ਲੁਧਿਆਣਾ (ਰਾਜ) : ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਹੋਏ ਹਨ। ਅਜਿਹਾ ਨਹੀਂ ਹੈ ਕਿ ਪੁਲਸ ਨੇ ਅਜਿਹੇ ਲੋਕਾਂ ਖਿਲਾਫ ਕਾਰਵਾਈ ਨਹੀਂ ਕੀਤੀ। ਕਈ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਪਰ ਫਿਰ ਵੀ ਲੋਕ ਹਥਿਆਰਾਂ ਨੂੰ ਲੈ ਕੇ ਟਸ਼ਨਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ। ਹੁਣ ਲੁਧਿਆਣਾ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਇਕ ਮਹਿਲਾ ਪਿਸਤੌਲ ਨਾਲ ਚੱਲਦੀ ਕਾਰ ’ਚੋਂ ਬਾਹਰ ਵੱਲ ਇਕ ਤੋਂ ਬਾਅਦ ਇਕ 5 ਹਵਾਈ ਫਾਇਰ ਕਰਦੀ ਹੈ। ਅਜਿਹੇ ’ਚ ਫਾਇਰ ਦੌਰਾਨ ਗੋਲੀ ਕਿਸੇ ਰਾਹਗੀਰ ਨੂੰ ਵੀ ਲੱਗ ਸਕਦੀ ਸੀ ਪਰ ਮਹਿਲਾ ਦੇ ਸਿਰ ’ਤੇ ਟਸ਼ਨਬਾਜ਼ੀ ਦਾ ਫਤੂਰ ਸਵਾਰ ਸੀ, ਜਿਸ ਨੇ ਫਾਇਰਿੰਗ ਦੀ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਪਾ ਦਿੱਤਾ ਅਤੇ ਉਥੋਂ ਦੀ ਵੀਡੀਓ ਵਾਇਰਲ ਹੋ ਗਈ ਪਰ ਹੈਰਾਨੀ ਵਾਲੀ ਗਲ ਇਹ ਹੈ ਕਿ ਸ਼ਰੇਆਮ ਹਵਾਈ ਫਾਇਰ ਕਰਨ ਤੋਂ ਬਾਅਦ ਵੀ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।
ਇਹ ਵੀ ਪੜ੍ਹੋ : ਨਾਇਬ ਤਹਿਸੀਲਦਾਰ ਜਸਵੀਰ ਕੌਰ ਦੀ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ, ਹੋਈ ਸਸਪੈਂਡ
ਦਰਅਸਲ ਪੰਜਾਬ ’ਚ ਲਗਾਤਾਰ ਨਾਜਾਇਜ਼ ਹਥਿਆਰਾਂ ਨਾਲ ਵਾਰਦਾਤਾਂ ਹੋ ਰਹੀਆਂ ਹਨ। ਲੋਕਾਂ ਦਾ ਹਥਿਆਰਾਂ ਵੱਲ ਰੁਝਾਨ ਵੱਧਣ ਲੱਗਾ ਹੈ। ਹਰ ਜ਼ਿਲੇ ’ਚ ਲਾਇਸੈਂਸੀ ਹਥਿਆਰ ਲੈਣ ਦੀ ਹੋੜ ਲੱਗੀ ਹੋਈ ਹੈ। ਨੌਜਵਾਨ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਨੂੰ ਪੋਸਟ ਕਰ ਰਹੇ ਹਨ, ਜਦਕਿ ਹੁਣ ਔਰਤਾਂ ਵੀ ਪਿੱਛੇ ਨਹੀਂ ਹਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਭਰੇ ਬਾਜ਼ਾਰ 'ਚ ਭਾਜਪਾ ਆਗੂ 'ਤੇ ਹਮਲਾ
ਇਸ ਵਾਇਰਲ ਵੀਡੀਓ ’ਚ ਇਕ ਕਾਰ ’ਚ ਪੱਗ ਵਾਲਾ ਨੌਜਵਾਨ ਬੈਠਾ ਹੋਇਆ ਅਤੇ ਉਸ ਨਾਲ ਇਕ ਮਹਿਲਾ ਬੈਠੀ ਹੋਈ ਹੈ। ਉਹ ਵਿਅਕਤੀ ਤੋਂ ਉਸ ਦਾ ਪਿਸਤੌਲ ਲੈਂਦੀ ਹੈ ਅਤੇ ਫਿਰ ਚਲਦੀ ਕਾਰ ’ਚੋਂ ਬਾਹਰ ਵੱਲ ਹਵਾਈ ਫਾਇਰ ਕਰਨੇ ਸ਼ਰੂ ਕਰ ਦਿੰਦੀ ਹੈ। ਉਸ ਨੇ ਇਕ ਤੋਂ ਬਾਅਦ ਇਕ 5 ਫਾਇਰ ਕੀਤੇ। ਹਾਲਾਂਕਿ ਇਹ ਵੀਡੀਓ ਕਿਸ ਇਲਾਕੇ ਦੀ ਹੈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਇਹ ਪਤਾ ਲੱਗਾ ਹੈ ਕਿ ਕਾਰ ’ਚ ਬੈਠਾ ਨੌਜਵਾਨ ਸਰਾਭਾ ਨਗਰ ਦਾ ਰਹਿਣ ਵਾਲਾ ਹੈ ਅਤੇ ਲੜਕੀ ਹੰਬੜਾਂ ਰੋਡ ਦੀ ਰਹਿਣ ਵਾਲੀ ਹੈ। ਹਾਲਾਂਕਿ ਹੁਣ ਵੀਡੀਓ ਡਿਲੀਟ ਹੋ ਗਈ ਹੈ, ਕਿਉਂਕਿ ਸਟੇਟਸ ਆਪਣੇ ਆਪ 24 ਘੰਟਿਆਂ ਬਾਅਦ ਡਿਲੀਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਇਸ ਨੂੰ ਕਹਿੰਦੇ ਚਮਤਕਾਰ, ਅਬੋਹਰ 'ਚ ਵਾਪਰੇ ਹਾਦਸੇ ਬਾਰੇ ਸੁਣ ਨਹੀਂ ਹੋਵੇਗਾ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੱਕੀ ਹਾਲਾਤ ’ਚ ਅੱਗ ਲੱਗਣ ਨਾਲ ਸੜੀ ਔਰਤ
NEXT STORY