ਜਲੰਧਰ : ਦੁਨੀਆ 'ਚ ਬਹੁਤ ਸਾਰੇ ਲੋਗ ਰੇਸਿੰਗ ਕਰਨਾ ਕਾਫ਼ੀ ਪਸੰਦ ਕਰਦੇ ਹਨ ਪਰ ਉਹ ਰੇਸਿੰਗ ਸਕੂਲ ਜਾਂ ਟ੍ਰੈਕ ਦਾ ਖਰਚਾ ਨਹੀ ਚੁੱਕ ਸਕਦੇ । ਇਸ ਗੱਲ 'ਤੇ ਧਿਆਨ ਦਿੰਦੇ ਹੋਏ ਮੋਸ਼ਨ ਸਿਮੁਲੇਸ਼ਨ ਤਕਨੀਕ ਦੀ ਮਦਦ ਨਾਲ ਹੁਣ ਇਕ ਅਜਿਹਾ ਸਿਮੁਲੇਸ਼ਨ ਰੂਮ ਵਿਕਸਿਤ ਕੀਤਾ ਗਿਆ ਹੈ ਜੋ ਹਾਈ ਐਂਡ ਗ੍ਰਾਫ਼ਿਕਸ ਨਾਲ ਤੁਹਾਨੂੰ ਰੇਸ ਕਰਨ ਦਾ ਅਨੁਭਵ ਕਰਾਏਗਾ । ਇਸ ਨੂੰ ਕਟਿੰਗ ਐੱਜ਼ ਟੈਕਨਾਲੋਜੀ ਦੀ ਮਦਦ ਨਾਲ ਬਣਾਇਆ ਗਿਆ ਹੈ ਜਿਸ ਨਾਲ ਇਹ ਰੀਅਲ ਲਾਈਫ ਇਫੈਕਟਸ ਦਿੰਦਾ ਹੈ ।
ਇਸ 'ਚ 6 ਵੱਖ-ਵੱਖ ਤਰ੍ਹਾਂ ਦੇ ਸਿਮਿਉਲੇਟਰ ਲਗਾਏ ਗਏ ਹਨ ਇਸ ਦੇ ਨਾਲ ਹੀ ਇਸ ਦੇ ਡਾਟਾ ਬੇਸ 'ਚ 61 , ਸੁਪਰ ਕਾਰਜ਼ , ਰੈਲੀ ਕਾਰਜ਼ ਅਤੇ ਟਰੱਕ ਦੇ ਨਾਲ ਦੁਨੀਆ ਭਰ ਦੀ ਪ੍ਰਸਿੱਧ ਰੇਸ ਟਰੈਕਜ਼ ਦੀ ਡੀਟੇਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਯੂਜ਼ਰ ਆਪਣੀ ਮਰਜੀ ਨਾਲ ਸਲੈਕਟ ਕਰ ਕੇ ਗੇਮਜ਼ ਨੂੰ ਖੇਡ ਸਕਦੇ ਹਨ । ਇਸ ਦੀ ਕਟਿੰਗ ਐੱਜ਼ ਟੈਕਨਾਲੋਜੀ ਤਿੰਨ ਵੱਖ-ਵੱਖ ਐਕਸੈੱਸ ਨਾਲ ਮੂਵਮੈਂਟ ਨੂੰ ਦਿਖਾਉਂਦੀ ਹੈ ਨਾਲ ਹੀ ਇਸ 'ਚ ਲੱਗੀ ਸਫੈਰਿਕਲ ਸਕਰੀਨ 6 ਮਿਲੀਅਨ - ਪਿਕਸਲ 'ਤੇ ਈਮੇਜ਼ ਨੂੰ ਸ਼ੋਅ ਕਰਦੀ ਹੈ । ਯੂਜ਼ਰ ਇਸ 'ਚ ਲੈਪ ਟਾਈਮ ਲੀਡਰ ਬੋਰਡ ਦੀ ਮਦਦ ਨਾਲ ਇਕ ਦੂਜੇ ਦੇ ਨਾਲ ਮੈਚ ਲਗਾ ਸਕਣਗੇ । ਇਸ ਤਕਨੀਕ 'ਚ ਤੁਸੀਂ 15 ਮਿੰਟਾਂ ਤੱਕ ਕਾਰ ਚਲਾਉਣ ਤੋਂ ਬਾਅਦ ਆਪਣੇ ਅਨੁਭਵ ਨੂੰ ਬਿਆਨ ਨਹੀ ਕਰ ਪਾਉਗੇ ।
iOS ਯੂਜ਼ਰਜ਼ ਕਰ ਰਹੇ ਸਨ ਗੂਗਲ ਫੋਟੋਸ ਦੇ ਇਸ ਫੀਚਰ ਦਾ ਇੰਤਜ਼ਾਰ
NEXT STORY