ਜਲੰਧਰ-ਭਾਰਤੀ ਉਪਕਰਣ ਨਿਰਮਾਤਾ ਕੰਪਨੀ ਐਮਬ੍ਰੇਨ ਨੇ ਨਵਾਂ ਆਡੀਓ ਡਿਵਾਇਸ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਂ BT 2000 ਹੈ। ਇਹ ਇਕ ਕਿਊਬ ਸ਼ੇਪਡ ਸਾਇਜ਼ ਵਾਲਾ ਬਲੂਟੁੱਥ ਸਪੀਕਰ ਹੈ,ਜੋ 6 ਘੰਟਿਆਂ ਤੱਕ 360 ਡਿਗਰੀ ਆਡੀਓ ਆਊਟਪੁੱਟ ਦੇਣ 'ਚ ਸਮੱਰਥ ਹੈ। ਬਲੂਟੁੱਥ ਤੋਂ ਇਲਾਵਾ BT 2000 ਸਪੀਕਰ 'ਚ AUX ਇਨ ਪੋਰਟ ਨਾਲ ਆਉਦਾ ਹੈ, ਜਿਸ ਨਾਲ ਬਲੂਟੁੱਥ ਕੁਨੈਕਟੀਵਿਟੀ ਨਾ ਹੋਣ ਦੇ ਕਾਰਣ ਵੀ ਆਡੀਓ ਪਲੇਅਰ ਜਾਂ MP 3 ਪਲੇਅਰ ਨਾਲ ਕੁਨੈਕਟ ਕਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ।

ਐਮਬ੍ਰੇਨ BT 2000 ਸਪੀਕਰ ਦੀ ਬਲੂਟੁੱਥ ਰੇਂਜ 10 ਮੀਟਰ ਹੈ। ਇਸ ਡਿਵਾਇਸ 'ਚ 5 ਵਾਟ ਸਪੀਕਰ ਆਉਟਪੁੱਟ ਅਤੇ ਕਾਨਫਰੰਸ ਕਾਲ ਸਮੱਰਥਾ ਲਈ ਮਾਈਕ੍ਰੋਫੋਨ ਮੌਜ਼ੂਦ ਹਨ। ਇਸ ਡਿਵਾਇਸ 'ਚ 400mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 ਮੀਟਰ ਦੀ ਦੂਰੀ 'ਤੇ ਲਗਾਤਰ 6 ਘੰਟੇ ਮਿਊਜ਼ਿਕ ਪਲੇਬੈਕ ਦੀ ਸਹੂਲਤ ਦਿੱਤੀ ਗਈ ਹੈ। ਇਹ ਡਿਵਾਇਸ ਬਲੈਕ ਅਤੇ ਬਲੂ ਕਲਰ ਆਪਸ਼ਨ 'ਚ ਉਪਲੱਬਧ ਹਨ।
ਕੀਮਤ ਅਤੇ ਉਪਲੱਬਧਤਾ-
ਐਮਬ੍ਰੇਨ BT 2000 ਸਪੀਕਰ ਦੀ ਕੀਮਤ 999 ਰੁਪਏ ਦੀ ਕੀਮਤ ਨਾਲ ਦੇਸ਼ ਭਰ ਦੇ ਮਸ਼ਹੂਰ ਸਟੋਰਾਂ 'ਤੇ ਉਪਲੱਬਧ ਹੋਣਗੇ।
ਲੈਂਡਰੋਵਰ ਨੇ ਦੋ ਇੰਜਣ ਆਪਸ਼ਨ 'ਚ ਪੇਸ਼ ਕੀਤੀ ਨਵੀਂ Range Rover Velar, ਕੀਮਤ 78.83 ਲੱਖ ਤੋਂ ਸ਼ੁਰੂ
NEXT STORY