ਜਲੰਧਰ- LG G6 ਭਾਰਤ 'ਚ ਇਸ ਸਾਲ ਅਪ੍ਰੈਲ ਦੇ ਸਮੇਂ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਦੇ ਨਾਲ ਪੇਸ਼ ਕੀਤਾ ਗਿਆ ਸੀ। ਹਾਲ ਹੀ 'ਚ LG G6 ਨੂੰ ਗੀਕਬੇਂਚ ਬੇਂਚਮਾਰਕਿੰਗ ਵੈੱਬਸਾਈਟ 'ਤੇ ਐਂਡ੍ਰਾਇਡ ਓਰਿਓ ਆਪਰੇਟਿੰਗ ਸਿਸਟਮ ਦੇ ਨਾਲ ਲਿਸਟ ਵੇਖਿਆ ਗਿਆ ਸੀ। ਕੰਪਨੀ ਨੇ ਹੁਣ ਇਸ ਦੇ ਲਈ ਚੀਨ 'ਚ ਓਰਿਓ ਬੀਟਾ ਪ੍ਰੋਗਰਾਮ ਪੇਸ਼ ਕਰ ਦਿੱਤਾ ਹੈ।
ਇਕ ਚੀਨੀ ਫੋਰਮ 'ਤੇ ਪੋਸਟ ਮੁਤਾਬਕ (ਐਂਡ੍ਰਾਇਡ ਸੈਂਟਰਲ ਰਾਹੀਂ) ਇਸ ਸਮਾਰਟਫੋਨ ਲਈ ਐਂਡ੍ਰਾਇਡ 8.0 ਓਰਿਓ ਬੀਟਾ ਤਾ ਸਾਫਟਵੇਅਰ ਵਰਜਨ V191 ਹੈ ਅਤੇ ਜਿਨ੍ਹਾਂ ਮਾਡਲਸ 'ਚ ਇਹ ਸਪੋਰਟ ਦੇ ਨਾਲ ਹੈ, ਉਹ ਕੁਝ ਇਸ ਤਰਾਂ ਹਨ- LGM-G600L, LGM-G600S, LGM-G600K, LGM-G600LR, LGM-G600SR, LGM-G600KR, LGM-G600LP, LGM-G600SP ਅਤੇ LGM-G600KP ਹੈ। ਦੱਸ ਦਈਏ ਕਿ ਫਿਲਹਾਲ ਇਹ ਅਪਡੇਟ ਸਿਰਫ ਚੀਨ 'ਚ ਹੀ ਜਾਰੀ ਕੀਤਾ ਗਿਆ ਹੈ। ਪਰ ਸੰਭਾਵਨਾ ਹੈ ਕਿ ਕੰਪਨੀ ਇਸ ਨੂੰ ਬਾਕੀ ਦੇਸ਼ਾਂ 'ਚ ਵੀ ਜਲਦੀ ਹੀ ਜਾਰੀ ਕਰੇਗੀ।
ਜਾਣਕਾਰੀ ਲਈ ਕਿ ਐਂਡ੍ਰਾਇਡ ਓਰਿਓ ਅਪਡੇਟ ਤੋਂ ਬਾਅਦ LG G6 'ਚ ਕਈ ਨਵੇਂ ਫੀਚਰਸ ਦੀ ਸਹੂਲਤ ਯੂਜ਼ਰਸ ਨੂੰ ਮਿਲੇਗੀ ਜਿਸ 'ਚ ਐਪ ਸ਼ਾਰਟਕਟਸ ਅਤੇ ਪਿਕਚਰ-ਇਨ-ਪਿਕਚਰ ਮੋਡ ਆਦਿ ਹਨ, ਜਿਸ ਦੇ ਨਾਲ ਦੋ ਟਾਸਕ ਨੂੰ ਵੀ ਯੂਜ਼ਰ ਇਕ ਸਮੇਂ 'ਚ ਕਰ ਸਕਣਗੇ। ਜਿਵੇਂ ਯੂਜ਼ਰ ਚਾਅਣ ਤਾਂ ਯੂਟਿਊਬ ਵੀਡੀਓ ਨੂੰ ਮਿਨੀਮਾਇਜ਼ ਕਰਕੇ ਨਾਲ ਹੀ ਮੈਸੇਜ ਜਾਂ ਈ-ਮੇਲ ਆਦਿ ਵੀ ਕਰ ਸਕਦੇ ਹਨ। ਐਂਡ੍ਰਾਇਡ ਓਰਿਓ 'ਚ ਹੋਰ ਵੀ ਕਈ ਫੀਚਰਸ ਦੀ ਸਹੂਲਤ ਯੂਜ਼ਰਸ ਨੂੰ ਮਿਲੇਗੀ ਜਿਸ 'ਚ ਬੈਕਗਰਾਊਂਡ ਲਿਮਿਟਸ, 1PK ਦੇ ਰਾਹੀਂ ਐਪਸ ਨੂੰ ਇੰਸਟਾਲ ਕਰਨਾ, 60 ਨਵੀਂ ਇਮੋਜੀ, ਨੋਟੀਫਿਕੇਸ਼ਨ ਡਾਟਸ, ਐਪਸ ਲਈ ਵਾਇਜ਼-gamut ਕਲਰ, ਸਨੂਜਿੰਗ ਲਈ ਇੰਡੀਵਿਜ਼ੂਅਲ ਨੋਟੀਫਿਕੇਸ਼ਨ, ਅਡੈਪਟਿਵ ਆਇਕਨਸ, ਕੀ-ਬੋਰਡ ਨੈਵੀਗੇਸ਼ਨ ਆਦਿ ਹਨ।
Nokia 1 ਐਂਡਰਾਇਡ ਗੋ ਫੋਨ ਮਾਰਚ 'ਚ ਹੋ ਸਕਦਾ ਹੈ ਲਾਂਚ
NEXT STORY