ਜਲੰਧਰ- ਟੈਲੀਕਾਮ ਕੰਪਨੀ ਰਿਲਾਇੰਸ ਜੀਓ ਆਪਣੇ ਯੂਜ਼ਰਸ ਨੂੰ ਲੁਭਾਉਣ ਲਈ ਇਕ ਹੋਰ ਨਵਾਂ ਆਫਰ ਲੈ ਕੇ ਆਈ ਹੈ। ਇਸ ਆਫਰ ਦੇ ਤਹਿਤ ਜੀਓ ਦੀ 99 ਰੁਪਏ ਦੀ ਪ੍ਰਾਈਮ ਮੈਂਬਰਸ਼ਿਪ ਮੁਫਤ 'ਚ ਮਿਲ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ 'ਜੀਓ ਮਨੀ' ਦੇ ਸਪੈਸ਼ਲ ਆਫਰ 'ਚ ਪ੍ਰਾਈਮ ਮੈਂਬਰਸ਼ਿਪ ਮੁਫਤ 'ਚ ਐਕਟੀਵੇਟ ਕੀਤੀ ਜਾ ਸਕਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਜੀਓ ਯੂਜ਼ਰ ਹੋ ਅਤੇ ਪ੍ਰਾਈਮ ਮੈਂਬਰਸ਼ਿਪ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਖਾਸਤੌਰ 'ਤੇ ਤੁਹਾਡੇ ਲਈ ਹੈ। ਆਓ ਜਾਣਦੇ ਹਾਂ ਜੀਓ ਮਨੀ ਦੀ ਇਸ ਆਫਰ ਬਾਰੇ-
ਦਰਅਸਲ ਹੁਣ ਤੱਕ ਜੀਓ ਨੇ ਮੈਂਬਰਸ਼ਿਪ ਲਈ 99 ਰੁਪਏ ਦੀ ਕੀਮਤ ਤੈਅ ਕੀਤੀ ਹੈ। ਇਸ ਮੈਂਬਰਸ਼ਿਪ ਨਾਲ ਹੈਪੀ ਨਿਊ ਯੀਅਰ ਆਫਰ ਨੂੰ ਮਾਰਚ 2018 ਤੱਕ ਐਕਟਿਵ ਰੱਖਣ ਲਈ ਵੈਲੀਡਿਟੀ ਮਿਲਦੀ ਹੈ। ਹਰ ਹੁਣ ਜੀਓ ਮਨੀ ਦੇ ਸਪੈਸ਼ਨ ਆਫਰ 'ਚ ਪ੍ਰਾਈਮ ਮੈਂਬਰਸ਼ਿਪ ਮੁਫਤ 'ਚ ਮਿਲ ਸਕਦੀ ਹੈ।
ਕੈਸ਼ਬੈਕ ਆਫਰ ਰਾਹੀਂ ਮਿਲੇਗਾ ਫਾਇਦਾ-
ਜੀਓ ਮਨੀ ਨੇ ਆਪਣੇ ਇਸ ਆਫਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕੀਤਾ ਹੈ। ਉਸ ਨੇ 5 ਤਸਵੀਰਾਂ ਦੀ ਮਦਦ ਨਾਲ ਇਸ ਆਫਰ ਨੂੰ ਸਮਝਾਇਆ ਹੈ। ਇਨ੍ਹਾਂ ਤਸਵੀਰਾਂ 'ਚ ਇਹ ਦੱਸਿਆ ਗਿਆ ਹੈ ਕਿ ਯੂਜ਼ਰ ਨੂੰ ਹਰ ਜੀਓ ਰਿਚਾਰਜ 'ਤੇ 50 ਰੁਪਏ ਦਾ ਕੈਸ਼ਬੈਕ ਆਫਰ ਮਿਲੇਗਾ। ਮਤਲਬ, ਮੈਂਬਰਸ਼ਿਪ ਪਲਾਨ ਅਤੇ 303 ਰੁਪਏ ਦੇ ਟੈਰਿਫ ਤੋਂ ਉੱਪਰ ਵਾਲੇ ਸਾਰੇ ਰਿਚਾਰਜ 'ਤੇ 50 ਰੁਪਏ ਦਾ ਕੈਸ਼ਬੈਕ ਦਾ ਆਫਰ ਮਿਲੇਗਾ।
ਮੈਂਬਰਸ਼ਿਪ ਮੁਫਤ ਪਾਉਣ ਦਾ ਤਰੀਕਾ-
ਜੇਕਰ ਕੋਈ ਯੂਜ਼ਰ ਮਨੀ ਐਪ ਦੀ ਮਦਦ ਨਾਲ ਪ੍ਰਾਈਮ ਮੈਂਬਰਸ਼ਿਪ ਲੈਂਦਾ ਹੈ ਤਾਂ ਉਸ ਨੂੰ ਇਹ ਪੂਰੀ ਤਰ੍ਹਾਂ ਮੁਫਤ ਮਿਲ ਸਕਦੀ ਹੈ। ਹਾਲਾਂਕਿ ਇਸ਼ ਲਈ ਯੂਜ਼ਰ ਨੂੰ ਪਹਿਲਾਂ ਪ੍ਰਾਈਮ ਮੈਂਬਰਸ਼ਿਪ ਲਈ 99 ਰੁਪਏ ਦਾ ਰਿਚਾਰਜ ਅਤੇ ਫਿਰ 303 ਰੁਪਏ ਦਾ ਮਹੀਨੇ ਵਾਲਾ ਰਿਚਾਰਜ ਕਰਨਾ ਹੋਵੇਗਾ। ਇਸ ਤਰਾਂ ਯੂਜ਼ਰ 402 ਰੁਪਏ (99+303 ਰੁਪਏ) ਖਰਚ ਕਰੇਗਾ। ਜਿਸ 'ਤੇ ਉਸ ਨੂੰ 100 ਰੁਪਏ ਦਾ ਕੈਸ਼ਬੈਕ ਮਿਲ ਜਾਵੇਗਾ। ਮਤਲਬ ਕਿ ਪ੍ਰਾਈਮ ਮੈਂਬਰਸ਼ਿਪ ਦੇ ਰਿਚਾਰਜ ਦੇ ਪੈਸੇ ਵਾਪਸ ਮਿਲ ਜਾਣਗੇ। ਇਸ ਤਰ੍ਹਾਂ ਯੂਜ਼ਰ ਦੀ ਪ੍ਰਾਈਮ ਮੈਂਬਰਸ਼ਿਪ ਪੂਰੀ ਤਰ੍ਹਾਂ ਮੁਫਤ ਹੋ ਜਾਵੇਗੀ।
ਆਈਡੀਆ ਨੇ ਪੇਸ਼ ਕੀਤੇ ਨਵੇਂ ਪੋਸਟਪੇਡ ਪਲਾਨ, ਹਰ ਮਹੀਨੇ ਮਿਲੇਗਾ 12ਜੀ.ਬੀ. ਤੱਕ 4ਜੀ ਡਾਟਾ
NEXT STORY