ਗੈਜੇਟ ਡੈਸਕ-ਦੁਨੀਆ ਭਰ 'ਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਪੈਸ ਪਸਾਰ ਰਿਹਾ ਹੈ। ਸ਼੍ਰੀਲੰਕਾ 'ਚ ਲਾਕਡਾਊਨ ਦਾ ਐਲਾਨ ਹੋ ਚੁੱਕਿਆ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਰੀਕੀ ਟੈੱਕ ਕੰਪਨੀ ਐਪਲ ਨੇ ਵੀ ਆਪਣੇ ਕਰਮਚਾਰੀਆਂ ਨੂੰ ਜਨਵਰੀ 2022 ਤੱਕ ਵਰਕ ਫਰਾਮ ਹੋਮ ਕਰਨ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਘੱਟਣ ਕਾਰਨ ਕੰਪਨੀ ਨੇ ਕਰਮਚਾਰੀਆਂ ਨੂੰ ਦਫਤਰ ਆਉਣ ਨੂੰ ਕਿਹਾ ਸੀ ਪਰ ਹੁਣ ਕੋਰੋਨਾ ਵਾਇਰਸ ਦੇ ਨਵੇਂ ਕੇਸ ਦਾ ਹਵਾਲਾ ਦਿੰਦੇ ਹੋਏ ਕੰਪਨੀ ਨੇ ਵਰਕ ਫਰਾਮ ਹੋਮ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਨਾਟੋ ਦੇ ਮੰਤਰੀਆਂ ਨੇ ਤਾਲਿਬਾਨ ਦੀ ਹਿੰਸਾ ਖਤਮ ਹੋਣ 'ਤੇ ਦਿੱਤਾ ਜ਼ੋਰ
ਜੂਨ 'ਚ ਟਿਮ ਕੁਕ ਨੇ ਕਿਹਾ ਸੀ ਕਿ ਕੰਪਨੀ ਹਾਈਬ੍ਰਿਡ ਵਰਕ ਮਾਡਲ 'ਤੇ ਕੰਮ ਕਰੇਗੀ। ਤੈਅ ਕੀਤਾ ਗਿਆ ਹੈ ਕਿ ਸਤੰਬਰ ਤੋਂ ਕਰਮਚਾਰੀ ਹਫਤੇ 'ਚ ਤਿੰਨ ਦਿਨ ਦਫਤਰ ਆਉਣਗੇ। ਹਾਲਾਂਕਿ ਇਸ ਦੇ ਬਾਅਦ ਕੁਝ ਕਰਮਚਾਰੀਆਂ ਨੇ ਇਸ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਹਾਮਾਰੀ ਦੇ ਸਮੇਂ ਕੰਪਨੀ ਨੂੰ ਆਪਣੇ ਕਰਮਚਾਰੀਆਂ ਨੂੰ ਇਸ ਗੱਲ ਦੀ ਆਜ਼ਾਦੀ ਦੇਣੀ ਚਾਹੀਦੀ ਹੈ ਕਿ ਉਹ ਵਰਕ ਫਰਾਮ ਹੋਮ ਕਰਨ ਭਾਵ ਜੋ ਘਰੋਂ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਘਰੋਂ ਕੰਮ ਕਰਨ ਨੂੰ ਦਿੱਤਾ ਜਾਵੇ।
ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਨੇ ਅਫਗਾਨਿਸਤਾਨ ਤੋਂ ਆਏ ਲੋਕਾਂ ਦਾ ਕੀਤਾ ਸਵਾਗਤ
ਬਾਅਦ 'ਚ ਐਪਲ ਨੇ ਸਤੰਬਰ ਦੀ ਥਾਂ ਆਪਣੇ ਕਰਮਚਾਰੀਆਂ ਨੂੰ ਅਕਤੂਬਰ ਤੋਂ ਦਫਤਰ ਆਉਣ ਨੂੰ ਕਿਹਾ ਪਰ ਕੋਰੋਨਾ ਵਾਇਰਸ ਦੇ ਨਵੇਂ ਕੇਸ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਦਫਤਰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਐਪਲ ਨੇ ਕਿਹਾ ਕਿ ਕੰਪਨੀ ਲੋਕਾਂ ਨੂੰ ਦਫਤਰ ਬੁਲਾਉਣ ਤੋਂ ਪਹਿਲਾਂ ਇਕ ਮਹੀਨੇ ਨੋਟਿਸ ਦੇਵੇਗੀ। ਰਿਪੋਰਟ ਮੁਤਾਬਕ ਇਕ ਐਫਲ ਕਰਮਚਾਰੀਆਂ ਨੂੰ ਕੀਤੇ ਗਏ ਇੰਟਰਨਲ ਮੇਲ 'ਚ ਲੋਕਾਂ ਨੂੰ ਵੈਕਸੀਨੇਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਈਮੇਲ 'ਚ ਲਿਖਿਆ ਹੈ ਕਿ ਇਹ ਮਹਾਮਾਰੀ ਖਤਮ ਨਹੀਂ ਹੋਈ ਹੈ। ਇਸ ਕਾਰਣ ਦੁਨੀਆ ਭਰ 'ਚ ਜ਼ਿਆਦਾਤਰ ਕਰਮਚਾਰੀਆਂ ਲਈ ਇਕ ਟ੍ਰੈਜਿਡੀ ਹੈ। ਕੰਪਨੀ ਨੇ ਸਾਰੇ ਕਰਮਚਾਰੀਆਂ ਨੂੰ ਇਕ ਵਾਰ ਫਿਰ ਤੋਂ ਸੋਪਰਟ ਦੇਣ ਦੀ ਗੱਲ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਫਗਾਨੀਆਂ ਲਈ ਫੇਸਬੁੱਕ ਨੇ ਜਾਰੀ ਕੀਤਾ ਸੇਫਟੀ ਟੂਲ, ਇੰਝ ਕਰੇਗਾ ਮਦਦ
NEXT STORY