ਜਲੰਧਰ: ਪੁਲਾੜ ਵਾਹਨਾਂ 'ਚ ਸਮੇਂ ਦੇ ਨਾਲ-ਨਾਲ ਕਈ ਤਰ੍ਹਾਂ ਦੀ ਨਵੀਂ ਟੈਕਨਾਲੋਜੀ ਨੂੰ ਐਡ ਕੀਤਾ ਗਿਆ, ਪਰ ਫਿਰ ਵੀ ਇਹ ਪੂਰੇ ਰੂਪ ਨਾਲ ਵਾਪਸ ਨਹੀਂ ਆ ਸਕੀਆਂ। ਇਸ ਗੱਲ 'ਤੇ ਧਿਆਨ ਦਿੰਦੇ ਹੋਏ 20 ਨਵੰਬਰ ਨੂੰ Blue Origin ਨੇ ਇਕ ਅਜਿਹਾ ਰਾਕੇਟ ਤਿਆਰ ਕੀਤਾ ਹੈ, ਜੋ ਸਹੀ-ਸਲਾਮਤ ਵਾਪਸ ਲਿਆਇਆ ਜਾ ਸਕਦਾ ਹੈ।
ਇਹ ਪਹਿਲੀ ਵਾਰ 22 ਜਨਵਰੀ 2016 ਨੂੰ ਪੁਲਾੜ 'ਚ ਭੇਜਿਆ ਗਿਆ। ਖਾਸ ਗੱਲ ਇਹ ਹੈ ਕਿ ਇਹ ਪਹਿਲਾ ਅਜਿਹਾ ਰਾਕੇਟ ਹੈ ਜੋ ਸਾਰੇ ਹਿੱਸਿਆਂ ਨੂੰ ਸਹੀ ਸਲਾਮਤ ਬਿਨਾਂ ਹਾਨੀ ਦੇ ਧਰਤੀ 'ਤੇ ਵਾਪਿਸ ਲਿਆਇਆ ਜਾ ਸਕਦਾ ਹੈ। ਇਸ ਲਾਂਚ 'ਚ ਰਾਕੇਟ ਨੂੰ 333,582 ਫੁੱਟ ਤਕਰੀਬਨ 101.7 ਕਿਲੋਮੀਟਰ ਤਕ ਭੇਜਿਆ ਗਿਆ ਅਤੇ ਵਾਪਸੀ ਕਰਦੇ ਸਮੇਂ ਇਸ ਦੇ ਕਰੂ ਕੈਪਸੂਲ ਨੂੰ 3mph ਤੋਂ 15mph ਦੀ ਰਫ਼ਤਾਰ ਬਣਾਉਂਦੇ ਹੋਏ ਪੈਰਾਸ਼ੂਟਸ ਦੀ ਮਦਦ ਨਾਲ ਉਤਾਰਿਆ ਗਿਆ।
ਇਸ ਦੇ ਨਾਲ ਬਾਕੀ ਦੇ ਪ੍ਰਪਲਸ਼ਨ ਸਿਸਟਮ ਨੂੰ ਵੀ ਵਰਟਿਕਲੀ ਪ੍ਰਿਥਵੀ 'ਤੇ ਸੁਰੱਖਿਅਤ ਰੂਪ ਨਾਲ ਉਤਾਰ ਲਿਆ ਗਿਆ। ਇਸ 'ਤੇ Blue Origin ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਨੂੰ ਪੁਲਾੜ 'ਚ ਕੰਮ ਕਰਨ ਵਾਲੇ ਪੁਲਾੜ ਮੁਸਾਫਰਾਂ ਲਈ ਬਣਾਇਆ ਹੈ, ਤਾਂ ਜੋ ਇਹ ਬਿਨਾਂ ਕੋਈ ਨੁਕਸਾਨ ਕੀਤੇ ਵਾਰ-ਵਾਰ ਪੁਲਾੜ 'ਚ ਭੇਜਿਆ ਜਾ ਸਕੇ। ਇਸ ਰਾਕੇਟ ਦੇ ਕੰਮ ਕਰਨ ਦੇ ਤਰੀਕੇ ਅਤੇ ਲਾਂਚ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ 'ਚ ਦੇਖ ਸਕਦੇ ਹੋ।
ਕੱਲ ਲਾਂਚ ਹੋਵੇਗਾ ਵਿੰਡੋਜ਼ 10 'ਤੇ ਆਧਾਰਿਤ Xiaomi Mi Pad 2
NEXT STORY