ਜਲੰਧਰ : ਕੀ ਗੂਗਲ ਦੇ ਨਵੇਂ ਐਂਡ੍ਰਾਇਡ ਓ. ਐੱਸ. 'ਐੱਨ' ਦਾ ਮਤਲਬ 'ਨੈਵਰ' ਹੈ। ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਗੂਗਲ ਵੱਲੋਂ ਐਂਡ੍ਰਾਇਡ 'ਚ ਐਪਲ ਵਰਗੀ 3ਡੀ ਟੱਚ ਲਿਆਉਣ 'ਤੇ ਨਾ 'ਚ ਜਵਾਬ ਦਿੱਤਾ ਜਾ ਰਿਹਾ ਹੈ। ਐਂਡ੍ਰਾਇਡ ਨੂੰ ਪਸੰਦ ਕਰਨ ਵਾਲਿਆਂ ਨੂੰ ਐਂਡ੍ਰਾਇਡ ਡਿਵਾਈਜ਼ਾਂ 'ਚ 3ਡੀ ਟਚ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਜੋ ਲੋਗ 3ਡੀ ਟੱਚ ਬਾਰੇ ਨਹੀਂ ਜਾਣਦੇ, ਉਨ੍ਹਾਂ ਨੂੰ ਦੱਸ ਦਈਏ ਕਿ ਇਹ ਫਿੰਗਰ ਪ੍ਰੈਸ਼ਰ ਨਾਲ ਟੱਚ ਸਕ੍ਰੀਨ ਇੰਟ੍ਰੈਕਸ਼ਨ ਨੂੰ ਇਨਹਾਂਸ ਕਰਨ ਵਾਲਾ ਫੀਚਰ ਹੈ , ਸੌਖੇ ਸ਼ਬਦਾਂ 'ਚ ਇਹ ਫੀਚਰ ਪੂਰੀ ਸਕ੍ਰੀਨ ਨੂੰ ਇਕ ਪ੍ਰੈਸ਼ਰ ਸੈਂਸਰ ਬਟਨ 'ਚ ਤਬਦੀ ਕਰ ਦਿੰਦਾ ਹੈ। ਐਪਲ ਵੱਲੋਂ ਲੇਟੈਸਟ ਆਈਫੋਨ 6ਐੱਸ ਤੇ ਇੰਟ੍ਰੋਡਿਊਜ਼ ਕੀਤਾ ਗਿਆ ਸੀ।
ਵੀਰਵਾਰ ਨੂੰ ਇਕ ਰਿਪੋਰਟ 'ਚ ਗੂਗਲ ਨੇ ਕਿਹਾ ਕਿ ਐਂਡ੍ਰਾਇਡ ਫੈਨਜ਼ ਨੂੰ ਗੂਗਲ ਦੇ ਲੇਟੈਸਟ ਵਰਜ਼ਨ 'ਚ ਇਸ ਫੀਚਰ ਨੂੰ ਟੈਸਟ ਕਰਨ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਜੇਕਰ ਤੁਸੀਂ ਵੀ ਚਲਾਉਂਦੇ ਹੋ ਜੀ-ਮੇਲ, ਯਾਹੂ ਤਾਂ ਤੁਰੰਤ ਬਦਲੋ ਆਪਣਾ ਪਾਸਵਰਡ ਨਹੀਂ ਤਾਂ...!
NEXT STORY