ਜਲੰਧਰ- ਈ - ਕਾਮਰਸ ਵੈੱਬਸਾਈਟ ਐਮਾਜ਼ਨ ਜਲਦ ਤੋਂ ਜਲਦ ਸਾਮਾਨ ਡਿਲੀਵਰ ਕਰਨ ਅਤੇ ਆਪਣੀ ਬੈਸਟ ਸਰਵਿਸ ਲਈ ਜਾਣਿਆ ਜਾਂਦਾ ਹੈ। ਇਸ 'ਚ ਐਮਾਜ਼ਨ ਨੇ ਕੁੱਝ ਅਜਿਹਾ ਕਾਰਨਾਮਾ ਕਰ ਵਿਖਾਇਆ ਹੈ ਜਿਸ ਨੂੰ ਸੁੱਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੁਹਾਨੂੰ ਦੱਸ ਦਈਏ ਕਿ ਐਮਾਜ਼ਨ ਨੇ ਯੂ.ਕੇ 'ਚ ਆਪਣਾ ਪਹਿਲਾ ਆਰਡਰ ਡ੍ਰੋਨ ਤੋਂ ਡਿਲੀਵਰ ਕੀਤਾ ਹੈ। ਆਰਡਰ ਬੁੱਕ ਹੋਣ ਦੇ ਸਿਰਫ਼ 13 ਮਿੰਟ 'ਚ ਹੀ ਸਾਮਾਨ ਦੀ ਡਿਲੀਵਰੀ ਹੋ ਗਈ।
ਦਰਅਸਲ ਲੰਦਨ ਦੇ ਕੈਂਬਰਿਜ਼ 'ਚ ਰਹਿਣ ਵਾਲੇ ਰਿਚਰਡ ਬੀ ਨੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਨ ਤੋਂ ਇਕ ਇਲੈਕਟ੍ਰਾਨਿਕ ਪ੍ਰੋਡਕਟ ਖਰੀਦਿਆ ਅਤੇ ਨਾਲ ਹੀ ਰਿਚਰਡ ਨੇ ਇਕ ਪਾਪਕਾਰਨ ਦਾ ਪੈਕੇਟ ਵੀ ਖਰੀਦਿਆ। ਆਰਡਰ ਬੁੱਕ ਹੁੰਦੇ ਹੀ ਐਮਾਜ਼ਨ ਦੇ ਦਫਤਰ ਤੋਂ ਹੁੰਦਾ ਹੋਇਆ ਮੈਸੇਜ਼ ਉਸਦੇ ਵੇਯ਼ਰਹਾਊਸ 'ਚ ਪਹੁੰਚਿਆ, ਉਥੇ ਮੌਜੂਦ ਕਰਮਚਾਰੀ ਨੇ ਖਰੀਦਿਆ ਗਿਆ ਇਲੈਕਟ੍ਰਾਨਿਕ ਪ੍ਰੋਡਕਟ ਅਤੇ ਪਾਪਕਾਰਨ ਦਾ ਪੈਕੇਟ ਇਕ ਡਿੱਬੇ 'ਚ ਪੈਕ ਕਰ ਐਸਕੇਲੇਟਰ 'ਤੇ ਰੱਖ ਦਿੱਤਾ।
ਇਥੋਂ ਇਹ ਪੈਕੇਟ ਵੇਅਰਹਾਊਸ ਦੇ ਬਾਹਰ ਤਿਆਰ ਖੜੇ ਡਰੋਨ ਤੱਕ ਪਹੁੰਚਿਆ। ਡਰੋਨ ਨੇ ਸਾਮਾਨ ਦੇ ਡੱਬੇ ਨੂੰ ਬਿਨਾਂ ਦੇਰ ਲਗਾਏ ਪਿੱਕ ਕੀਤਾ ਅਤੇ ਕੰਪਿਊਟਰ ਤੋਂ ਮਿਲੇ ਪਤੇ ਦੇ ਵਲ ਉਡ ਚੱਲਿਆ। ਕਰੀਬ 7 ਮਿੰਟ ਦੀ ਉਡਾਨ ਭਰਨ ਤੋਂ ਬਾਅਦ ਉਸ ਨੇ ਰਿਚਰਡ ਦੇ ਘਰ ਦੇ ਬਾਹਰ ਬਣੇ ਕੰਪਾਊਡ 'ਚ ਸਾਮਾਨ ਨੂੰ ਡਿਲੀਵਰ ਕਰ ਦਿੱਤਾ। ਸਾਮਾਨ ਡਿਲੀਵਰ ਹੁੰਦੇ ਹੀ ਐਮਾਜ਼ਨ ਦੇ ਦਫਤਰ ਨੂੰ ਡਿਲੀਵਰੀ ਦਾ ਮੈਸੇਜ ਵੀ ਡ੍ਰੋਨ 'ਚ ਲਗੀ ਮਸ਼ੀਨਾਂ ਨਾਲ ਮਿਲ ਗਿਆ।
ਰਿਚਰਡ ਨੇ ਸ਼ਾਇਦ ਉਮੀਦ ਵੀ ਨਹੀਂ ਕੀਤੀ ਹੋਵੇਗੀ ਕਿ ਉਨ੍ਹਾਂ ਦਾ ਖਰੀਦਿਆ ਸਾਮਾਨ ਕੁੱਝ ਹੀ ਮਿੰਟਾਂ 'ਚ ਉਨ੍ਹਾਂ ਦੇ ਕੋਲ ਤੱਕ ਪਹੁੰਚ ਜਾਵੇਗਾ।
ਜਿਓ ਲਾਂਚ ਕਰ ਸਕਦੈ 'ਲੋਕੇਟ ਮਾਈ ਡਿਵਾਈਸ' ਫੀਚਰ
NEXT STORY