ਗੈਜੇਟ ਡੈਸਕ—ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਦੀ ਸੇਫਟੀ 'ਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਅਮਰੀਕਾ ਦੀ ਇਕ ਸਕਿਓਰਟੀ ਫਰਮ ਨੇ ਸਾਲ 2020 ਦੀ ਪਹਿਲੀ ਸਕਿਓਰਟੀ ਜਾਰੀ ਕਰਦੇ ਹੋਏ ਇਸ ਖਤਰੇ ਦੇ ਬਾਰੇ 'ਚ ਚਿਤਾਵਨੀ ਦਿੱਤੀ ਹੈ। ਫਰਮ ਨੇ ਇਸ ਨੂੰ ਬੇਹੱਦ ਗੰਭੀਰ ਦੱਸਦੇ ਹੋਏ 'ਕ੍ਰਿਟਿਕਲ' ਭਾਵ ਕਿ ਬੇਹੱਦ ਖਤਰਨਾਕ ਕੈਟਿਗਰੀ 'ਚ ਰੱਖਿਆ ਹੈ। ਐਂਡ੍ਰਾਇਡ ਯੂਜ਼ਰਸ ਨੂੰ ਸਲਾਹ ਦਿੰਦੇ ਹੋਏ ਸਕਿਓਰਟੀ ਫਰਮ ਨੇ ਕਿਹਾ ਕਿ ਡਿਵਾਈਸ ਨੂੰ ਸੇਫ ਰੱਖਣ ਲਈ ਗੂਗਲ ਦੇ ਲੇਟੈਸਟ ਅਪਡੇਟ ਨੂੰ ਇੰਸਟਾਲ ਕਰਨਾ ਜ਼ਰੂਰੀ ਹੈ।

ਮੀਡੀਆ ਫਾਈਲ 'ਤੇ ਹੈਕਰਸ ਦੀ ਨਜ਼ਰ
ਦੂਜੇ ਪਾਸੇ ਗੂਗਲ ਦੇ ਅਪਡੇਟ ਨੋਟਸ ਮੁਤਾਬਕ ਐਂਡ੍ਰਾਇਡ 'ਚ ਆਇਆ ਇਹ ਬਗ ਹੈਕਰਸ ਨੂੰ ਐਂਡ੍ਰਾਇਡ ਡਿਵਾਈਸ ਦੇ ਮੀਡੀਆ ਫ੍ਰੇਮਵਰਕ ਦਾ ਐਕਸੈੱਸ ਦੇ ਦਿੰਦਾ ਹੈ। ਸਕਿਓਰਟੀ ਫਰਮ ਨੇ ਦੱਸਿਆ ਕਿ ਇਸ ਬਗ ਕਾਰਨ ਅਟੈਕਰ ਕਿਤੇ ਵੀ ਬੈਠ ਕੇ ਐਂਡ੍ਰਾਇਡ ਸਮਾਰਟਫੋਨ 'ਚ ਖਤਰਨਾਕ ਕੋਡ ਨੂੰ ਇੰਸਟਾਲ ਕਰ ਮੀਡੀਆ ਫ੍ਰੇਮਵਰਕ ਨੂੰ ਕੰਟਰੋਲ ਕਰ ਸਕਦੇ ਹਨ। ਮੀਡੀਆ ਫ੍ਰੇਮਵਰਕ ਨੂੰ ਹੈਕ ਕਰਨ ਦੇ ਨਾਲ ਹੀ ਹੈਕਰਸ ਨੂੰ ਯੂਜ਼ਰਸ ਦੇ ਸਮਾਰਟਫੋਨ 'ਚ ਮੌਜੂਦ ਸਾਰੀਆਂ ਮੀਡੀਆ ਫਾਈਲਸ (ਆਡੀਓ, ਵੀਡੀਓ ਅਤੇ ਫੋਟੋ) ਦਾ ਐਕਸੈੱਸ ਮਿਲ ਜਾਂਦਾ ਹੈ।
ਜਲਦ ਆਵੇਗਾ ਬਗ ਫਿਕਸ
ਗੂਗਲ ਨੇ ਇਸ ਬਗ ਨੂੰ ਫਿਕਸ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਐਂਡ੍ਰਾਇਡ 8, 8.1, 9 ਅਤੇ ਐਂਡ੍ਰਾਇਡ 10 ਦੇ ਲੇਟੈਸਟ ਵਰਜ਼ਨ 'ਤੇ ਇਹ ਬਗ ਫਿਕਸ ਜਲਦ ਵੀ ਪਹੁੰਚ ਜਾਵੇਗਾ। ਇਸ ਬਗ ਫਿਕਸ ਦੇ ਨਾਲ ਹੀ ਕੰਪਨੀ 6 ਹੋਰ ਖਾਮੀਆਂ ਨੂੰ ਦੂਰ ਕਰਨ ਵਾਲੀ ਹੈ। ਗੂਗਲ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਾਰੇ ਐਂਡ੍ਰਾਇਡ ਪਾਰਟਨਰਸ ਨੂੰ ਇਸ ਸਮੱਸਿਆ ਦੇ ਬਾਰੇ 'ਚ ਇਕ ਮਹੀਨੇ ਪਹਿਲੇ ਹੀ ਦੱਸ ਦਿੱਤਾ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਸਾਰੇ ਐਂਡ੍ਰਾਇਡ ਪਾਰਟਨਰਸ ਡਿਵਾਈਸੇਜ ਲਈ ਜਲਦ ਹੀ ਬਗ ਫਿਕਸ ਰਿਲੀਜ਼ ਕਰਨਗੇ।

ਸੈਟਿੰਗਸ 'ਚ ਚੈਕ ਕਰ ਲਵੋ ਲੇਟੈਸਟ ਅਪਡੇਟ
ਆਪਣੇ ਫੋਨ 'ਚ ਲੇਟੈਸਟ ਆਪਰੇਟਿੰਗ ਸਿਸਟਮ ਹੈ ਜਾਂ ਨਹੀਂ ਇਹ ਜਾਣਨ ਲਈ ਤੁਸੀਂ ਫੋਨ ਦੀ ਸੈਟਿੰਗਸ 'ਚ ਦਿੱਤੇ ਗਏ ਸਿਸਟਮ ਆਪਸ਼ਨ 'ਚ ਜਾ ਕੇ ਅਡਵਾਂਸ ਸੈਕਸ਼ਨ ਨੂੰ ਚੈੱਕ ਕਰ ਸਕਦੇ ਹੋ। ਇਥੇ ਤੁਹਾਨੂੰ ਸਿਸਟਮ ਅਪਡੇਟ ਦੀ ਜਾਣਕਾਰੀ ਮਿਲ ਜਾਵੇਗੀ। ਆਮਤੌਰ 'ਤੇ ਜ਼ਿਆਦਾਤਰ ਸਿਸਟਮ ਅਪਡੇਟ ਅਤੇ ਸਕਿਓਰਟੀ ਪੈਚ ਆਟੋਮੈਟਿਕਲੀ ਇੰਸਟਾਲ ਹੋ ਜਾਂਦੇ ਹਨ। ਉੱਥੇ, ਤੁਸੀਂ ਚਾਹੋ ਤਾਂ ਇਸ ਅਪਡੇਟ ਨੂੰ ਮੈਨਿਊਲੀ ਵੀ ਚੈਕ ਕਰ ਸਕਦੇ ਹਨ। ਇਸ ਦੇ ਲਈ ਸੈਟਿੰਗਸ 'ਚ ਜਾ ਕੇ ਸਕਿਓਰਟੀ ਆਪਸ਼ਨ 'ਚ ਅਪਡੇਟ ਨੂੰ ਚੈੱਕ ਕਰਨਾ ਹੁੰਦਾ ਹੈ।
ਗੁਜਰਾਤ ਦੇ ਵਿਗਿਆਨੀ ਨੇ ਬਣਾਇਆ ਰੋਬੋਟ, ਕਰਦਾ ਹੈ ਹਿੰਦੀ-ਅੰਗਰੇਜ਼ੀ 'ਚ ਗੱਲ
NEXT STORY