ਬਿਨਾਂ ਇਜਾਜ਼ਤ ਡੇਟਿੰਗ ਐਪਸ 'ਤੇ ਫੋਟੋ ਦਿਖਾਉਣ ਦਾ ਦੋਸ਼
ਗੈਜੇਟ ਡੈਸਕ– ਇਕ ਨਿਊਜ਼ ਐਂਕਰ ਨੇ ਫੇਸਬੁੱਕ ਅਤੇ ਰੈਡਿਟ 'ਤੇ ਮੁਕੱਦਮਾ ਦਾਇਰ ਕਰ ਕੇ 71.64 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਨਿਊਜ਼ ਐਂਕਰ ਨੇ ਦੋਸ਼ ਲਾਇਆ ਹੈ ਕਿ ਬਿਨਾਂ ਇਜਾਜ਼ਤ ਦੇ ਉਸ ਦੀ ਇਕ ਫੋਟੋ ਨੂੰ ਫੇਸਬੁੱਕ ਅਤੇ ਰੈਡਿਟ ਨੇ ਡੇਟਿੰਗ ਅਤੇ ਗਲਤ ਕਿਸਮ ਦੀਆਂ ਐਡਸ ਵਿਚ ਵਰਤੋਂ 'ਚ ਲਿਆਂਦਾ ਹੈ।
ਦੱਸ ਦੇਈਏ ਕਿ ਫਿਲਾਡੇਲਫੀਆ ਦੀ ਕਰੇਨ ਹੇਪ ਜੋ ਕਿ Fox 29 New ਲਈ ਕੰਮ ਕਰਦੀ ਹੈ, ਨੇ ਇਸ ਹਫਤੇ ਦੇ ਸ਼ੁਰੂ ਵਿਚ ਇਹ ਮੁਕੱਦਮਾ ਦਾਇਰ ਕੀਤਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਸਾਈਟਾਂ ਨੇ ਪ੍ਰਚਾਰ ਦੇ ਅਧਿਕਾਰ ਦੀ ਉਲੰਘਣਾ ਕੀਤੀ ਅਤੇ ਫੋਟੋ ਦੀ ਗਲਤ ਵਰਤੋਂ ਕਰ ਕੇ ਉਸ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।

ਮੁਕੱਦਮੇ 'ਚ ਕੀਤਾ ਗਿਆ ਦਾਅਵਾ
ਕਰੇਨ ਹੇਪ ਨੇ ਦਾਇਰ ਕੀਤੇ ਮੁਕੱਦਮੇ ਵਿਚ ਦਾਅਵਾ ਕੀਤਾ ਹੈ ਕਿ ਫੇਸਬੁੱਕ ਅਤੇ ਰੈਡਿਟ ਨੇ ਐਨੀਮੇਟਿਡ GIF ਅਤੇ Giphy ਇਮੇਜ ਵਿਚ ਉਸ ਦੀ ਫੋਟੋ ਦੀ ਵਰਤੋਂ ਕੀਤੀ ਹੈ ਅਤੇ ਉਸ ਨੂੰ ਪੋਰਨ ਲਾਈਟ XNXX ਅਤੇ ਹੋਰ 10 ਆਪ੍ਰੇਟ ਹੋ ਰਹੀਆਂ ਸਾਈਟਾਂ 'ਤੇ ਦਿਖਾਇਆ ਹੈ, ਜਿਨ੍ਹਾਂ ਦਾ ਨਾਂ ਨਹੀਂ ਦੱਸਿਆ ਗਿਆ।

ਕੀ ਹੈ ਪੂਰਾ ਮਾਮਲਾ
ਉਸ ਨੇ ਦੱਸਿਆ ਕਿ 2 ਸਾਲ ਪਹਿਲਾਂ ਜਦੋਂ ਉਹ ਇਕ ਸਟੋਰ ਤੋਂ ਕੁਝ ਸਾਮਾਨ ਲੈਣ ਗਈ ਤਾਂ ਸਟੋਰ ਦੇ ਸਕਿਓਰਿਟੀ ਕੈਮਰੇ ਰਾਹੀਂ ਇਹ ਫੋਟੋਆਂ ਲਈਆਂ ਗਈਆਂ। ਇਸ ਫੋਟੋ ਦੀ ਵਰਤੋਂ ਫੇਸਬੁੱਕ ਸਿੰਗਲ ਵੂਮੈਨ ਨਾਲ ਗੱਲਬਾਤ ਕਰਨ ਵਾਲੀਆਂ ਐਡਸ ਵਿਚ ਦਿਖਾ ਰਹੀ ਹੈ। ਇਸੇ ਤਰ੍ਹਾਂ ਰੈਡਿਟ 'ਤੇ ਇਸ ਨੂੰ ਅਸ਼ਲੀਲ ਫੋਟੋਆਂ ਦੇ ਨਾਂ ਨਾਲ ਦਿਖਾਇਆ ਜਾ ਰਿਹਾ ਹੈ।

ਇਸ ਮੁਕੱਦਮੇ ਵਿਚ ਇਨ੍ਹਾਂ ਸਾਈਟਾਂ ਨੂੰ ਔਰਤ ਦੀਆਂ ਫੋਟੋਆਂ ਹਟਾਉਣ ਲਈ ਕਿਹਾ ਗਿਆ ਹੈ ਅਤੇ ਉਸ ਦਾ ਅਕਸ ਖਰਾਬ ਕਰਨ ਲਈ 10 ਮਿਲੀਅਨ ਡਾਲਰ (ਲਗਭਗ 7.64 ਕਰੋੜ ਰੁਪਏ) ਦੀ ਮੰਗ ਕੀਤੀ ਗਈ ਹੈ।
ਜੇ XNXX ਵਰਗੀ ਸਾਈਟ ਦੇ ਸੰਚਾਲਕਾਂ ਨੇ ਉਸ ਦੀਆਂ ਫੋਟੋਆਂ ਖੁਦ ਇਕੱਠੀਆਂ ਕੀਤੀਆਂ ਅਤੇ ਪੋਸਟ ਕੀਤੀਆਂ ਹਨ ਤਾਂ ਅਦਾਲਤ ਵਿਚ ਉਨ੍ਹਾਂ ਲਈ ਵੀ ਮੁਸ਼ਕਲ ਪੈਦਾ ਹੋ ਸਕਦੀ ਹੈ।
ਕਾਰ ਖਰੀਦਣ ’ਤੇ ਮਿਲੇਗੀ ਬੰਪਰ ਛੋਟ
NEXT STORY