ਗੈਜੇਟ ਡੈਸਕ- ਅਮੇਜ਼ਫਿਟ ਨੇ ਆਪਣੀ ਨਵੀਂ ਸਮਾਰਟਵਾਚ Amazfit Pop 3R ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। Amazfit Pop 3R ਦੇ ਨਾਲ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਅਤੇ Amazfit Pop 3R ਨੂੰ ਆਈ.ਓ.ਐੱਸ. ਜਾਂ ਐਂਡਰਾਇਡ ਦੋਵਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ। Amazfit Pop 3R 'ਚ ਕਾਲਿੰਗ ਫੀਚਰ ਵੀ ਹੈ ਅਤੇ ਇਸਦੀ ਬੈਟਰੀ ਨੂੰ ਲੈ ਕੇ 12 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ।
Amazfit Pop 3R ਦੀ ਕੀਮਤ
Amazfit Pop 3R ਦੀ ਕੀਮਤ 3,499 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ 29 ਜੂਨ ਤੋਂ ਫਲਿਪਕਾਰਟ 'ਤੇ ਹੋਵੇਗੀ। ਇਸ ਘੜੀ ਨੂੰ ਬਲੈਕ, ਬਲੈਕ ਪ੍ਰੀਮੀਅਮ ਅਤੇ ਬਲੈਕ ਮਟੈਲਿਕ ਰੰਗ 'ਚ ਖਰੀਦਿਆ ਜਾ ਸਕੇਗਾ।
Amazfit Pop 3R ਦੇ ਫੀਚਰਜ਼
Amazfit Pop 3R 'ਚ 1.43 ਇੰਚ ਦੀ ਐਮੋਲੇਡ ਡਿਸਪਲੇਅ ਹੈ। ਇਸਦੇ ਨਾਲ ਮੈਟਲ ਦੀ ਬਾਡੀ ਮਿਲਦੀ ਹੈ। ਇਸ ਵਿਚ 100 ਸਪੋਰਟਸ ਮੋਡ ਦਿੱਤੇ ਗਏ ਹਨ। ਇਸਤੋਂ ਇਲਾਵਾ ਵਾਚ 'ਚ ਬਲੂਟੁੱਥ ਕਾਲਿੰਗ ਦਿੱਤੀ ਗਈ ਹੈ। ਹੈਲਥ ਫੀਚਰਜ਼ ਦੇ ਤੌਰ 'ਤੇ ਇਸ ਵਿਚ ਹਾਰਟ ਰੇਟ ਮਾਨੀਟਰ, SpO2 ਟ੍ਰੈਕਿੰਗ ਅਤੇ ਸਟ੍ਰੈਸ ਟ੍ਰੈਕਿੰਗ ਹੈ।
ਇਸ ਸਮਾਰਟਵਾਚ 'ਚ ਕਾਲਿੰਗ ਲਈ ਸਮਾਈਕ੍ਰੋਫੋਨ ਅਤੇ ਸਪੀਕਰ ਹੈ। ਵਾਚ ਦੇ ਨਾਲ 100 ਤੋਂ ਵੱਧ ਵਾਚ ਫੇਸਿਜ਼ ਹਨ। ਇਸ ਵਿਚ ਫਾਇੰਡ ਮਾਈ ਫੋਨ ਅਤੇ ਫਾਇੰਡ ਮਾਈ ਵਾਚ ਫੀਚਰ ਵੀ ਹੈ। ਇਸਦੀ ਬੈਟਰੀ ਨੂੰ ਲੈ ਕੇ 12 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਸਨੂੰ 90 ਮਿੰਟਾਂ 'ਚ ਫੁਲ ਚਾਰਜ ਕੀਤਾ ਜਾ ਸਕੇਗਾ। ਵਾਟਰ ਰੈਸਿਸਟੈਂਟ ਲਈ ਵਾਚ ਨੂੰ IP68 ਦੀ ਰੇਟਿੰਗ ਮਿਲੀ ਹੈ।
ਸ਼ਖ਼ਸ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ iPhone! ਡਿਸਪਲੇਅ ਤੋਂ ਲੈ ਕੇ ਕੈਮਰੇ ਤਕ ਸਭ ਕੁਝ ਕਰਦਾ ਹੈ ਕੰਮ
NEXT STORY