ਗੈਜੇਟ ਡੈਸਕ- ਗੂਗਲ ਨੇ ਮੇਡ ਬਾਈ ਗੂਗਲ 2023 ਈਵੈਂਟ 'ਚ ਪਿਕਸਲ 8 ਸੀਰੀਜ਼ ਅਤੇ ਪਿਕਸਲ ਵਾਚ 2 ਦੇ ਨਾਲ ਐਂਡਰਾਇਡ 14 ਦੀ ਸਟੇਬਲ ਅਪਡੇਟ ਵੀ ਜਾਰੀ ਕੀਤੀ ਹੈ। ਇਸਨੂੰ ਮੂਲ ਰੂਪ ਨਾਲ ਸਤੰਬਰ 'ਚ ਲਾਂਚ ਕੀਤਾ ਜਾਣਾ ਸੀ ਪਰ ਗੂਗਲ ਨੇ ਕਿਸੇ ਕਾਰਨ ਇਸਨੂੰ ਅੱਗੇ ਵਧਾ ਦਿੱਤਾ। ਐਂਡਰਾਇਡ 14 ਅਪਡੇਟ ਸਭ ਤੋਂ ਪਹਿਲਾਂ ਪਿਕਸਲ ਫੋਨ ਲਈ ਜਾਰੀ ਕੀਤੀ ਗਈ ਹੈ। ਆਓ ਇਸਦੇ ਪ੍ਰਮੁੱਖ ਫੀਚਰਜ਼ ਅਤੇ ਕਿਹੜੇ ਫੋਨਾਂ 'ਚ ਇਸਦੀ ਅਪਡੇਟ ਪਹਿਲਾਂ ਮਿਲੇਗੀ, ਦੇ ਬਾਰੇ ਜਾਣਦੇ ਹਾਂ। ਨਾਲ ਹੀ ਇਸਨੂੰ ਡਾਊਨਲੋਡ ਕਰਨ ਦਾ ਤਰੀਕਾ ਵੀ ਜਾਣਾਂਗੇ।
Android 14 ਦੇ ਫੀਚਰਜ਼
- ਐਂਡਰਾਇਡ 14 'ਚ ਕਈ ਨਵੇਂ ਫੀਚਰਜ਼ ਹਨ। ਸਰਫੇਸ ਅਤੇ ਓ.ਐੱਸ. ਪੱਧਰ 'ਤੇ ਕਈ ਛੋਟੇ-ਵੱਡੇ ਸੁਧਾਰ ਕੀਤੇ ਗਏ ਹਨ ਜੋ ਪੂਰੇ ਐਂਡਰਾਇਡ ਅਨੁਭਵ ਨੂੰ ਵਧਾਉਂਦੇ ਹਨ।
- ਨਵੀਂ ਅਪਡੇਟ 'ਚ ਤੁਸੀਂ ਬਲੈਕ-ਐਂਡ-ਵਾਈਟ ਥੀਮ ਨੂੰ ਓ.ਐੱਸ. 'ਤੇ ਸੈੱਟ ਕਰ ਸਕਦੇ ਹੋ ਅਤੇ ਆਪਣੇ ਫੋਨ ਨੂੰ ਬਿਲਕੁਲ ਨਵੀਂ ਲੁੱਕ ਦੇ ਸਕਦੇ ਹੋ। ਇਸਦੇ ਨਾਲ ਏ.ਆਈ. ਵਾਲਪੇਪਰ ਦਾ ਵੀ ਸਪੋਰਟ ਦਿੱਤਾ ਗਿਆ ਹੈ।
- ਪੂਰਵ-ਨਿਰਧਾਰਤ ਸੁਝਾਵਾਂ (ਸੰਕੇਤਾਂ ਦੇ ਰੂਪ 'ਚ) ਦੇ ਮਾਧਿਅਮ ਨਾਲ ਤੁਸੀਂ ਆਪਣੇ ਐਂਡਰਾਇਡ ਫੋਨ 'ਤੇ ਏ.ਆਈ. ਜਨਰੇਟਿਡ ਵਾਲਪੇਪਰ ਰੱਖ ਸਕਦੇ ਹੋ।
- ਹੁਣ ਤੁਸੀਂ ਲਾਕ ਸਕਰੀਨ 'ਤੇ ਐਪ ਸ਼ਾਰਟਕਟ ਐਕਸੈਸ ਕਰ ਸਕਦੇ ਹੋ ਅਤੇ ਇਸਦੇ ਫੋਂਟ, ਕਲਰ, ਲੇਆਊਟ ਅਤੇ ਵਿਜੇਟ ਸਣੇ ਕਈ ਬਦਲਾਅ ਕਰ ਸਕਦੇ ਹੋ।
- ਨਵੀਂ ਅਪਡੇਟ 'ਚ ਯੂਜ਼ਰਜ਼ ਐਂਡਰਾਇਡ ਫੋਨ ਨੂੰ ਇਕ ਵੈੱਬਕੈਮ ਦੇ ਰੂਪ 'ਚ ਵੀ ਇਸਤੇਮਾਲ ਕਰ ਸਕਦੇ ਹਨ। ਤੁਹਾਨੂੰ ਬਸ ਯੂ.ਐੱਸ.ਬੀ. ਕੇਬਲ ਦੀ ਵਰਤੋਂ ਕਰਕੇ ਆਪਣੇ ਫੋਨ ਨੂੰ ਪੀਸੀ/ਲੈਪਟਾਪ ਨਾਲ ਕੁਨੈਕਟ ਕਰਨਾ ਹੋਵੇਗਾ ਅਤੇ ਆਪਣੇ ਐਂਡਰਾਇਡ 14-ਰਨਿੰਗ ਫੋਨ ਦੇ ਕੈਮਰੇ ਨੂੰ ਵੱਡੀ ਮਸ਼ੀਨ ਲਈ ਵੈੱਬਕੈਮ ਦੇ ਰੂਪ 'ਚ ਇਸਤੇਮਾਲ ਕਰਨਾ ਹੋਵੇਗਾ।
- ਐੱਚ.ਡੀ. ਸਮਰਥਿਤ ਡਿਸਪਲੇਅ ਵਾਲੇ ਚੁਣੇ ਹੋਏ ਸਮਾਰਟਫੋਨ 'ਤੇ ਐਂਡਰਾਇਡ 14 ਐੱਚ.ਡੀ.ਆਰ. ਕੁਆਲਿਟੀ 'ਚ ਆਨ-ਡਿਸਪਲੇਅ ਫੋਟੋ ਅਤੇ ਵੀਡੀਓ ਦੇਖਣ ਦੀ ਸਹੂਲਤ ਵੀ ਦਿੰਦਾ ਹੈ।
ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ
ਇੰਝ ਡਾਊਨਲੋਡ ਕਰੋ ਐਂਡਰਾਇਡ 14
ਨਵੀਂ ਅਪਡੇਟ ਨੂੰ ਸਭ ਤੋਂ ਪਹਿਲਾਂ ਪਿਕਸਲ ਫੋਨ ਲਈ ਜਾਰੀ ਕੀਤਾ ਗਿਆ ਹੈ। ਜੇਕਰ ਤੁਹਾਡੇ ਫੋਨ 'ਚ ਵੀ ਨਵੀਂ ਅਪਡੇਟ ਜਾਰੀ ਹੋ ਗਈ ਹੈ ਤਾਂ ਇਨ੍ਹਾਂ ਸਟੈੱਪ ਦੀ ਮਦਦ ਨਾਲ ਇਸਨੂੰ ਡਾਊਨਲੋਡ ਕਰ ਸਕੇਦ ਹੋ।
- ਆਪਣੇ ਐਂਡਰਾਇਡ ਫੋਨ ਦੀ ਸੈਟਿੰਗ 'ਚ ਜਾਓ। ਸਭ ਤੋਂ ਹੇਠਾਂ ਜਾਓ ਅਤੇ ਸਿਸਟਮ 'ਤੇ ਟੈਪ ਕਰੋ।
- ਅਗਲਾ ਸਿਸਟਮ ਅਪਡੇਟ 'ਤੇ ਟੈਪ ਕਰੋ। ਜਾਂ ਤਾਂ ਤੁਹਾਨੂੰ ਇਥੇ ਅਪਡੇਟ ਤੁਹਾਡਾ ਇੰਤਜ਼ਾਰ ਕਰਨੀ ਹੋਈ ਦਿਖਾਈ ਦੇਵੇਗੀ ਜਾਂ ਅਪਡੇਟ ਲਈ ਚੈੱਕ 'ਤੇ ਟੈਪ ਕਰੋ।
- ਜਦੋਂ ਤੁਸੀਂ ਐਂਡਰਾਇਡ 14 ਅਪਡੇਟ ਦੇਖੋ ਤਾਂ ਇਸਨੂੰ ਡਾਊਨਲੋਡ ਕਰੋ ਅਤੇ ਇੰਸਟਾਲ ਕਰੋ।
ਇਸ ਪ੍ਰਕਿਰਿਆ ਦੌਰਾਨ ਤੁਹਾਡਾ ਡਿਵਾਈਸ ਰੀਸਟਾਰਟ ਹੋਵੇਗਾ ਅਤੇ ਬੂਟ ਤੋਂ ਬਾਅਦ ਤੁਸੀਂ ਐਂਡਰਾਇਡ 14 ਦਾ ਇਸਤੇਮਾਲ ਕਰ ਸੋਕੇਗ।
ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ
ਸਭ ਤੋਂ ਪਹਿਲਾਂ ਇਨ੍ਹਾਂ ਫੋਨਾਂ 'ਚ ਮਿਲੇਗੀ ਅਪਡੇਟ
ਪਿਕਸਲ 4ਏ
ਪਿਕਸਲ 5ਏ
ਪਿਕਸਲ 5
ਪਿਕਸਲ 6ਏ
ਪਿਕਸਲ 6
ਪਿਕਸਲ 6 ਪ੍ਰੋ
ਪਿਕਸਲ 7ਏ
ਪਿਕਸਲ 7
ਪਿਕਸਲ 7 ਪ੍ਰੋ
ਪਿਕਸਲ 8
ਪਿਕਸਲ 8 ਪ੍ਰੋ
ਪਿਕਸਲ ਟੈਬਲੇਟ
ਪਿਕਸਲ ਫੋਲਡ
ਹੋਰ ਸਮਾਰਟਫੋਨ ਨਿਰਮਾਤਾ ਵੀ ਸਮੇਂ 'ਤੇ ਆਪਣੇ ਸੰਬੰਧਿਤ ਐਂਡਰਾਇਡ 14 ਆਧਾਰਿਤ ਕਸਟਮ ਸਕਿਨ ਜਿਵੇਂ ਵਨ ਯੂ.ਆਈ., ਆਕਸੀਜਨ ਓ.ਐੱਸ., ਕਲਰ ਓ.ਐੱਸ. ਆਦਿ ਨੂੰ ਰੋਲ ਆਊਟ ਕਰਨਗੇ। ਜਲਦ ਹੀ ਹੋਰ ਬ੍ਰਾਂਡਸ ਦੇ ਸਮਾਰਟਫੋਨ ਲਈ ਵੀ ਐਂਡਰਾਇਡ 14 ਦੀ ਅਪਡੇਟ ਜਾਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਕੀ ਤੁਸੀਂ ਵੀ ਹੋ iPhone 15 ਦੀ ਓਵਰਹੀਟਿੰਗ ਤੋਂ ਪ੍ਰੇਸ਼ਾਨ? ਸਮੱਸਿਆ ਤੋਂ ਛੁਟਕਾਰੇ ਲਈ ਤੁਰੰਤ ਕਰੋ ਇਹ ਕੰਮ
Google Pixel 8 ਸੀਰੀਜ਼ ਲਾਂਚ, ਕੀਮਤ ਆਈਫੋਨ 15 ਦੇ ਬਰਾਬਰ, ਜਾਣੋ ਇਸ ਵਾਰ ਕੀ ਹੈ ਖ਼ਾਸ
NEXT STORY