ਜਲੰਧਰ-ਰਿਲਾਇੰਸ ਜੀਓ ਨਾਲ ਟੱਕਰ ਲੈਣ ਲਈ ਏਅਰਟੈਲ ਨੇ ਆਪਣੇ ਗਾਹਕਾਂ ਲਈ ਨਵਾਂ ਪਲਾਨ ਲਾਂਚ ਕੀਤਾ ਹੈ। ਇਸ ਦੇ ਤਹਿਤ ਕੰਪਨੀ ਪੁਰਾਣੇ ਅਤੇ ਨਵੇਂ ਦੋਨਾਂ ਆਪ੍ਰੇਟਰਸ ਨੂੰ 250 ਰੁਪਏ ਕੀਮਤ 'ਚ 10GB 4G ਡਾਟਾ ਦਵੇਗੀ। ਇਹ ਸਕੀਮ ਸੈਮਸੰਗ ਗਲੈਕਸੀ J ਸੀਰੀਜ਼ ਦੇ ਚੁਣੇ ਹੋਏ ਸਮਾਰਟਫੋਨਜ਼ ਦੇ ਨਾਲ ਉਪਲੱਬਧ ਹੈ। ਸੈਮਸੰਗ ਜਾਂ ਏਅਰਟੈਲ ਨੇ ਇਸ ਹੈਂਡਸੈਟ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਟੈਲੀਕਾਮ ਆਪ੍ਰੇਟਰ ਨੇ ਆਪਣੀ ਵੈੱਬਸਾਈਟ 'ਤੇ ਆਫਰ ਪੇਜ਼ ਨੂੰ ਵੀ ਅਪਡੇਟ ਨਹੀਂ ਕੀਤਾ ਹੈ ।
ਜਿਨ੍ਹਾਂ ਇਲਾਕਿਆਂ 'ਚ 4G ਸਹੂਲਤ ਉਪਲੱਬਧ ਨਹੀਂ ਹੈ, ਉਨ੍ਹਾਂ ਨੂੰ 10GB 3G ਡਾਟਾ ਮਿਲੇਗਾ, ਹਾਲਾਂਕਿ 10GB 3G 'ਚ 9GB ਨਾਈਟ ਲਈ ਉਪਲੱਬਧ ਹੋਵੇਗਾ।ਆਫਰ 'ਤੇ ਭਾਰਤੀ ਏਅਰਟੈਲ ਦੇ ਮਾਰਕੀਟ ਆਪ੍ਰੇਸ਼ਨ ਨਿਰਦੇਸ਼ਕ ਅਜੈ ਪੁਰੀ ਨੇ ਕਿਹਾ ਕਿ ਅਸੀ ਸੈਮਸੰਗ J ਸੀਰੀਜ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਅੱਗੇ ਵਧਾ ਰਹੇ ਹਾਂ।ਇਸ ਤੋਂ ਅਸੀ ਬਹੁਤ ਖੁਸ਼ ਹਾਂ। ਸਾਨੂੰ ਭਰੋਸਾ ਹੈ ਕਿ ਇਸ ਤੋਂ ਯੂਜ਼ਰਜ਼ ਨੂੰ ਵਧੀਆ ਡਿਵਾਈਸ 'ਚ 2ਜੀ ਨੈੱਟਵਰਕ ਦਾ ਮਜ਼ਾ ਮਿਲੇਗਾ।
ਇਸ ਆਫਰ ਨੂੰ ਲੈਣ ਲਈ ਏਅਰਲੈਟ ਯੂਜ਼ਰਜ਼ ਨੂੰ ਆਪਣੇ ਸੈਮਸੰਗ J ਸੀਰੀਜ ਫੋਨ ਨਾਲ www.airtel.in/handset- offers ਵੈੱਬਸਾਈਟ 'ਤੇ ਲਾਗ-ਆਨ ਕਰਨਾ ਹੋਵੇਗਾ।ਇਸ ਤੋਂ ਬਾਅਦ ਇੱਥੇ ਦਿੱਤੇ ਗਏ ਸਟੈੱਪਸ ਨੂੰ ਫੋਲੋ ਕਰਨਾ ਹੋਵੇਗਾ, ਹਾਲਾਂਕਿ ਇਸ ਦੌਰਾਨ ਫੋਨ 'ਚ ਇੰਟਰਨੈੱਟ ਏਅਰਟੈਲ ਸਿਮ ਨਾਲ ਚੱਲਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਯੂਜ਼ਰ ਆਪਣੇ ਨਜ਼ਦੀਕੀ ਏਅਰਟੈਲ ਰਿਟੇਲ ਆਊਟਲੈਟਸ 'ਤੇ ਵੀ ਜਾ ਕੇ ਇਸ ਆਫਰ ਨੂੰ ਐਕਟੀਵੇਟ ਕਰਾ ਸਕਦੇ ਹਨ ।
ਇਨ੍ਹਾਂ ਫੋਂਸ ਨੂੰ ਨਹੀਂ ਮਿਲੇਗੀ ਐਂਡ੍ਰਾਇਡ 7.0 ਅਪਡੇਟ ; ਸੈਮਸੰਗ, HTC ਦੇ ਮਾਡਲ ਵੀ ਹਨ ਸ਼ਾਮਿਲ
NEXT STORY