ਵਾਸ਼ਿੰਗਟਨ - ਓਰੇਕਲ ਦੇ ਸਹਿ-ਸੰਸਥਾਪਕ ਲੈਰੀ ਐਲੀਸਨ ਦੁਨੀਆ ਦੇ ਉਨ੍ਹਾਂ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਹਨ, ਜਿਨ੍ਹਾਂ ਦੀ ਦੌਲਤ ਲੱਗਭਗ 393 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। 81 ਸਾਲਾ ਲੈਰੀ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਲਗਾਤਾਰ ਖ਼ਬਰਾਂ ਵਿਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦਾ 5ਵਾਂ ਵਿਆਹ ਸੁਰਖੀਆਂ ਵਿਚ ਹੈ, ਜਿਸ ’ਚ ਉਨ੍ਹਾਂ ਦੀ ਸਾਥੀ 33 ਸਾਲਾ ਜੋਲਿਨ ਜ਼ੂ ਹੈ। 33 ਸਾਲਾ ਜੋਲਿਨ ਜ਼ੂ ਮਿਸ਼ੀਗਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ। ਉਹ ਅੰਗਰੇਜ਼ੀ, ਚੀਨੀ ਅਤੇ ਸਪੈਨਿਸ਼ ਬੋਲਣ ਵਿਚ ਮਾਹਿਰ ਹੈ ਅਤੇ ਗਲੈਮਰ ਦੇ ਨਾਲ-ਨਾਲ ਤਕਨਾਲੋਜੀ ਦੀ ਦੁਨੀਆ ਵਿਚ ਵੀ ਸਰਗਰਮ ਹੈ। ਦੋਵਾਂ ਦੀ ਮੁਲਾਕਾਤ ਮਿਸ਼ੀਗਨ ਯੂਨੀਵਰਸਿਟੀ ਵਿਚ ਇਕ ਫੁੱਟਬਾਲ ਈਵੈਂਟ ਵਿਚ ਹੋਈ ਸੀ। ਇੱਥੋਂ ਉਨ੍ਹਾਂ ਦੀ ਦੋਸਤੀ ਸ਼ੁਰੂ ਹੋਈ, ਜੋ ਹੌਲੀ-ਹੌਲੀ ਇਕ ਰਿਸ਼ਤੇ ’ਚ ਬਦਲ ਗਈ।
ਜੰਗ ਦਾ ਕੋਈ ਖ਼ਤਰਾ ਨਹੀਂ, ਫਿਰ ਵੀ ਨਾਗਰਿਕਾਂ ਦੀ ਸੁਰੱਖਿਆ ਲਈ ਬਣਾ ਦਿੱਤੇ ਬੰਕਰ ਸਵਿਟਜ਼ਰਲੈਂਡ
NEXT STORY