ਗੈਜੇਟ ਡੈਸਕ- ਜੇਕਰ ਤੁਸੀਂ ਫਲੈਗਸ਼ਿਪ ਫੀਚਰਜ਼ ਵਾਲੇ Google Pixel 10 ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਫੋਨ ਨੂੰ ਸਸਤੀ ਕੀਮਤ 'ਚ ਖਰੀਦਣ ਦਾ ਸ਼ਾਨਦਾਰ ਮੌਕਾ ਹੈ। ਐਮਾਜ਼ੋਨ 'ਤੇ ਇਸ ਪਿਕਸਲ ਸਮਾਰਟਫੋਨ ਨੂੰ 15,500 ਰੁਪਏ ਸਸਤੇ 'ਚ ਵੇਚਿਆ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਫੋਨ ਨੂੰ ਛੋਟ ਤੋਂ ਬਾਅਦ ਕਿਸ ਕੀਮਤ 'ਚ ਵੇਚਿਆ ਜਾ ਰਿਹਾ ਹੈ। ਇਸ ਫੋਨ 'ਚ ਪਾਵਰਫੁਲ ਪ੍ਰੋਸੈਸਰ ਦੇ ਨਾਲ ਸ਼ਾਨਦਾਰ ਕੈਮਰਾ ਵੀ ਮਿਲਦਾ ਹੈ।
ਇਹ ਵੀ ਪੜ੍ਹੋ- ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ
Google Pixel 10 ਦੀ ਕੀਮਤ
ਇਸ ਪਿਕਸ ਸਮਾਰਟਫੋਨ ਨੂੰ ਭਾਰਤ 'ਚ 79,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਪਰ ਹੁਣ ਐਮਾਜ਼ੋਨ 'ਤੇ ਇਹ ਫੋਨ 11,570 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ 68,249 ਰੁਪਏ 'ਚ ਵੇਚਿਆ ਜਾ ਰਿਹਾ ਹੈ। ਇਸ ਕੀਮਤ 'ਤੇ ਤੁਹਾਨੂੰ ਪਿਕਸਲ 10 ਦਾ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਮਿਲੇਗਾ। ਇਸ ਕੀਮਤ 'ਚ ਇਹ ਫੋਨ ਆਈਫੋਨ 16, ਓਪੋ ਫਾਇੰਡ ਐਕਸ8 5ਜੀ, ਸੈਮਸੰਗ ਗਲੈਕਸੀ ਜ਼ੈੱਡ ਫਲਿੱਪ 5 ਵਰਗੇ ਫੋਨਾਂ ਨੂੰ ਜ਼ਬਰਦਸਤ ਟੱਕਰ ਦਿੰਦਾ ਹੈ।
ਐਡੀਸ਼ਨਲ ਡਿਸਕਾਊਂਟ ਪਾਉਣ ਲਈ ਤੁਸੀਂ HDFC ਬੈਂਕ ਕ੍ਰੈਡਿਟ ਕਾਰਡ ਈ.ਐੱਮ.ਆਈ. ਟ੍ਰਾਂਜੈਕਸ਼ਨ ਰਾਹੀਂ ਭੁਗਤਾਨ ਕਰਕੇ 1500 ਰੁਪਏ ਦੀ ਵਾਧੂ ਛੋਟ ਦਾ ਫਾਇਦਾ ਵੀ ਚੁੱਕ ਸਕਦੇ ਹੋ। ਇਸਤੋਂ ਇਲਾਵਾ ਪੁਰਾਣਾ ਫੋਨ ਦੇਣ 'ਤੇ 58,000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲੇਗਾ।
ਇਹ ਵੀ ਪੜ੍ਹੋ- ਬਿਨਾਂ ਨੰਬਰ ਦੇ ਹੋਵੇਗੀ WhatsApp ਕਾਲ! ਜਲਦ ਆ ਰਿਹੈ ਧਾਂਸੂ ਫੀਚਰ
ਦਸੰਬਰ 2025 ਤੋਂ ਮਹਿੰਗੇ ਹੋਣਗੇ ਮੋਬਾਈਲ Recharge Plan! Jio, Airtel ਤੇ Vi ਦੇ ਸਕਦੇ ਨੇ ਵੱਡਾ ਝਟਕਾ
NEXT STORY