ਜਲੰਧਰ— ਤਕਨੀਕੀ ਖੇਤਰ ਦੀ ਮਸ਼ਹੂਰ ਕੰਪਨੀ ਐਪਲ ਨੇ ਐਲਾਨ ਕੀਤਾ ਹੈ ਕਿ ਉਹ ਸਵੈਚਾਲਤ ਕਾਰਾਂ ਦੇ ਵਿਕਾਸ 'ਚ ਭਾਰੀ ਨਿਵੇਸ਼ ਕਰ ਰਿਹਾ ਹੈ ਅਤੇ ਉਸ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਡਰਾਈਵਰ ਬਗੈਰ ਕਾਰਾਂ ਦੇ ਵਿਨਿਰਮਾਣ ਨੂੰ ਆਸਾਨ ਬਣਾਏ। ਐਪਲ ਨੇ 22 ਨਵੰਬਰ ਨੂੰ ਨੈਸ਼ਨਲ ਹਾਈਵੇ ਟ੍ਰੈਫਿਕ ਸੈਫਟੀ ਐੱਡਮਿਨਿਸਟ੍ਰੇਸ਼ਨ (ਐੱਨ. ਐੱਚ. ਟੀ. ਐੱਸ. ਏ.) ਨੂੰ ਲਿਖੇ ਇਕ ਪੱਤਰ 'ਚ ਕਿਹਾ ਕਿ 'ਕੰਪਨੀ ਵਿਭਿੰਨ ਖੇਤਰਾਂ 'ਚ ਸਵੈਚਾਲਤ ਪ੍ਰਣਾਲੀ ਲਿਆਉਣ ਦੀ ਸਮਰੱਥਾ ਨੂੰ ਲੈ ਕੇ ਰੋਮਾਂਚਿਤ ਹੈ ਅਤੇ ਇਸ 'ਚ ਪਰਿਵਾਹਨ ਖੇਤਰ ਵੀ ਸ਼ਾਮਲ ਹੈ।' ਐਪਲ ਦਾ ਮੱਤ ਹੈ ਕਿ ਇਸ ਖੇਤਰ ਲਈ ਰੈਗੂਲੇਸ਼ਨ ਦਾ ਡਰਾਫਟ ਤਿਆਰ ਕੀਤਾ ਜਾਵੇ।
ਕੰਪਨੀ ਨੇ ਪ੍ਰੋਡੈਕਟ ਇੰਟੀਗ੍ਰਿਟੀ ਨਿਰਦੇਸ਼ਕ ਸਟੀਵ ਕੇਨਰ ਨੇ ਲਿਖਿਆ ਹੈ ਕਿ ਐਪਲ ਐੱਨ. ਐੱਚ. ਟੀ. ਐੱਸ. ਏ. ਅਤੇ ਹੋਰ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ ਤਾਂ ਕਿ ਸਵੈਚਾਲਤ ਵਾਹਨਾਂ ਦੇ ਸੁਰੱਖਿਆ, ਜ਼ਿੰਮੇਵਾਰ ਲਾਭ ਨੂੰ ਸਮਾਜ ਤੱਕ ਪਹੁੰਚਾਇਆ ਜਾ ਸਕੇ। ਐਪਲ ਨੇ ਇਹ ਪੱਤਰ ਇਸ ਲਈ ਜਾਰੀ ਕੀਤਾ ਹੈ ਕਿਉਂਕਿ ਉਹ ਇਸ ਤਕਨੀਕ 'ਤੇ ਭਾਰੀ ਨਿਵੇਸ਼ ਕਰ ਰਹੀ ਹੈ।
ਤਸਵੀਰ ਦੇ ਰੂਪ 'ਚ ਦਰਜ ਹੋਈ ਦਿਮਾਗ ਦੀ ਗਤੀਵਿਧੀ
NEXT STORY