ਜਲੰਧਰ- ਸਾਊਥ ਕੋਰੀਅਨ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਨੇ ਆਪਣੇ ਪ੍ਰੀਮੀਅਮ ਟੈਬ ਐੱਸ 3 ਲਈ ਇੱਕ ਸਾਲ ਪਹਿਲਾਂ ਗੂਗਲ ਵਲੋਂ ਪੇਸ਼ ਕੀਤੇ ਗਏ ਆਪਰੇਟਿੰਗ ਸਿਸਟਮ ਐਂਡ੍ਰਾਇਡ Oreo ਦਾ ਅਪਡੇਟ ਜਾਰੀ ਕੀਤੀ ਗਈ ਹੈ। ਇਸ ਅਪਡੇਟ ਨੂੰ ਬਿਲਡ ਨੰਬਰ T820XXU1BRE2 'ਤੇ ਪੇਸ਼ ਕੀਤਾ ਗਿਆ ਹੈ। ਫਿਲਹਾਲ, ਅਪਡਟੇ ਯੂ. ਕੇ 'ਚ ਓਵਰ ਦ ਏਅਰ ਦੇ ਰਾਹੀਂ ਰੋਲ ਆਊਟ ਕੀਤੀ ਗਈ ਹੈ।
ਇਸ ਗੱਲ ਦੀ ਜਾਣਕਾਰੀ Sammobile ਦੁਆਰਾ ਸਾਹਮਣੇ ਆਈ ਹੈ। ਜੇਕਰ ਤੁਹਾਡੇ ਕੋਲ ਟੈਬ ਐੱਸ 3 ਹੈ ਤਾਂ ਤੁਸੀਂ ਸਾਫਟਵੇਅਰ ਅਪਡੇਟ ਸਟੇਟਸ ਲਈ ਸੈਟਿੰਗ 'ਚ ਜਾ ਕੇ ਅਪਡੇਟ 'ਤੇ ਕਲਿੱਕ ਕਰ ਕੇ ਵੇਖ ਸਕਦੇ ਹੋ।
ਇਸ ਟੈਬਲੇਟ 'ਚ ਮੈਟਲ ਫ੍ਰੇਮ ਦੇ ਨਾਲ ਗਲਾਸ ਬਾਡੀ ਦਿੱਤੀ ਗਈ ਹੈ। ਸੈਮਸੰਗ ਟੈਬ ਐੱਸ 3 'ਚ S Pen stylus ਸਪੋਰਟ ਉਪਲੱਬਧ ਹੈ। ਇਸ ਤੋਂ ਇਲਾਵਾ ਇਸ ਡਿਵਾਇਸ 'ਚ ਐਕਸਟਰਨਲ ਕੀ-ਬੋਰਡ ਸਪੋਰਟ ਦੀ ਵੀ ਸਹੂਲਤ ਦਿੱਤੀ ਗਈ ਹੈ। ਜਿਸ ਨੂੰ pogo pins ਦੇ ਰਾਹੀਂ ਕੁਨੈੱਕਟ ਕਰ ਸਕਦੇ ਹਨ। ਆਈਪੈਡ ਪ੍ਰੋ ਦੀ ਤਰ੍ਹਾਂ, ਟੈਬ ਐੱਸ 3 ਵੀ AKG ਦੁਆਰਾ ਟਿਊਨ ਕੀਤੇ ਗਏ ਚਾਰ ਸਪੀਕਰ ਦੇ ਨਾਲ ਆਉਂਦਾ ਹੈ। ਟੈਬ ਐੱਸ 3 'ਚ ਪੋਗੋ-ਪਿੰਸ ਦਾ ਇਕ ਸੈਟ ਵੀ ਹੈ।
ਸੈਮਸੰਗ Galaxy Tab S3 'ਚ 2048x1536 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 9.7-ਇੰਚ ਦਾ ਸੁਪਰ ਐਮੋਲੇਡ QXGA ਡਿਸਪਲੇਅ ਦਿੱਤੀ ਗਈ ਹੈ। ਇਹ ਟੈਬਲੇਟ ਐੱਚ. ਡੀ. ਆਰ ਕੰਟੈਟ ਨੂੰ ਵੀ ਸਪੋਰਟ ਕਰਦਾ ਹੈ। ਇਸ 'ਚ ਕੁਆਲਕਾਮ ਦਾ ਸਨੈਪਡ੍ਰੈਗਨ 820 ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 4 ਜੀ. ਬੀ ਰੈਮ ਅਤੇ 32. ਜੀ. ਬੀ ਇੰਟਰਨਲ ਸਟੋਰੇਜ਼ ਉਪਲੱਬਧ ਹਨ। ਇਸ ਤੋਂ ਇਲਾਵਾ ਐਕਸਪੈਂਡੇਬਲ ਸਟੋਰੇਜ਼ ਲਈ 256 ਜੀ. ਬੀ ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ ਦੀਆਂ ਕੀਮਤਾਂ 'ਚ ਹੋਈ ਭਾਰੀ ਕਟੌਤੀ
NEXT STORY