ਗੈਜੇਟ ਡੈਸਕ - ਅਮੇਜ਼ਾਨ ਦੇ ਅਲੈਕਸਾ ਡਿਵਾਈਸ ਨੂੰ ਲੈ ਕੇ ਇਕ ਖਬਰ ਸਾਹਮਣੇ ਆਈ ਹੈ ਜਿਸ 'ਚ ਇਕ ਅਲੈਕਸਾ ਯੂਜ਼ਰ ਨੇ ਅਮੇਜ਼ਾਨ ਤੋਂ ਆਪਣੇ ਡਾਟਾ ਦੀ ਜਾਣਕਾਰੀ ਮੰਗੀ ਤੇ ਬਦਲੇ 'ਚ ਉਸ ਨੂੰ ਕੰਪਨੀ ਨੇ 1700 ਰਿਕਾਰਡਿੰਗਸ ਦੀ ਲਿਸਟ ਭੇਜੀ। ਉਥੇ ਹੀ ਜਦ ਯੂਜ਼ਰ ਨੇ ਉਨ੍ਹਾਂ ਰਿਕਾਰਡਿੰਗਸ ਨੂੰ ਸੁਣਿਆ ਤਾਂ ਉਹ ਕਿਸੇ ਹੋਰ ਯੂਜ਼ਰ ਦੇ ਅਲੈਕਸਾ ਗੈਜੇਟ ਦੀ ਰਿਕਾਰਡਿੰਗ ਨਿਕਲੀ। ਦੱਸ ਦੇਈਏ ਕਿ ਯੂਰੋਪ 'ਚ ਇਕ ਕਨੂੰਨ ਹੈ ਜਿਸ ਦੀ ਮਦਦ ਨਾਲ ਤੁਸੀਂ ਟੈਕ ਕੰਪਨੀਆਂ ਤੋਂ ਆਪਣੇ ਡਾਟਾ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ।
ਕੰਪਨੀ ਦੀ ਪ੍ਰਤੀਕਿਰੀਆ
ਇਸ ਮਾਮਲੇ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਇਹ ਸਾਡੇ ਲਈ ਬਦਕਿਸਮਤੀ ਭੱਰਿਆ ਹੈ ਤੇ ਅਸੀਂ ਇਸ ਮਾਮਲੇ 'ਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਜਿਸ ਤੋਂ ਬਾਅਦ ਇਹ ਕਿਹਾ ਗਿਆ ਹੈ ਕਿ ਵਿਅਕਤੀ ਦੇ ਨਾਲ ਮਿਲ ਕੇ ਅਸੀਂ ਇਸ ਮਾਮਲੇ ਨੂੰ ਸੁੱਲਝਾ ਲਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਹੀ ਘਟਨਾਵਾਂ ਦੀ ਛਾਨਬੀਨ ਕਰੇਗੀ ਤੇ ਕੋਸ਼ਿਸ਼ ਕਰੇਗੀ ਦੀ ਅੱਗੇ ਤੋਂ ਅਜਿਹਾ ਕੁਝ ਨਾਂ ਹੋਵੇ।
ਨਿੱਜੀ ਜਾਣਕਾਰੀ ਲੀਕ
ਦੱਸ ਦੇਈਏ ਕਿ ਇਹ ਇੱਕ ਅਜਿਹੀ ਘਟਨਾ ਹੈ ਜਿੱਥੇ ਤੁਹਾਡੀ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ, ਮਤਲਬ ਦੀ ਉਸ ਇਕ ਯੂਜ਼ਰ ਦੀ ਰਿਕਾਰਡਿੰਗ ਕਿਸੇ ਹੋਰ ਦੇ ਕੋਲ ਪਹੁੰਚ ਗਈ ਜਿੱਥੇ ਕਈ ਸਾਰੀਆਂ ਕਾਲ ਰਿਕਾਰਡ ਦੇ ਨਾਲ ਕਈ ਜਰੂਰੀ ਚੀਜਾਂ ਵੀ ਸ਼ਾਮਿਲ ਸੀ। ਅਮੇਜ਼ਾਨ ਨੇ ਸਾਲ 2018 'ਚ 1 ਕਰੋੜ ਤੋਂ ਜ਼ਿਆਦਾ ਅਲੈਕਸਾ ਡਿਵਾਇਸ ਦੀ ਵਿਕਰੀ ਕੀਤੀ ਸੀ, ਅਜਿਹੇ 'ਚ ਇਸ ਘਟਨਾ ਤੋਂ ਬਾਅਦ ਵੇਖਣਾ ਹੋਵੇਗਾ ਕਿ ਕੰਪਨੀ ਨੂੰ ਮਾਰਕੀਟ ਤੋਂ ਕਿਵੇਂ ਦੀ ਪ੍ਰਤੀਕਿਰੀਆ ਮਿਲਦੀ ਹੈ।
Best Games 2018: ਇਸ ਸਾਲ ਮੋਬਾਇਲ ਗੇਮਿੰਗ ਨੂੰ ਮਿਲਿਆ ਉਤਸ਼ਾਹ
NEXT STORY