ਗੈਜੇਟ ਡੈਸਕ– ਪਿਛਲੇ ਕੁਝ ਸਾਲਾਂ ’ਚ ਮੋਬਾਇਲ ਗੇਮਿੰਗ ’ਚ ਉਮੀਦ ਤੋਂ ਜ਼ਿਆਦਾ ਵਾਧਾ ਹੋਇਆ ਹੈ। ਨਵੇਂ ਅਤੇ ਦਮਦਾਰ ਪ੍ਰੋਸੈਸਰ, ਗ੍ਰਾਫਿਕਸ ਪਰਫਾਰਮੈਂਸ ਦੇ ਨਾਲ ਹੁਣ ਸਮਾਰਟਫੋਨਜ਼ ’ਤੇ ਗੇਮ ਖੇਡਣਾ ਮਜ਼ੇਦਾਰ ਹੋ ਗਿਆ ਹੈ। ਹੁਣ ਮੋਬਾਇਲ ’ਤੇ ਗੇਮ ਖੇਡਣਾ ਆਸਾਨ ਹੈ ਅਤੇ ਸਮੇਂ ਦੇ ਨਾਲ ਇਹ ਐਕਸਪੀਰੀਅੰਸ ਬਿਹਤਰ ਹੁੰਦਾ ਜਾ ਰਿਹਾ ਹੈ। ਯੂਜ਼ਰ ਬੇਸ ਅਤੇ ਕੁਆਲਿਟੀ ਦੀ ਗੱਲ ਕਰੀਏ ਤਾਂ ਕੰਪਿਊਟਰ ਅਤੇ ਦੂਜੇ ਗੇਮਿੰਗ ਪਲੇਟਫਾਰਮਾਂ ਦੀ ਤਰ੍ਹਾਂ ਮੋਬਾਇਲ ਗੇਮਿੰਗ ਵੀ ਅੱਗੇ ਵਧ ਰਹੀ ਹੈ। ਅੱਜ ਅਸੀਂ ਤੁਹਾਨੂੰ 2018 ਦੀਆਂ ਬੈਸਟ ਮੋਬਾਇਲ ਗੇਮਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਇਕ ਵਾਰ ਜ਼ਰੂਰ ਖੇਡਣਾ ਚਾਹੀਦਾ ਹੈ।

1. PUBG Mobile
2018 ਦੀ ਬੈਸਟ ਗੇਮ ਦੀ ਗੱਲ ਕਰੀਏ ਤਾਂ ਇਸ ਵਿਚ ਲੋਕਪ੍ਰਿਅ PUBG Mobile ਨੇ ਬਾਜ਼ੀ ਮਾਰੀ ਹੈ। 400 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਦੇ ਨਾਲ ਇਹ ਸਾਲ ਦੀ ਸਭ ਤੋਂ ਮਸ਼ਹੂਰ ਅਤੇ ਜ਼ਿਆਦਾ ਖੇਡੀ ਜਾਣ ਵਾਲੀ ਗੇਮ ਬਣ ਗਈ ਹੈ। ਇਹ ਗੇਮ ਬੈਟਲ ਰਾਇਲ ਕੰਸੈਪਟ ’ਤੇ ਆਧਾਰਿਤ ਹੈ ਜਿਸ ਵਿਚ 100 ਖਿਡਾਰੀ ਇਕ ਆਈਲੈਂਡ ’ਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਨਾਲ ਪੈਰਾਸ਼ੂਟ, ਹਥਿਆਰ, ਕਵਚ ਅਤੇ ਦੂਜੀਆਂ ਜ਼ਰੂਰੀ ਆਈਟਮਾਂ ਰਹਿੰਦੀਆਂ ਹਨ। ਸਾਰੇ ਖਿਡਾਰੀਆਂ ਦੀ ਆਪਸ ’ਚ ਲੜਾਈ ਹੁੰਦੀ ਹੈ। ਅਖੀਰ ’ਚ ਜ਼ਿੰਦਾ ਬਚੇ ਰਹਿਣ ਵਾਲਾ ਖਿਡਾਰੀ ਜੇਤੂ ਹੁੰਦਾ ਹੈ।

2. Fortnite
ਸਮਾਰਟਫੋਨ ਲਈ ਦੂਜੀ ਬੈਸਟ ਬੈਟਲ ਰਾਇਲ ਗੇਮ ਫੋਰਟਨਾਈਟ ਹੈ। ਟਿਪਿਕਲ ਲੂਟ ਤੋਂ ਇਲਾਵਾ ਇਸ ਗੇਮ ’ਚ ਯੂਜ਼ਰਜ਼ ਪੌੜੀਆਂ, ਕੰਧਾਂ ਵਰਗੀਆਂ ਚੀਜ਼ਾਂ ਦਾ ਨਿਰਮਾਣ ਵੀ ਕਰ ਸਕਦੇ ਹਨ।

3. Asphalt 9: Legends
ਐਸਫਾਲਟ ਮੋਬਾਇਲ ਡਿਵਾਈਸ ਦੀ ਦੁਨੀਆ ਦੀ ਸਭ ਤੋਂ ਪੁਰਾਣੀ ਰੇਸਿੰਗ ਗੇਮ ਹੈ। ਸਮਾਰਟਫੋਨਜ਼ ਦੇ ਆਉਣ ਤੋਂ ਪਹਿਲਾਂ ਵੀ ਇਹ ਗੇਮ ਪੁਰਾਣੇ ਨੋਕੀਆ, ਸੋਨੀ ਅਤੇ ਮੋਟੋਰੋਲਾ ਡਿਵਾਈਸਿਜ਼ ’ਚ ਖੇਡਣ ਲਈ ਉਪਲੱਬਧ ਸੀ। ਐਸਫਾਲਟ 9 ਇਸ ਸੀਰੀਜ਼ ਦਾ ਲੇਟੈਸਟ ਵਰਜਨ ਹੇ।

4. FIFA Mobile
ਜਿਵੇਂ ਕਿ ਨਾਂ ਤੋਂ ਜ਼ਾਹਰ ਹੁੰਦਾ ਹੈ, ਫੀਫਾ ਮੋਬਾਇਲ ਮਸ਼ਹੂਰ ਫੁੱਟਬਾਲ ਗੇਮ ਦਾ ਮੋਬਾਇਲ ਵਰਜਨ ਹੈ। ਇਹ ਗੇਮ ਮੁਫਤ ਖੇਡਣ ਲਈ ਉਪਲੱਬਧ ਹੈ ਅਤੇ ਮੋਬਾਇਲ ’ਚ ਵੀ ਇਸ ਨੂੰ ਖੇਡਣ ’ਤੇ ਅਸਲੀ ਗੇਮ ਵਰਗਾ ਐਕਸਪੀਰੀਅੰਸ ਮਿਲਦਾ ਹੈ। ਇਸ ਨੂੰ ਫੀਫਾ ਸਾਸਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

5. Pokemon Go
5. Pokemon Go 2018 ਦੀਆਂ ਸਭ ਤੋਂ ਮਸ਼ਹੂਲ ਅਤੇ ਇਨੋਵੇਟਿਵ ਗੇਮਜ਼ ’ਚੋਂ ਇਕ ਹੈ। ਇਸ ਗੇਮ ਨੂੰ Niantic ਦੁਆਰਾ ਡਿਵੈੱਲਪ ਕੀਤਾ ਗਿਆ ਹੈ ਅਤੇ ਪੂਰੀ ਦੁਨੀਆ ’ਚ ਇਸ ਗੇਮ ਨੇ ਆਪਣੀ ਧੂਮ ਮਚਾ ਦਿੱਤੀ ਸੀ। ਇਸ ਗੇਮ ਨੇ ਰੀਅਰ ਅਤੇ ਡਿਜੀਟਲ ਵਰਲਡ ਦੇ ਵਿਚਕਾਰ ਦੀ ਦੂਰੀ ਇਕ ਤਰ੍ਹਾਂ ਮਿਟਾ ਦਿੱਤੀ ਹੈ। ਪੋਕੇਮੋਨ ਗੋ ਇਕ ਸਿੰਪਲ ਗੇਮ ਹੈ ਜਿਸ ਵਿਚ ਪਲੇਅਰਜ਼ ਨੂੰ ਸਰਚ ਕਰਨਾ ਹੁੰਦਾ ਹੈ ਅਤੇ ਫਿਰ ਅਸਲੀ ਦੁਨੀਆ ਦੇ ਪਿੱਛੇ ਵਰਚੁਅਲ ਕਰੈਕਟਰ ਨੂੰ ਫੜ ਕੇ ਉਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਨਾਲ ਲੜਾਈ ਕਰਨੀ ਹੁੰਦੀ ਹੈ।
ਨਵੇਂ ਸਾਲ ’ਚ ਹੋਰ ਵੀ ਬਿਹਤਰ ਹੋਣਗੇ ਸਮਾਰਟਫੋਨਜ਼
NEXT STORY