ਗੈਜੇਟ ਡੈਸਕ - ਦੂਰਸੰਚਾਰ ਵਿਭਾਗ (DoT) ਨੇ ਭਾਰਤ ਵਿਚ ਨਕਲੀ ਸਿਮ ਕਾਰਡ ਧਾਰਕਾਂ 'ਤੇ ਸ਼ਿਕੰਜਾ ਕੱਸਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਹੁਣ ਸਿਮ ਕਾਰਡ ਵੈਰੀਫਿਕੇਸ਼ਨ ਲਈ 'AI Shield' ਦੀ ਵਰਤੋਂ ਕੀਤੀ ਜਾਵੇਗੀ ਜਿਸ ਲਈ ਇੱਕ ਨਵਾਂ ਈਕੋਸਿਸਟਮ ਵਿਕਸਤ ਕੀਤਾ ਗਿਆ ਹੈ। ਇਸ ਦੌਰਾਨ ਦੂਰਸੰਚਾਰ ਵਿਭਾਗ ਨੇ ਕਿਹਾ ਹੈ ਕਿ ਇਸ ਨਵੀਂ ਤਕਨੀਕ ਨਾਲ ਨਕਲੀ ਦਸਤਾਵੇਜ਼ਾਂ ਰਾਹੀਂ ਸਿਮ ਕਾਰਡ ਖਰੀਦਣਾ ਅਸੰਭਵ ਹੋ ਜਾਵੇਗਾ ਅਤੇ ਇਹ AI Shield ਯੂਜ਼ਰਸ ਦੇ ਸਿਮ ਕਾਰਡਾਂ ਨੂੰ ਵੀ ਸੁਰੱਖਿਅਤ ਰੱਖੇਗੀ।
ਦੂਰਸੰਚਾਰ ਵਿਭਾਗ ਨੇ ਇਹ ਜਾਣਕਾਰੀ ਆਪਣੇ X (ਪਹਿਲਾਂ ਟਵਿੱਟਰ) ਹੈਂਡਲ ਤੋਂ ਸਾਂਝੀ ਕੀਤੀ। ਆਪਣੀ ਪੋਸਟ ਵਿਚ, ਦੂਰਸੰਚਾਰ ਵਿਭਾਗ ਨੇ ਕਿਹਾ, "ਸਿਮ ਧੋਖਾਧੜੀ ਵਿਰੁੱਧ ਭਾਰਤ ਦੀ AI ਢਾਲ। ਨਕਲੀ ਜਾਂ ਜਾਅਲੀ ਦਸਤਾਵੇਜ਼ਾਂ ਰਾਹੀਂ ਮੋਬਾਈਲ ਸਿਮ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਲਈ, ਦੂਰਸੰਚਾਰ ਵਿਭਾਗ (DoT) ਨੇ ASTR (ਟੈਲੀਕਾਮ ਸਿਮ ਸਬਸਕ੍ਰਾਈਬਰ ਵੈਰੀਫਿਕੇਸ਼ਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਫੇਸ਼ੀਅਲ ਰਿਕੋਗਨੀਸ਼ਨ ਪਾਵਰਡ ਸਲਿਊਸ਼ਨ) ਵਿਕਸਤ ਕੀਤਾ ਹੈ ਜੋ ਭਾਰਤ ਦੇ ਦੂਰਸੰਚਾਰ ਈਕੋਸਿਸਟਮ ਨੂੰ ਸੁਰੱਖਿਅਤ, ਸਮਾਰਟ ਅਤੇ ਧੋਖਾਧੜੀ ਰੋਧਕ ਬਣਾ ਰਿਹਾ ਹੈ। ਇਹ ਸਿਰਫ਼ ਤਕਨਾਲੋਜੀ ਨਹੀਂ ਹੈ, ਇਹ ਵਿਸ਼ਵਾਸ, ਪਾਰਦਰਸ਼ਤਾ ਅਤੇ ਕਾਰਵਾਈ ਵਿਚ ਸੁਰੱਖਿਆ ਹੈ।"
ਦੂਰਸੰਚਾਰ ਵਿਭਾਗ ਨੇ ਦਾਅਵਾ ਕੀਤਾ ਹੈ ਕਿ ASTR ਇਕ ਅਜਿਹਾ ਟੂਲ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਚਿਹਰੇ ਦੀ ਪਛਾਣ 'ਤੇ ਆਧਾਰਿਤ ਹੱਲ ਨਾਲ ਲੈਸ ਹੈ। ਇਸ ਵਿਚ, ਟੈਲੀਕਾਮ ਗਾਹਕਾਂ ਦੀ ਪੁਸ਼ਟੀ ਯੂਜ਼ਰ ਦੇ ਚਿਹਰੇ ਦੀ ਪੁਸ਼ਟੀ ਰਾਹੀਂ ਕੀਤੀ ਜਾਵੇਗੀ। ਇਹ ਤਰੀਕਾ ਵਧਦੀ ਸਾਈਬਰ ਧੋਖਾਧੜੀ ਨੂੰ ਰੋਕਣ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਜੇਕਰ ਕਿਸੇ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਜਾਰੀ ਕੀਤਾ ਗਿਆ ਸਿਮ ਕਾਰਡ ਪ੍ਰਾਪਤ ਕੀਤਾ ਹੈ, ਤਾਂ AI ਅਧਾਰਤ ਚਿਹਰਾ ਪਛਾਣ ਫੀਚਰ ਉਸ ਦਸਤਾਵੇਜ਼ ਦੀ ਪੁਸ਼ਟੀ ਕਰੇਗੀ। ਜੇਕਰ ਦਸਤਾਵੇਜ਼ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ, ਤਾਂ ਸਿਮ ਕਾਰਡ ਤੁਰੰਤ ਬਲਾਕ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ, ਇਸ ਨਵੇਂ AI ਟੂਲ ਰਾਹੀਂ ਗਾਹਕ ਡੇਟਾਬੇਸ ਦੀ ਜਾਂਚ ਕੀਤੀ ਜਾਵੇਗੀ। ਜਾਅਲੀ ਦਸਤਾਵੇਜ਼ਾਂ ਰਾਹੀਂ ਵਰਤੇ ਜਾ ਰਹੇ ਸਾਰੇ ਸਿਮ ਕਾਰਡ ਬਲੌਕ ਕਰ ਦਿੱਤੇ ਜਾਣਗੇ।
4.2 ਕਰੋੜ ਤੋਂ ਵਧ ਨਕਲੀ SIM card ਹੋ ਚੁੱਕੇ ਬਲਾਕ
ਹਾਲ ਹੀ ਵਿਚ, ਦੂਰਸੰਚਾਰ ਵਿਭਾਗ ਨੇ ਕਿਹਾ ਕਿ ਸਾਈਬਰ ਅਪਰਾਧ ਵਿਚ ਸ਼ਾਮਲ 4.2 ਕਰੋੜ ਤੋਂ ਵੱਧ ਸਿਮ ਕਾਰਡਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਇਨ੍ਹਾਂ ਸਿਮ ਕਾਰਡਾਂ ਦੀ ਵਰਤੋਂ ਕਰਕੇ, ਯੂਜ਼ਰਸ ਨੂੰ ਕਾਲਾਂ ਜਾਂ ਮੈਸੇਜਿਸ ਰਾਹੀਂ ਧੋਖਾ ਦਿੱਤਾ ਗਿਆ ਸੀ। ਦੂਰਸੰਚਾਰ ਵਿਭਾਗ ਨੇ ਸੰਚਾਰ ਸਾਥੀ ਪੋਰਟਲ ਰਾਹੀਂ ਰਿਪੋਰਟ ਕੀਤੇ ਗਏ ਨੰਬਰਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ। ਇਹ ਨਵਾਂ ਏਆਈ ਸ਼ੀਲਡ ਸਿਸਟਮ ਭਾਰਤ ਦੇ ਡਿਜੀਟਲ ਲੈਣ-ਦੇਣ ਨੂੰ ਵਧੇਰੇ ਸੁਰੱਖਿਅਤ ਬਣਾਏਗਾ, ਜੋ ਆਮ ਲੋਕਾਂ ਨੂੰ ਔਨਲਾਈਨ ਧੋਖਾਧੜੀ ਤੋਂ ਬਚਾਉਣ ਵਿਚ ਮਦਦ ਕਰੇਗਾ।
Telegram ਤੋਂ ਵੀ ਕਮਾ ਸਕੋਗੇ ਪੈਸੇ! ਬਸ ਕਰਨਾ ਪਵੇਗਾ ਇਹ ਕੰਮ
NEXT STORY