ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ ਆਪਣੀ ਨਵੀਂ ਐਕਸਟਰੀਮ ਪ੍ਰੀਮੀਅਮ ਸਰਵਿਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਏਅਰਟੈੱਲ ਐਕਸਟਰੀਮ ਪ੍ਰੀਮੀਅਮ ਸਰਵੇਸ ਰਾਹੀਂ ਲੋਕਾਂ ਨੂੰ ਇਕ ਹੀ ਐਪ ’ਚ ਭਾਰਤੀ ਅਤੇ ਗਲੋਬਲ ਓ.ਟੀ.ਟੀ. ਕੰਟੈਂਟ ਮੁਹੱਈਆ ਕਰਵਾਇਆ ਜਾਵੇਗਾ। ਏਅਰਟੈੱਲ ਐਕਸਟਰੀਮ ਪ੍ਰੀਮੀਅਮ ’ਤੇ ਗਾਹਕਾਂਨੂੰ ਸੋਨੀ ਲਿਵ, ਇਰੋਜ ਨਾਓ, ਲਾਇੰਸਗੇਟ ਪਲੇਅ, ਹੋਈਚੋਈ, ਮਨੋਰਮਾਮੈਕਸ, ਸ਼ੇਮਾਰੂ, ਅਲਟਰਾ, ਹੰਗਾਮਾ ਪਲੇਅ, ਐਪੀਕਾਨ, ਡਾਕਿਊਬੇ, ਡਿਵੋ ਟੀ.ਵੀ., ਕਲਿੱਕ, ਨਾਮਾਫਲਿਕਸ, ਡਾਲੀਵੁੱਡ, ਸ਼ਾਰਟਸ ਟੀ.ਵੀ. ਤੋਂ 10,500 ਤੋਂ ਜ਼ਿਆਦਾ ਫਿਲਮਾਂ ਅਤੇ ਸ਼ੋਅ ਦੇ ਨਾਲ-ਨਾਲ ਲਾਈਟ ਚੈਨਲਾਂ ਦੇ ਕੰਟੈਂਟ ਮਿਲਣਗੇ।
ਏਅਰਟੈੱਲ ਦੇ ਗਾਹਕਾਂ ਨੂੰ ਐਕਸਟਰੀਮ ਪਰੀਮੀਅਮ ਦੀ ਸੁਵਿਧਾ 149 ਰੁਪਏ ਪ੍ਰਤੀ ਮਹੀਨਾ ਦੀ ਕੀਮਤ ’ਤੇ ਉਪਲੱਬਧ ਕੀਤੀ ਗਈ ਹੈ। ਇਸ ਸੇਵਾ ਨੂੰ ਲਾਂਚ ਕਰਦੇ ਹੋਏ ਕਿਹਾ ਹੈ ਕਿ ਇਸਨੂੰ ਇਕ ਡਿਜੀਟਲਟ ਪਲੇਟਫਾਰਮ ਦੇ ਰੂਪ ’ਚ ਲਿਆਇਆ ਗਿਆ ਹੈ ਜੋ ਓ.ਟੀ.ਟੀ. ਕੰਟੈਂਟ ਐਕਸੈੱਸ ਕਰਨ ’ਚ ਮਦਦ ਕਰਦਾ ਹੈ।
ਸਕੋਡਾ ਆਟੋ ਫਾਕਸਵੈਗਨ ਨੇ ਭਾਰਤ ਤੋਂ ਟੀ-ਕ੍ਰਾਸ ਦਾ ਨਿਰਯਾਤ ਸ਼ੁਰੂ ਕੀਤਾ
NEXT STORY