ. ਡਾਟਾ ਦਿੱਤਾ ਜਾਵੇਗਾ।
ਭਾਰਤੀ ਏਅਰਟੈੱਲ ਦੇ ਸੀ.ਈ.ਓ. ਗੋਪਾਲ ਵਿੱਟਲ ਬਿਆਨ 'ਚ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਲਈ ਕੁਝ ਮੁਫਤ ਡਾਟਾ ਦਾ ਮਜ਼ਾ ਲਓ, ਇਹ ਆਫਰ ਤੁਹਾਡੀਆਂ ਲੰਬੀਆਂ ਛੁੱਟੀਆਂ ਤੱਕ ਬਣਿਆ ਰਹੇਗਾ। ਇਸ ਦੇ ਨਾਲ ਹੀ ਏਅਰਟੈੱਲ ਨੇ ਦੱਸਿਆ ਕਿ ਉਹ ਗਾਹਕ ਜੋ ਸਹੀ ਇੰਟਰਨੈਸ਼ਨਲ ਰੋਮਿੰਗ ਪੈਕ ਐਕਟੀਵੇਟ ਨਹੀਂ ਕਰ ਸਕੇ ਉਨ੍ਹਾਂ ਨੂੰ ਵੈਲੀਊ ਵਾਪਸ ਮਿਲੇਗੀ। ਦੱਸ ਦਈਏ ਕਿ ਇਹ ਸਾਰੇ ਆਫਰਜ਼ ਜਿਓ ਦੇ ਆਉਣ ਤੋਂ ਬਾਅਦ ਹੀ ਜ਼ਿਆਦਾ ਮਿਲਣ ਲੱਗੇ ਹਨ ਕਿਉਂਕਿ ਟੈਲੀਕਾਮ ਕੰਪਨੀਆਂ ਨੂੰ ਜਿਓ ਕਾਰਨ ਆਪਣੀ ਹੋਂਦ 'ਤੇ ਸੰਕਟ ਨਜ਼ਰ ਆ ਰਿਹਾ ਹੈ।
ਕੰਪਾਸ ਤੋਂ ਬਾਅਦ Jeep Renegade ਭਾਰਤ 'ਚ ਹੋ ਸਕਦੀ ਹੈ ਲਾਂਚ
NEXT STORY