ਗੈਜੇਟ ਡੈਸਕ– ਐਪਲ ਨੇ ਭਾਰਤ ’ਚ ਆਈਫੋਨ 13 ਸੀਰੀਜ਼ ਦੇ ਰੈਗੁਲਰ ਮਾਡਲ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਆਈਫੋਨ 13 ਦਾ ਪ੍ਰੋਡਕਸ਼ਨ ਫਾਕਸਕੋਨ ਦੇ ਚੇਨਈ ਪਲਾਂਟ ’ਚ ਸ਼ੁਰੂ ਹੋਇਆ ਹੈ। ਦੱਸ ਦੇਈਏ ਕਿ ਫਾਕਸਕੋਨ ਐਪਲ ਦਾ ਪ੍ਰੋਡਕਸ਼ਨ ਪਾਰਟਨਰ ਹੈ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਹੈ। ਅਜਿਹੇ ’ਚ ਹੋਰ ਕੰਪਨੀਆਂ ਦੀ ਤਰ੍ਹਾਂ ਐਪਲ ਵੀ ਭਾਰਤੀ ਬਾਜ਼ਾਰ ਦਾ ਹਰ ਹਾਲ ’ਚ ਫਾਇਦਾ ਚੁੱਕਣਾ ਚਾਹੁੰਦੀ ਹੈ। ਆਈਫੋਨ 13 ਸੀਰੀਜ਼ ਨੂੰ ਪਿਛਲੇ ਸਾਲ ਸਤੰਬਰ ’ਚ ਐਪਲ ਨੇ ਲਾਂਚ ਕੀਤਾ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ, ਭਾਰਤ ’ਚ ਐਪਲ ਨੇ ਸਿਰਫ ਆਈਫੋਨ 13 ਦੇ ਰੈਗੁਲਰ ਮਾਡਲ ਦਾ ਪ੍ਰੋਡਕਸ਼ਨ ਸ਼ੁਰੂ ਕੀਤਾ ਹੈ ਯਾਨੀ ਸਿਰਫ ਆਈਫੋਨ 13 ਹੀ ਮੇਡ ਇਨ ਇੰਡੀਆ ਹੋਵੇਗਾ। ਆਈਫੋਨ 13 ਪ੍ਰੋ ਮਾਡਲ ਦਾ ਪ੍ਰੋਡਕਸ਼ਨ ਭਾਰਤ ’ਚ ਨਹੀਂ ਹੋਵੇਗਾ। ਉਂਝ ਵੀ ਐਪਲ ਆਈਫੋਨ ਪ੍ਰੋ ਮਾਡਲ ਦਾ ਭਾਰਤ ’ਚ ਪ੍ਰੋਡਕਸ਼ਨ ਨਹੀਂ ਕਰਦੀ।
ਆਈਫੋਨ 13 ਤੋਂ ਪਹਿਲਾਂ ਆਈਫੋਨ 12 ਅਤੇ ਆਈਫੋਨ 11 ਸੀਰੀਜ਼ ਦਾ ਪ੍ਰੋਡਕਸ਼ਨ ਪਹਿਲਾਂ ਹੀ ਭਾਰਤ ’ਚ ਹੋ ਰਿਹਾ ਹੈ। ਸਾਲ 2021 ’ਚ ਐਪਲ ਨੇ ਭਾਰਤ ’ਚ ਕਰੀਬ 5 ਮਿਲੀਅਨ (ਕਰੀਬ 50 ਲੱਖ) ਆਈਫੋਨ ਵੇਚੇ ਹਨ ਜਿਸਤੋਂ ਬਾਅਦ ਕੰਪਨੀ ਦੀ ਬਾਜ਼ਾਰ ’ਚ ਹਿੱਸੇਦਾਰੀ 4 ਫੀਸਦੀ ਹੋ ਗਈ ਹੈ।
ਪਿਛਲੇ ਕੁਝ ਸਾਲਾਂ ’ਚ ਐਪਲ ਨੇ ਭਾਰਤੀ ਬਾਜ਼ਾਰ ’ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ। ਆਈਫੋਨ 13 ਸੀਰੀਜ਼ ਦੇ ਨਾਲ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਐਪਲ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਨਾਲ ਆਈਫੋਨ 13 ਸੀਰੀਜ਼ ਨੂੰ ਭਾਰਤ ’ਚ ਪੇਸ਼ ਕੀਤਾ ਹੈ। ਪਹਿਲਾਂ ਆਈਫੋਨ ਨੂੰ ਭਾਰਤ ’ਚ ਦੇਰ ਨਾਲ ਉਪਲੱਬਧ ਕਰਵਾਇਆ ਜਾਂਦਾ ਸੀ।
ਬੀਤੇ ਵਿੱਤੀ ਸਾਲ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 3 ਗੁਣਾ ਤੋਂ ਜ਼ਿਆਦਾ ਹੋ ਕੇ 4,29,217 ਇਕਾਈ ਉੱਤੇ
NEXT STORY