ਜਲੰਧਰ : ਐਮੀ ਐਵਾਰਡ ਜਿੱਤਣ ਵਾਲੀ ਮਸ਼ਹੂਰ ਕਾਰਟੂਨ ਆਨੀਮੇਟਿਡ ਸੀਰੀਜ਼ 'ਡਕ ਟੇਲਸ' ਦਾ ਨਾਂ ਸੁਣਦਿਆਂ ਹੀ ਸਾਨੂੰ ਸਾਡਾ ਬਚਪਨ ਚੇਤਾ ਆ ਜਾਂਦਾ ਹੈ। ਹੁਣ ਇਹ ਐਨੀਮੇਟਿਡ ਸੀਰੀਜ਼ ਇਕ ਵਾਕ ਫਿਰ ਸਾਨੂੰ ਰੋਮਾਂਚਿਤ ਕਰਨ ਲਈ ਆ ਰਹੀ ਹੈ। ਜੀ ਹਾਂ ਡਿਜ਼ਨੀ ਨੇ ਆਪਣੇ ਬਲਾਗ 'ਚ ਲਿਖਿਆ ਹੈ ਕਿ ਉਹ ਬਹੁਤ ਜਲਦ ਇਸ ਮਸ਼ਹੂਰ ਕਾਰਟੂਨ ਦਾ ਬਿਲਕੁਲ ਨਵਾਂ ਵੇਰੀਅੰਟ ਪੇਸ਼ ਕਰੇਗੀ। ਇਸ ਦਾ ਪੋਸਟਰ ਜੋ ਰਿਲੀਜ਼ ਕੀਤਾ ਗਿਆ ਹੈ, ਉਸ ਨੂੰ ਦੇਖ ਕੇ ਇਹ ਗੱਲ ਸਾਫ ਹੈ ਕਿ ਇਸ ਨਵੀਂ ਸੀਰੀਜ਼ 'ਚ ਸਕਰੂਜ ਮੈਕਡਕ, ਹੁਈ, ਡੁਈ, ਲੁਈ ਤੇ ਸਭ ਦਾ ਮਨਪਸੰਦ ਡੋਨਲ ਡਕ ਵੀ ਹੋਵੇਗਾ।
ਇਹ ਨਵੀਂ ਸੀਰੀਜ਼ ਵੀ ਪੂਰੀ ਤਰ੍ਹਾਂ ਐਡਵੈਂਚਰਜ਼ ਨਾਲ ਭਰੀ ਹੋਵੇਗੀ। ਇਸ ਦਾ ਐਨੀਮੇਸ਼ਨ, ਨਵੀਂ ਮਿਕੀਮਾਊਸ ਸਿਰੀਜ਼ ਤੋਂ ਲਿਆ ਗਿਆ ਹੈ। ਹਾਲਾਂਕਿ ਇਸ ਨੂੰ 2017 'ਚ ਪੇਸ਼ ਕੀਤਾ ਜਾਵੇਗਾ ਪਰ ਡਿਜ਼ਨੀ ਨੇ ਇਸ ਕਾਰਟੂਨ ਦੇ ਥੀਮ ਸਾਂਗ ਨੂੰ ਅਸਲੀ ਬਤਖਾਂ ਨਾਲ ਫਿਲਮਾਇਆ ਹੈ, ਜਿਸ ਨੂੰ ਤੁਸੀਂ ਉੱਪਰ ਦੇਖ ਸਕਦੇ ਹੋ।
ਗੇਮਿੰਗ ਨੂੰ ਅਗਲੇ ਲੈਵਲ 'ਤੇ ਪਹੁੰਚਾਏਗੀ ਨਵੀਂ ਮੋਸ਼ਨ ਸਿਮੁਲੇਸ਼ਨ ਟੈਕਨਾਲੋਜੀ (ਦੇਖੋ ਵੀਡੀਓ )
NEXT STORY