ਜਲੰਧਰ- ਅਸੀਂ ਪਿਛਲੇ ਹਫਤੇ ਆਪਣੀ ਰਿਪੋਰਟ 'ਚ ਦੱਸਿਆ ਸੀ ਕਿ ਸ਼ਿਓਮੀ ਮੀ ਏ1 'ਚ ਐਂਡ੍ਰਾਇਡ 8.0 ਓਰਿਓ ਸਾਫਟਵੇਅਰ ਅਪਡੇਟ ਲਈ ਬੀਟਾ ਟੇਸਟਰਸ ਦੀ ਤਲਾਸ਼ ਕਰ ਰਹੀ ਹੈ। ਹੁਣ ਲੱਗਦਾ ਹੈ ਕਿ ਕੰਪਨੀ ਨੇ ਉਨ੍ਹਾਂ ਯੂਜ਼ਰਸ ਨੂੰ ਚੁਣ ਲਿਆ ਹੈ, ਜਿੰਨ੍ਹਾਂ ਨੂੰ ਲੇਟੈਸਟ ਓਰਿਓ ਬੀਟਾ ਅਪਡੇਟ ਮਿਲੇਗੀ। ਇਸ ਅਪਡੇਟ ਦਾ ਫਾਈਲ ਸਾਈਜ਼ 1104.1MB ਹੈ ਅਤੇ ਅਪਡੇਟ ਨਾਲ ਡਿਵਾਈਸ 'ਚ ਓਰਿਓ ਦੇ ਕਈ ਸਾਰੇ ਫੀਚਰਸ ਮਿਲਣਗੇ। ਖਾਸ ਗੱਲ ਹੈ ਕਿ ਸਮਾਰਟਫੋਨ ਦੀ ਸੁਰੱਖਿਆ ਲਈ ਯੂਜ਼ਰਸ ਨੂੰ ਦਸੰਬਰ ਮਹੀਨੇ ਦਾ ਲੇਟੈਸਟ ਐਂਡ੍ਰਾਇਡ ਸਕਿਓਰਿਟੀ ਪੈਚ ਮਿਲੇਗਾ।
ਜੇਕਰ ਓਰਿਓ ਬੀਟਾ ਸਫਲ ਹੁੰਦਾ ਹੈ ਅਤੇ ਇਸ 'ਚ ਕੋਈ ਕਮੀ ਨਹੀਂ ਪਾਈ ਜਾਂਦੀ ਹੈ ਤਾਂ ਕੰਪਨੀ ਨੇ ਜਲਦ ਹੀ ਮੀ ਏ1 ਯੂਜ਼ਰਸ ਲਈ ਐਂਡ੍ਰਾਇਡ 8.0 ਓਰਿਓ ਦਾ ਫਾਈਨਲ ਅਪਡੇਟ ਜਾਰੀ ਕਰ ਦੇਵੇਗੀ। ਐਂਡ੍ਰਾਇਡ ਅਪਡੇਟ ਨੂੰ ਫਾਈਨਲ ਲਾਂਚ ਕਰਨ ਤੋਂ ਪਹਿਲਾਂ ਕੰਪਨੀਆਂ ਬੀਟਾ ਟੈਸਟਿੰਗ ਦੇ ਰਾਹੀਂ ਯੂਜ਼ਰਸ ਤੋਂ ਸਲਾਹ ਲੈਂਦੇ ਹਨ ਅਤੇ ਸਭ ਕੁਝ ਠੀਕ ਹੋਣ 'ਤੇ ਅਪਡੇਟ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰਦੀ ਹੈ। ਓਰਿਓ ਅਪਡੇਟ ਮਿਲਣ ਤੋਂ ਬਾਅਦ ਯੂਜ਼ਰ ਨੂੰ ਐਪ ਸ਼ਾਰਟਕਟ ਅਤੇ ਪਿਕਚਰ-ਇਨ-ਪਿਕਚਰ ਮੋਡ ਆਦਿ ਵਰਗੇ ਫੀਚਰਸ ਮਿਲਣਗੇ, ਜਿਸ ਨਾਲ ਦੋ ਟਾਸਕ ਨੂੰ ਵੀ ਯੂਜ਼ਰ ਇਕ ਸਮੇਂ 'ਚ ਕਰ ਸਕਣਗੇ। ਯੂਜ਼ਰਸ ਚਾਹੇ ਤਾਂ ਯੂਟਿਊਬ ਵੀਡੀਓ ਨੂੰ ਮਿਨੀਮਾਈਜ਼ ਕਰ ਕੇ ਨਾਲ ਹੀ ਮੈਸੇਜ਼ ਜਾਂ ਈਮੇਜ਼ ਆਦਿ ਵੀ ਕਰ ਸਕਦੇ ਹੋ।
ਐਂਡ੍ਰਾਇਡ 8.0 ਓਰਿਓ ਐਂਡ੍ਰਾਇਡ ਨੂਗਟ ਦੀ ਤੁਲਨਾ 'ਚ ਪਹਿਲਾਂ ਤੋਂ ਜ਼ਿਆਦਾ ਸਮਾਰਟ, ਫਾਸਟ ਅਤੇ ਪਾਵਰਫੁੱਲ ਹੈ। ਇਸ 'ਚ ਬੈਕਗ੍ਰਾਊਂਡ ਲਿਮਟ, ਆਟੋਫਿਲ, ਪਿਕਚਰ ਇਨ ਪਿਕਚਰ, ਐਂਡ੍ਰਾਇਡ ਇੰਸਟੇਟ ਐਪ ਅਤੇ ਬੈਟਰੀ ਲਾਈਫ ਸੇਵਰ ਵਰਗੇ ਟਾਪ ਫੀਚਰਸ ਮਿਲਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਨੋਟੀਫਿਕੇਸ਼ਨ ਡਾਟਸ, ਨਵਾਂ ਐਪ ਫੋਲਡਰ ਡਿਜ਼ਾਈਨ ਵਰਗੇ ਕੁਝ ਬਦਲਾਵ ਦੇਖਣ ਨੂੰ ਮਿਲਣਗੇ ਅਤੇ ਕੁੱਲ ਮਿਲਾ ਕੇ ਉਨ੍ਹਾਂ ਨੇ ਇਕ ਨਵਾਂ ਅਨੁਭਵ ਮਿਲੇਗਾ।
ਕੰਪਨੀ ਨੇ ਇਸ ਸਮਾਰਟਫੋਨ ਦੀ ਕੀਮਤ ਨੂੰ 1000 ਰੁਪਏ ਹਮੇਸ਼ਾਂ ਲਈ ਘਟਾ ਦਿੱਤਾ ਹੈ। ਜਿਸ ਤੋਂ ਬਾਅਦ ਇਹ ਸਮਾਰਟਫੋਨ ਆਨਲਾਈਨ ਵੈੱਬਸਾਈਟ ਫਲਿੱਪਕਾਰਟ ਅਤੇ Mi.com 'ਤੇ 13,999 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। ਸ਼ਿਓਮੀ ਨੇ ਆਪਣਾ ਪਹਿਲਾ ਐਂਡ੍ਰਾਇਡ ਵਨ ਐਡੀਸ਼ਨ ਸਮਾਰਟਫੋਨ ਮੀ ਏ1 ਭਾਰਤ 'ਚ ਸਤੰਬਰ ਦੇ ਸਮੇਂ 14,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ।
Ambrane ਨੇ ਨਵਾਂ ਬਲੂਟੁੱਥ ਸਪੀਕਰ ਕੀਤਾ ਲਾਂਚ
NEXT STORY