ਗੈਜੇਟ ਡੈਸਕ- ਐਪਲ ਦੇ ਨਵੇਂ iPhone 17 ਸੀਰੀਜ਼ ਅਤੇ iPhone Air ਦੀ ਸੇਲ ਸ਼ੁਰੂ ਹੋ ਗਈ ਹੈ। ਹਰ ਸਾਲ ਵਾਂਗ, ਇਸ ਵਾਰ ਵੀ ਲੋਕਾਂ 'ਚ ਨਵੇਂ iPhones ਨੂੰ ਖਰੀਦਣ ਲਈ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਦਿੱਲੀ ਦੇ ਸਾਕੇਤ ਸਿਲੈਕਟ ਸਿਟੀ ਮਾਲ 'ਚ ਸਥਿਤ ਐਪਲ ਸਟੋਰ ਦੇ ਬਾਹਰ ਲੋਕ ਰਾਤ 12 ਵਜੇ ਤੋਂ ਹੀ ਲਾਈਨ 'ਚ ਖੜ੍ਹੇ ਸਨ। ਸਵੇਰੇ 8 ਵਜੇ ਜਿਵੇਂ ਹੀ ਸਟੋਰ ਖੁੱਲ੍ਹਿਆ, ਖਰੀਦਦਾਰਾਂ ਨੇ ਨਵੇਂ iPhones ਹਾਸਲ ਕਰਨ ਲਈ ਦੌੜ ਲਾ ਦਿੱਤੀ।
Cosmic Orange Color 'ਤੇ ਲੋਕਾਂ ਦਾ ਜੋਸ਼
ਐਪਲ ਨੇ ਇਸ ਵਾਰ ਆਪਣੀ Pro ਸੀਰੀਜ਼ 'ਚ ਨਵਾਂ Cosmic Orange Color ਪੇਸ਼ ਕੀਤਾ ਹੈ, ਜਿਸ ਨੂੰ ਲੋਕ ਭਗਵਾ ਰੰਗ ਨਾਲ ਜੋੜ ਕੇ ਦੇਖ ਰਹੇ ਹਨ। ਇਹ ਵੈਰੀਅੰਟ ਪ੍ਰੀ-ਆਰਡਰ 'ਚ ਹੀ ਆਊਟ ਆਫ ਸਟਾਕ ਹੋ ਗਿਆ ਸੀ। ਦਿੱਲੀ ਤੋਂ ਖਰੀਦਦਾਰਾਂ ਨੇ ਦੱਸਿਆ ਕਿ ਇਹ ਰੰਗ ਸਭ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਦਿੱਲੀ ਦੇ ਸਾਕੇਤ ਸਥਿਤ ਐਪਲ ਸਟੋਰ 'ਤੇ ਪਹੁੰਚੇ ਇਕ ਸ਼ਖ਼ਸ ਨੇ ਇਸ ਫੋਨ ਨੂੰ ਪਾਉਣ ਦੀ ਖੁਸ਼ੀ ਜ਼ਾਹਰ ਕੀਤੀ। ਸ਼ਖ਼ਸ ਨੇ ਦੱਸਿਆ,''ਮੈਂ ਮੁਸਲਿਮ ਹਾਂ, but I love this color.''
ਇਹ ਵੀ ਪੜ੍ਹੋ : iPhone 17 ਪ੍ਰਤੀ ਦੀਵਾਨਗੀ; ਰਾਤ ਤੋਂ ਹੀ Apple ਸਟੋਰ ਦੇ ਬਾਹਰ ਲਾਈਨਾਂ 'ਚ ਲੱਗੇ ਰਹੇ ਲੋਕ

ਕੀਮਤ
iPhone 17- ਸ਼ੁਰੂਆਤੀ ਕੀਮਤ 82,900 ਰੁਪਏ
iPhone Air – ਬੇਸ ਮਾਡਲ 1,19,900 ਰੁਪਏ
iPhone 17 Pro –1,34,900 ਰੁਪਏ
iPhone 17 Pro Max – 1,49,900 ਰੁਪਏ
ਖਾਸੀਅਤਾਂ
iPhone 17 ਸੀਰੀਜ਼: ਡਿਜ਼ਾਈਨ ਵਿੱਚ ਵੱਡਾ ਬਦਲਾਅ ਨਹੀਂ ਕੀਤਾ ਗਿਆ।
iPhone Air: ਐਪਲ ਦਾ ਹੁਣ ਤੱਕ ਦਾ ਸਭ ਤੋਂ ਪਤਲਾ ਫੋਨ।
iPhone 17 Pro & Pro Max: ਵੱਡਾ ਕੈਮਰਾ ਮੋਡੀਊਲ ਅਤੇ ਨਵਾਂ ਕੈਮਰਾ ਕਾਂਫਿਗ੍ਰੇਸ਼ਨ।
ਇਸ ਵਾਰ ਸਿਲਵਰ, ਡੀਪ ਬਲੂ ਅਤੇ ਕੌਸਮਿਕ ਓਰੇਂਜ ਰੰਗ ਦੇ ਵਿਕਲਪ ਉਪਲਬਧ ਹਨ। ਖ਼ਾਸ ਕਰਕੇ ਕੌਸਮਿਕ ਆਰੇਂਜ (ਭਗਵਾ ਰੰਗ) ਨੇ ਫੋਨ ਪ੍ਰੇਮੀਆਂ 'ਚ ਸਭ ਤੋਂ ਵੱਧ ਧੂਮ ਮਚਾਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SSP ਦੀ ਬੀਮਾਰ ਹੋਈ ਮਾਂ, ਡਾਕਟਰ ਨੂੰ ਐਮਰਜੈਂਸੀ ਤੋਂ ਚੁੱਕ ਲੈ ਗਈ ਪੁਲਸ ਤੇ ਫਿਰ...
NEXT STORY