ਜਲੰਧਰ : ਮੈਗਨੇਟ 'ਤੇ ਹਵਾ 'ਚ ਉਡਦੀਆਂ ਚੀਜ਼ਾਂ ਦੇਖਣ 'ਚ ਕਾਫੀ ਕੂਲ ਲਗਦੀਆਂ ਹਨ। ਬੋਨਸਾਈ ਰੁੱਖ ਨੂੰ ਜੇ ਤੁਸੀਂ ਹਵਾ 'ਚ ਉੱਡਦੇ ਦੇਖੋ ਤਾਂ ਹਾਰਾਨ ਹੋ ਜਾਵੋਗੇ। ਇਕ ਕਿੱਕਸਟਾਰਟ ਪ੍ਰਾਜੈਕਟ 'ਏਅਰ ਬੋਨਸਾਈ' ਦੇ ਤਹਿਤ ਮੈਗਨੈਟਿਕ ਲੇਵੀਏਸ਼ਨ 'ਤੇ ਛੋਟੇ ਪੌਦੇ ਨੂੰ ਮਿਲਾ ਕੇ ਹਵਾ 'ਚ ਤੈਰਨ ਵਾਲਾ ਪੌਦਾ ਬਣਾਇਆ ਹੈ। ਮੈਗਨੈਟਿਕ ਫਲੋਟਿੰਗ ਤਰਨੀਕ ਦੀ ਵਰਤੋਂ ਕਰਦੇ ਹੋਏ ਇਹ ਸਰਫੇਸ 'ਤੇ ਪੌਦੇ ਨੂੰ ਤੈਰਦੇ ਹੋਏ ਦਿਖਾ ਸਕਦਾ ਹੈ। ਇਸ ਪ੍ਰਾਜੈਕਟ ਨੂੰ ਅਜੇ 80,000 ਡਾਲਰ ਦੀ ਜ਼ਰੂਰਤ ਹੈ ਤੇ ਇਸ ਨੂੰ ਬਣਾਉਣ ਵਾਲੇ ਇਸ ਲਈ ਡੋਨੇਸਨ ਦਾ ਇੰਤਜ਼ਾਮ ਕਰ ਰਹੇ ਹਨ। ਉੱਪਰ ਦਿੱਤੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਹਵਾ 'ਚ ਤੈਰਦਾ ਪੌਦਾ ਕਿਸ ਤਰ੍ਹਾਂ ਆਕਰਸ਼ਨ ਦਾ ਕੇਂਦਰ ਬਣਦਾ ਹੈ।
blue Origin ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ ਰਿ-ਯੂਜ਼ੇਬਲ ਰਾਕੇਟ (ਵੀਡੀਓ)
NEXT STORY