ਜਲੰਧਰ- ਮੋਟੋਰੋਲਾ ਨੇ ਮੋਟੋ ਐਕਸ 4 ਸਮਾਰਟਫੋਨ ਲਈ ਓਰਿਓ ਅਪਡੇਟ ਪਿਛਲੇ ਸਾਲ ਦਸੰਬਰ 'ਚ ਪੇਸ਼ ਕੀਤੀ ਸੀ ਜਿਸ ਤੋਂ ਬਾਅਦ ਹੁਣ ਕੰਪਨੀ ਨੇ ਇਸ ਸਮਾਰਟਫੋਨ ਲਈ ਐਂਡਰਾਇਡ 8.1 ਓਰਿਓ ਅਪਡੇਟ ਵੀ ਜਾਰੀ ਕਰ ਦਿੱਤੀ ਹੈ। ਇਹ ਅਪਡੇਟ ਓਵਰ ਦਿ ਯੀਅਰ ਮਤਲਬ ਓ.ਟੀ.ਏ. ਰਾਹੀਂ ਜਾਰੀ ਕੀਤੀ ਗਈ ਹੈ।
ਇਕ ਰੈਡਿਟ ਪੋਸਟ ਮੁਤਾਹਕ ਇਹ ਅਪਡੇਟ OPW28.46-3 ਵਰਜਨ ਨੰਬਰ ਦੇ ਨਾਲ ਹੈ, ਜਿਸ ਦੇ ਨਾਲ ਕੰਪਨੀ ਦਾ ਮਾਰਚ ਸਕਿਓਰਿਟੀ ਅਪਡੇਟ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਸ ਵਿਚ ਕੁਝ ਬਦਲਾਅ ਵੀ ਦੇਖਣ ਨੂੰ ਮਿਲਣਗੇ ਜਿਸ ਵਿਚ ਕਿ ਅਪਡੇਟ ਪਾਵਰ ਮੈਨਿਊ ਦੇ ਨਾਲ ਲਾਈਟ ਅਤੇ ਡਾਰਕ ਥੀਮਸ ਵਾਲੇ ਵਾਲਪੇਪਰਸ ਵੀ ਦਿਤੇ ਗਏ ਹਨ। ਜਾਣਕਾਰੀ ਲਈ ਦੱਸ ਦਈਏ ਕਿ ਮੋਟੋ ਐਕਸ 4 ਐਂਡਰਾਇਡ ਵਨ ਵਰਜਨ ਦੇ ਨਾਲ ਸਟੈਂਡਰਡ ਵਰਜਨ 'ਚ ਵੀ ਉਪਲੱਬਧ ਹੈ। ਜਿਨ੍ਹਾਂ 'ਚੋਂ ਭਾਰਤ 'ਚ ਸਿਰਫ ਇਸ ਦਾ ਸਟੈਂਡਰਡ ਵਰਜਨ ਹੀ ਲਾਂਚ ਕੀਤਾ ਗਿਆ ਸੀ। ਉਥੇ ਹੀ ਇਸ ਨਵੀਂ ਅਪਡੇਟ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਹੈ ਕਿ ਕੰਪਨੀ ਜਲਦੀ ਹੀ ਇਸ ਨੂੰ ਸਟੈਂਡਰਡ ਵਰਜਨ ਲਈ ਵੀ ਜਾਰੀ ਕਰੇਗੀ।
ਦੱਸ ਦਈਏ ਕਿ ਮੋਟੋ ਐਕਸ 4 ਵਨ ਐਡੀਸ਼ਨ ਪਿਓਰ ਐਂਡਰਾਇਡ ਐਕਸਪੀਰੀਅੰਸ ਦੇ ਨਾਲ ਹੈ ਅਤੇ ਇਸ ਸਮਾਰਟਫੋਨ ਨੂੰ ਇਸ ਸਾਲ ਗੂਗਲ ਦੁਆਰਾ ਪੇਸ਼ ਕੀਤੀ ਜਾਣ ਵਾਲੀ ਨਵੀਂ ਐਂਡਰਾਇਡ ਪੀ ਅਪਡੇਟ ਵੀ ਦਿੱਤੀ ਜਾਵੇਗੀ। ਐਂਡਰਾਇਡ ਵਨ ਮੋਟੋ ਐਕਸ 4 ਗੂਗਲ ਦੇ ਪ੍ਰਾਜੈੱਕਟ ਐੱਫ.ਆਈ. ਵਾਇਰਲੈੱਸ ਕੈਰੀਅਰ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਪ੍ਰਾਜੈੱਕਟ ਐੱਫ.ਆਈ. ਨੂੰ ਗੂਗਲ ਨੇ 2015 'ਚ ਸਭ ਤੋਂ ਪਹਿਲਾਂ ਪੇਸ ਕੀਤਾ ਸੀ। ਇਸ ਤਹਿਤ ਦਰਅਸਲ ਕਾਲਸ ਅਤੇ ਟੈਕਸਟ ਮੈਸੇਜ ਆਦਿ ਕਰਨ ਲਈ ਵਾਇਰਲੈੱਸ ਅਤੇ ਸੈਲੂਲਰ ਦੇ ਕੰਬੀਨੇਸ਼ਨ ਨੈੱਟਵਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਭਾਰਤ 'ਚ ਸੈਮਸੰਗ ਗਲੈਕਸੀ S9 ਤੇ S9+ ਦੀ ਵਿਕਰੀ ਹੋਈ ਸ਼ੁਰੂ
NEXT STORY