ਗੈਜੇਟ ਡੈਸਕ - ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ 'ਚ ਲੱਗੇ ਕਈ ਉਪਕਰਣ ਬੰਦ ਹੋਣ ਤੋਂ ਬਾਅਦ ਵੀ ਬਿਜਲੀ ਦੀ ਲਗਾਤਾਰ ਖਪਤ ਕਰਦੇ ਰਹਿੰਦੇ ਹਨ? ਹਾਲ ਹੀ 'ਚ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਜਿਹੇ ਉਪਕਰਣਾਂ ਬਾਰੇ ਸੁਚੇਤ ਕੀਤਾ ਹੈ ਜੋ 'ਸਟੈਂਡਬਾਈ ਮੋਡ' 'ਚ ਰਹਿ ਕੇ ਤੁਹਾਡਾ ਬਿਜਲੀ ਦਾ ਬਿੱਲ ਵਧਾਉਂਦੇ ਹਨ। ਜੇਕਰ ਉਪਭੋਗਤਾ ਥੋੜ੍ਹੀ ਜਿਹੀ ਸਾਵਧਾਨੀ ਵਰਤਣ, ਤਾਂ ਉਹ ਹਰ ਮਹੀਨੇ ਭਾਰੀ ਬੱਚਤ ਕਰ ਸਕਦੇ ਹਨ।
ਕੀ ਹੁੰਦਾ ਹੈ ਸਟੈਂਡਬਾਈ ਮੋਡ?
ਸਰੋਤਾਂ ਅਨੁਸਾਰ, ਇਹ ਇਕ ਅਜਿਹਾ ਮੋਡ ਹੈ ਜਿਸ 'ਚ ਉਪਕਰਣ ਭਾਵੇਂ ਵਰਤੋਂ 'ਚ ਨਾ ਹੋਵੇ, ਪਰ ਇਹ ਬਿਜਲੀ ਦੀ ਖਪਤ ਕਰਦਾ ਰਹਿੰਦਾ ਹੈ। ਅਕਸਰ ਅਸੀਂ ਟੀਵੀ ਜਾਂ ਸੈੱਟ-ਟਾਪ ਬਾਕਸ ਨੂੰ ਸਿਰਫ਼ ਰਿਮੋਟ ਨਾਲ ਬੰਦ ਕਰ ਦਿੰਦੇ ਹਾਂ ਅਤੇ ਸੋਚਦੇ ਹਾਂ ਕਿ ਇਹ ਬੰਦ ਹੋ ਗਿਆ ਹੈ, ਪਰ ਅਸਲ 'ਚ ਇਨ੍ਹਾਂ 'ਚ ਪਾਵਰ ਸਪਲਾਈ ਚਾਲੂ ਰਹਿੰਦੀ ਹੈ। ਸਰਕਾਰ ਨੇ ਸਲਾਹ ਦਿੱਤੀ ਹੈ ਕਿ ਇਨ੍ਹਾਂ ਡਿਵਾਈਸਾਂ ਨੂੰ ਰਿਮੋਟ ਦੇ ਨਾਲ-ਨਾਲ ਮੁੱਖ ਸਵਿੱਚ ਤੋਂ ਵੀ ਬੰਦ ਕਰਨਾ ਚਾਹੀਦਾ ਹੈ।
ਇਹ 6 ਉਪਕਰਣ ਵਧਾਉਂਦੇ ਹਨ ਤੁਹਾਡਾ ਬਿੱਲ :-
ਟੀਵੀ
- ਰਿਮੋਟ ਨਾਲ ਬੰਦ ਕਰਨ 'ਤੇ ਇਹ ਸਟੈਂਡਬਾਈ ਮੋਡ ਵਿੱਚ ਰਹਿੰਦਾ ਹੈ।
ਸੈੱਟ-ਟਾਪ ਬਾਕਸ
- ਇਹ ਵੀ ਲਗਾਤਾਰ ਬਿਜਲੀ ਦੀ ਖਪਤ ਕਰਦਾ ਰਹਿੰਦਾ ਹੈ ਜੇਕਰ ਸਵਿੱਚ ਆਫ ਨਾ ਕੀਤਾ ਜਾਵੇ।
ਏਅਰ ਕੰਡੀਸ਼ਨਰ
- ਲੋਕ ਅਕਸਰ ਏਸੀ ਨੂੰ ਸਿਰਫ਼ ਰਿਮੋਟ ਨਾਲ ਬੰਦ ਕਰਦੇ ਹਨ। ਇਸ ਨਾਲ ਏਸੀ ਦੇ ਸਰਕਟ ਬੋਰਡ 'ਚ ਕਰੰਟ ਦੀ ਸਪਲਾਈ ਜਾਰੀ ਰਹਿੰਦੀ ਹੈ, ਜਿਸ ਨਾਲ ਬਿੱਲ ਵਧਦਾ ਹੈ।
ਸਮਾਰਟਫੋਨ ਚਾਰਜਰ
- ਫੋਨ ਚਾਰਜ ਹੋਣ ਤੋਂ ਬਾਅਦ ਵੀ ਚਾਰਜਰ ਨੂੰ ਪਲੱਗ 'ਚ ਲੱਗਿਆ ਰਹਿਣ ਦੇਣਾ ਇਕ ਵੱਡੀ ਗਲਤੀ ਹੈ। ਇਹ ਛੋਟਾ ਜਿਹਾ ਡਿਵਾਈਸ ਵੀ ਬਿਜਲੀ ਦੀ ਖਪਤ ਕਰਦਾ ਰਹਿੰਦਾ ਹੈ।
ਵਾਈ-ਫਾਈ
- ਘਰ 'ਚ ਲੱਗਿਆ ਵਾਈ-ਫਾਈ ਰਾਊਟਰ ਸਾਰਾ ਦਿਨ ਆਨ ਰਹਿਣ 'ਤੇ ਬਿਜਲੀ ਖਾਂਦਾ ਹੈ। ਰਾਤ ਦੇ ਸਮੇਂ ਜਦੋਂ ਇੰਟਰਨੈੱਟ ਦੀ ਲੋੜ ਨਾ ਹੋਵੇ, ਤਾਂ ਇਸਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਆਰ.ਓ
- ਪਾਣੀ ਸਾਫ਼ ਕਰਨ ਵਾਲਾ ਆਰ.ਓ ਵੀ ਲਗਾਤਾਰ ਆਨ ਰਹਿਣ 'ਤੇ ਬਿਜਲੀ ਦੀ ਖਪਤ ਕਰਦਾ ਹੈ।
ਬਿੱਲ ਘਟਾਉਣ ਲਈ ਸਰਕਾਰ ਦੇ ਸੁਝਾਅ :-
ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਉਪਕਰਣਾਂ ਦੀ ਵਰਤੋਂ ਤੋਂ ਬਾਅਦ ਇਨ੍ਹਾਂ ਨੂੰ ਸਵਿੱਚ ਤੋਂ ਪੂਰੀ ਤਰ੍ਹਾਂ ਬੰਦ ਕਰਨ। ਅਜਿਹਾ ਕਰਨ ਨਾਲ ਉਪਕਰਣ ਸਟੈਂਡਬਾਈ ਮੋਡ 'ਚ ਨਹੀਂ ਰਹਿਣਗੇ ਅਤੇ ਫਾਲਤੂ ਬਿਜਲੀ ਦੀ ਖਪਤ ਨੂੰ ਰੋਕਿਆ ਜਾ ਸਕੇਗਾ।
ਗੂਗਲ ਦੇ ਕੋ-ਫਾਊਂਡਰ ਦਾ ਅਜੀਬ ਫੈਸਲਾ, ਗੁੱਸੇ 'ਚ ਦਾਨ ਕਰ'ਤੇ ਇੰਨੇ ਕਰੋੜ ਰੁਪਏ
NEXT STORY