ਗੈਜੇਟ ਡੈਸਕ– ਐਪਲ ਨੇ ਆਪਣੇ ‘ਪੀਕ ਪਰਫਾਰਮੈਂਸ’ ਈਵੈਂਟ ’ਚ ਕਈ ਨਵੇਂ ਪ੍ਰੋਡਕਟਸ ਨੂੰ ਲਾਂਚ ਕੀਤਾ ਹੈ। ਇਸ ਵਿਚ iPhone SE 3 5G ਨੂੰ ਵੀ ਲਾਂਚ ਕੀਤਾ ਗਿਆ ਪਰ ਇਸਦੀ ਕੀਮਤ ਨੂੰ ਕਿਫਾਇਤੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ iPhone 13 ਸੀਰੀਜ਼ ਨੂੰ ਵੀ ਨਵੇਂ ਅਵਤਾਰ ’ਚ ਲਾਂਚ ਕੀਤਾ ਗਿਆ ਹੈ।
iPhone 13 ਸੀਰੀਜ਼ ਨੂੰ ਦੋ ਨਵੇਂ ਸ਼ੇਡਸ ’ਚ ਲਾਂਚ ਕੀਤਾ ਗਿਆ ਹੈ। ਹੁਣ ਗਾਹਕਾਂ ਕੋਲ iPhone 13 ਸੀਰੀਜ਼ ਨੂੰ ਹਰੇ ਰੰਕ ਦੇ ਸ਼ੇਡਸ ’ਚ ਵੀ ਖ਼ਰੀਦਣ ਦਾ ਆਪਸ਼ਨ ਹੋਵੇਗਾ। iPhone 13 ਦਾ ਗਰੀਨ ਸ਼ੇਡ iPhone 12 ਦੇ ਮਿੰਟ ਕਲਰ ਅਤੇ iPhone 11 Pro ਦੇ ਮਿਡ ਨਾਈਟ ਗਰੀਨ ਰੰਗ ਦੇ ਵਿਚ ਦਾ ਹੈ। ਇਹ ਰੰਗ ਡਾਰਕ ਹੈ। iPhone 13 Pro ਸੀਰੀਜ਼ ’ਚ ਨਵੇਂ Alpine Green ਕਲਰ ਆਪਸ਼ਨ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਆਈਫੋਨ 13 ਦੇ ਗਰੀਨ ਕਲਰ ਤੋਂ ਥੋੜ੍ਹਾ ਜਿਹਾ ਲਾਈ ਹੈ ਅਤੇ ਇਸ ਵਿਚ ਮਟੈਲਿਕ ਟੱਚ ਵੀ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪਲ ਆਪਣੇ ਫਲੈਗਸ਼ਿਪ ਫੋਨ ਨੂੰ ਨਵੇਂ ਕਲਰ ਵੇਰੀਐਂਟ ਨਾਲ ਰਿਫ੍ਰੈਸ਼ ਕਰ ਰਿਹਾ ਹੈ। ਪਿਛਲੇ ਸਾਲ ਸਪਰਿੰਗ ਈਵੈਂਟ ’ਚ ਐਪਲ ਨੇ ਪਰਪਲ ਕਲਰ ਵੇਰੀਐਂਟ ਆਈਫੋਨ 12 ਅਤੇ ਆਈਫੋਨ 12 ਮਿੰਨੀ ਲਈ ਲਾਂਚ ਕੀਤਾ ਸੀ। ਆਈਫੋਨ 12 ਦਾ ਪਰਪਲ ਕਲਰ ਵੇਖਣ ’ਚ ਕਾਫੀ ਚੰਗਾ ਸੀ। ਹੁਣ ਕੰਪਨੀ ਨੇ ਆਈਫੋਨ 13 ਸੀਰੀਜ਼ ਦੇ ਸਾਰੇ ਮਾਡਲਾਂ ਲਈ ਨਵੇਂ ਕਲਰ ਆਪਸ਼ਨ ਨੂੰ ਪੇਸ਼ ਕੀਤਾ ਹੈ।
ਇਸਦਾ ਮਤਲਬ ਆਈਫੋਨ 13 ਮਿੰਨੀ ਅਤੇ ਆਈਫੋਨ 13 ਦੋਵੇਂ ਗਰੀਨ ਕਲਰ ਆਪਸ਼ਨ ’ਚ ਉਪਲੱਬਧ ਹੋਣਗੇ ਜਦਕਿ ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨਵੇਂ Alpine Green ਕਲਰ ਆਪਸ਼ਨ ਨਾਲ ਆਉਣਗੇ। ਇਸਤੋਂ ਇਲਾਵਾ ਆਈਫੋਨ ’ਚ ਕੋਈ ਦੂਜਾ ਬਦਲਾਅ ਨਹੀਂ ਕੀਤਾ ਗਿਆ। ਆਈਫੋਨ 13 ਮਿੰਨੀ ਅਤੇ ਆਈਫੋਨ 13 ਦੀ ਕੀਮਤ ਦੂਜੇ ਕਲਰ ਆਪਸ਼ਨ ਜਿੰਨੀ ਹੀ ਰੱਖੀ ਗਈ ਹੈ। ਆਈਫੋਨ 13 ਮਿੰਨੀ ਦੀ ਕੀਮਤ 69,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦਕਿ ਆਈਫੋਨ 13 ਦੀ ਕੀਮਤ 79,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਹੁਣ ਬਿਨਾਂ ਸਮਾਰਟਫੋਨ ਤੇ ਇੰਟਰਨੈੱਟ ਤੋਂ ਹੋਵੇਗੀ UPI ਪੇਮੈਂਟ, RBI ਨੇ ਸ਼ੁਰੂ ਕੀਤੀ ਨਵੀਂ ਸੇਵਾ
NEXT STORY