ਗੈਜੇਟ ਡੈਸਕ– ਐਪਲ ਆਪਣੇ ਐਪ ਸਟੋਰ ਤੋਂ ਵਟਸਐਪ ਦੇ ਸਾਰੇ ਸਟਿਕਰਜ਼ ਨੂੰ ਡਿਲੀਟ ਕਰ ਰਹੀ ਹੈ। ਐਪਲ ਨੇ ਕਿਹਾ ਕਿ ਉਸ ਦੇ ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਹੋਇਆ ਹੈ ਜਿਸ ਕਾਰਨ ਉਸ ਨੂੰ ਅਜਿਹਾ ਕਦਮ ਚੁੱਕਣਾ ਪੈ ਰਿਹਾ ਹੈ। ਇਸ ਰਿਪੋਰਟ ਦਾ ਖੁਲਾਸਾ WABetaInfo ਨੇ ਕੀਤਾ ਹੈ ਜੋ ਵਟਸਐਪ ਦੇ ਫੀਚਰਜ਼ ਨੂੰ ਲੈ ਕੇ ਹਮੇਸ਼ਾ ਸਹੀ ਹੁੰਦਾ ਹੈ।
ਰਿਪੋਰਟ ਦਾ ਕਹਿਣਾ ਹੈ ਕਿ ਇਨ੍ਹਾਂ ਵਟਸਐਪ ਸਟਿਕਰਜ਼ ਐਪ ’ਚ ਕਈ ਡਿਜ਼ਾਈਨ ਇਕੋ ਜਿਹੇ ਹਨ ਜੋ ਕਿ ਐਪਲ ਦੇ ਗਾਈਡਲਾਈਨ ਦਾ ਉਲੰਘਣ ਹੈ। ਹਾਲਾਂਕਿ, ਐਪਲ ਵਲੋਂ ਇਸ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਦਰਅਸਲ, ਵਟਸਐਪ ਆਪਣੇ ਪਲੇਟਫਾਰਮ ’ਤੇ ਸਟਿਕਰਜ਼ ਬਣਾਉਣ ਲਈ ਥਰਡ ਪਾਰਟੀ ਐਪ ਦੀ ਸਪੋਰਟ ਲੈਂਦਾ ਹੈ ਅਤੇ ਇਹ ਥਰਡ ਪਾਰਟੀ ਐਪ ਐਪਲ ਦੇ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਇਹੀ ਕਾਰਨ ਹੈ ਕਿ ਐਪਲ ਆਪਣੇ ਐਪ ਸਟੋਰ ਤੋਂ ਇਨ੍ਹਾਂ ਐਪਸ ਨੂੰ ਹਟਾ ਰਹੀ ਹੈ।
ਐਂਡਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ ਲਈ ਵਟਸਐਪ ਸਟਿਕਰਜ਼ ਪਿਛਲੇ ਮਹੀਨੇ ਪੇਸ਼ ਹੋਏ ਸਨ। ਲਾਂਚ ਤੋਂ ਬਾਅਦ ਹੀ ਇਹ ਵਟਸਐਪ ਸਟਿਕਰਜ਼ ਕਾਫੀ ਲੋਕਪ੍ਰਿਅ ਹੋ ਰਹੇ ਹਨ। ਭਾਰਤ ’ਚ ਇਨ੍ਹਾਂ ਵਟਸਐਪ ਸਟਿਕਰਜ਼ ਨੂੰ ਯੂਜ਼ਰਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਸਟਿਕਰਜ਼ ’ਚ ਯੂਜ਼ਰਜ਼ ਖੁਦ ਦਾ ਵੀ ਸਟਿਕਰ ਬਣਾ ਸਕਦੇ ਹਨ ਇਸ ਕਾਰਨ ਇਸ ਦੀ ਲੋਕਪ੍ਰਿਅਤਾ ਹੋਰ ਜ਼ਿਆਦਾ ਵਧ ਰਹੀ ਹੈ। ਦੀਵਾਲੀ ਦੌਰਾਨ ਇਨ੍ਹਾਂ ਸਟਿਕਰਜ਼ ਦਾ ਕਾਫੀ ਇਸਤੇਮਾਲ ਕੀਤਾ ਗਿਆ ਸੀ। ਇਨ੍ਹਾਂ ਸਟਿਕਰਜ਼ ਨੂੰ ਬਣਾਉਣ ਲਈ ਪਲੇਅ ਸਟੋਰ ਅਤੇ ਐਪ ਸਟੋਰ ’ਤੇ ਕਈ ਐਪਜ਼ ਮੌਜੂਦ ਹਨ।
ਹੁਣ ਗੂਗਲ ਦੇ ਸਰਚ ਰਿਜਲਟ ’ਚ ਕੁਮੈਂਟ ਵੀ ਕਰ ਸਕਣਗੇ ਯੂਜ਼ਰਜ਼
NEXT STORY