ਬ੍ਰਸੇਲਸ-ਨਾਟੋ ਨੇ ਵਿਦੇਸ਼ ਮੰਤਰੀਆਂ ਨੇ ਗੱਠਜੋੜ ਦੇ ਮੈਂਬਰ ਦੇਸ਼ਾਂ ਅਤੇ ਸਹਿਯੋਗੀ ਦੇਸ਼ਾਂ ਦੇ ਨਾਗਰਿਕਾਂ ਦੀ ਅਫਗਾਨਿਸਤਾਨ ਨਾਲ ਸੁਰੱਖਿਅਤ ਤਰੀਕੇ ਨਾਲ ਨਿਕਾਸੀ ਨੂੰ ਯਕੀਨੀ ਕਰਨ ਦੀ ਕੋਸ਼ਿਸ਼ ਕੇਂਦਰਿਤ ਕਰਨ ਦਾ ਸ਼ੁੱਕਰਵਾਰ ਨੂੰ ਸੰਕਲਪ ਲਿਆ। ਅਫਗਾਨਿਸਤਾਨ ਦੀ ਗੰਭੀਰ ਸਥਿਤੀ 'ਤੇ ਚਿੰਤਾ ਜਤਾਉਂਦੇ ਹੋਏ ਮੰਤਰੀਆਂ ਨੇ ਇਕ ਡਿਜੀਟਲ ਬੈਠਕ 'ਚ ਹਿੰਸਾ ਤੁਰੰਤ ਖਤਮ ਕੀਤੇ ਜਾਣ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਨੇ ਅਫਗਾਨਿਸਤਾਨ ਤੋਂ ਆਏ ਲੋਕਾਂ ਦਾ ਕੀਤਾ ਸਵਾਗਤ
ਇਸ ਦਰਮਿਆਨ ਅਫਗਾਨਿਸਤਾਨ 'ਚ ਤਾਲਿਬਾਨ ਦੇ ਅੱਤਿਆਚਾਰਾਂ ਅਤੇ ਗੰਭੀਰ ਮਨੁੱਖੀ ਅਧਿਕਾਰੀਆਂ ਦੀ ਉਲੰਘਣਾਂ ਦੀਆਂ ਖਬਰਾਂ ਆ ਰਹੀਆਂ ਹਨ। ਮੰਤਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਬੁਲ 'ਚ ਨਵੇਂ ਸ਼ਾਸਕਾਂ ਨੂੰ ਯਕੀਨੀ ਕਰਨਾ ਹੋਵੇਗਾ ਕਿ ਇਹ ਦੇਸ਼ ਅੱਤਵਾਦ ਦਾ ਕੇਂਦਰ ਨਾ ਬਣ ਜਾਵੇ।
ਇਹ ਵੀ ਪੜ੍ਹੋ : ਜੇਕਰ ਲੋੜ ਪਈ ਤਾਂ ਤਾਲਿਬਾਨ ਨਾਲ ਕੰਮ ਕਰੇਗਾ ਬ੍ਰਿਟੇਨ : ਪ੍ਰਧਾਨ ਮੰਤਰੀ ਜਾਨਸਨ
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਤ 'ਚ ਨਾਟੋ ਨੇ ਅਫਗਾਨ ਅਧਿਕਾਰੀਆਂ ਨੂੰ ਹਰ ਤਰ੍ਹਾਂ ਦਾ ਸਮਰਥਨ ਰੋਕ ਦਿੱਤਾ ਹੈ। ਗੱਠਜੋੜ ਨੇ ਇਕ ਬਿਆਨ 'ਚ ਕਿਹਾ ਕਿ ਭਵਿੱਖ 'ਚ ਅਫਗਾਨਿਸਤਾਨ ਦੀ ਕਿਸੇ ਵੀ ਸਰਕਾਰ ਨੂੰ ਅਫਗਾਨਿਸਤਾਨ ਦੀ ਅੰਤਰਰਾਸ਼ਟਰੀ ਵਚਨਬੱਧਤਾਵਾਂ ਦਾ ਪਾਲਣ ਕਰਨਾ ਹੋਵੇਗਾ। ਇਹ ਵੀ ਯਕੀਨੀ ਕਰਨਾ ਹੋਵੇਗਾ ਕਿ ਅਫਗਾਨਿਸਤਾਨ ਫਿਰ ਕਦੇ ਅੱਤਵਾਦੀਆਂ ਲਈ ਯਕੀਨੀ ਪਨਾਹਗਾਹ ਨਾ ਬਣੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗੰਭੀਰ ਦਿਵਿਆਂਗ ਵਿਦਿਆਰਥੀਆਂ ਦਾ ਕਰਜ਼ਾ ਮੁਆਫ ਕਰੇਗਾ ਅਮਰੀਕਾ
NEXT STORY