ਜਲੰਧਰ- ਐਪਲ ਨੇ ਆਪਣੇ ਨਵੇਂ ਆਈਫੋਨ ਯੂਜ਼ਰਸ ਦੀ ਇਕ ਵੱਡੀ ਪਰੇਸ਼ਾਨੀ ਨੂੰ ਦੂਰ ਕਰਦੇ ਹੋਏ ਇਕ ਡੋਂਗਲ ਪੇਸ਼ ਕਰ ਦਿੱਤਾ ਹੈ। ਇਸ ਡੋਂਗਲ ਦੀ ਮਦਦ ਨਾਲ ਆਈਫੋਨ ਯੂਜ਼ਰਸ ਚਾਰਜਿੰਗ ਦੌਰਾਨ ਵੀ ਹੈੱਡਫੋਨ ਦਾ ਇਸਤੇਮਾਲ ਕਰ ਸਕਦੇ ਹੋ। ਇਸ ਸਪੈਸ਼ਲ ਡੋਂਗਲ ਦੀ ਕੀਮਤ 2,300 ਰੁਪਏ ਹੈ।
ਪਿਛਲੇ ਸਾਲ ਜਦੋਂ ਐਪਲ ਨੇ ਆਈਫੋਨ 7 ਅਤੇ ਆਈਫੋਨ 7 ਪਲੱਸ ਲਾਂਚ ਕੀਤਾ ਸੀ ਤਾਂ ਕੰਪਨੀ ਨੇ ਫੋਨ 'ਚ ਹੈੱਡਫੋਨ ਦਾ ਜੈਕ ਹਟਾ ਕੇ ਚਾਰਜਿੰਗ ਅਤੇ ਹੈੱਡਫੋਨ ਇਕ ਹੀ ਪੋਰਟ 'ਚ ਦੇ ਦਿੱਤਾ। ਇਹ ਡੋਂਗਲ ਆਈ. ਓ. ਐੱਸ. 10 ਜਾਂ ਇਸ ਤੋਂ ਉੱਪਰ ਵਾਲੇ ਵਰਜ਼ਨ 'ਤੇ ਹੀ ਕੰਮ ਕਰੇਗਾ।
ਇਸ ਡੋਂਗਲ 'ਚ 3.5mm ਦਾ ਹੈੱਡਫੋਨ ਜੈਕ ਦਿੱਤਾ ਗਿਆ ਹੈ। ਇਸ ਨੂੰ ਐਪਲ ਨੇ Belkin ਨਾਲ ਮਿਲ ਕੇ ਤਿਆਰ ਕੀਤਾ ਹੈ। ਦੱਸ ਦਈਏ ਕਿ ਇਹ ਡੋਂਗਲ ਆਈਫੋਨ 8, ਆਈਫੋਨ8 ਪਲੱਸ ਅਤੇ ਆਈਫੋਨ X 'ਚ ਵੀ ਸਪੋਰਟ ਕਰੇਗਾ। ਇਸ ਡੋਂਗਲ ਨੂੰ ਤੁਸੀਂ ਆਨਾਲਈਨ ਅਤੇ ਆਫਾਲਈਨ ਖਰੀਦ ਸਕਦੇ ਹੋ।
ਅਮੇਜ਼ਨ ਸੇਲ : ਟੀਵੀ, ਲੈਪਟਾਪ ਅਤੇ ਹੋਰ ਦੂਜੇ ਇਲੈਕਟ੍ਰਾਨਿਕ ਪ੍ਰੋਡਕਟਸ 'ਤੇ ਮਿਲ ਰਿਹੇ ਹਨ ਬਿਹਤਰੀਨ ਡਿਸਕਾਊਂਟ ਆਫਰ
NEXT STORY