ਗੈਜੇਟ ਡੈਸਕ - ਗੂਗਲ ਕ੍ਰੋਮ ਵਰਤ ਰਹੇ ਲੋਕਾਂ ਲਈ ਇਕ ਗੰਭੀਰ ਚਿਤਾਵਨੀ ਜਾਰੀ ਹੋਈ ਹੈ। ਕ੍ਰੋਮ ਦੇ ਕੋਡ 'ਚ ਇਕ ਖਤਰਨਾਕ ਸੁਰੱਖਿਆ ਖਾਮੀ ਮਿਲੀ ਹੈ, ਜਿਸ ਦਾ ਹੈਕਰ ਪਹਿਲਾਂ ਹੀ ਇੰਟਰਨੈੱਟ 'ਤੇ ਬੁਰੇ ਇਰਾਦਿਆਂ ਲਈ ਵਰਤਾਅ ਕਰ ਰਹੇ ਹਨ। ਗੂਗਲ ਨੇ ਖੁਦ ਪੁਸ਼ਟੀ ਕੀਤੀ ਹੈ ਕਿ ਇਹ ਖਾਮੀ “ਐਕਟਿਵ ਐਕਸਪਲੋਇਟ” ਦੀ ਸਥਿਤੀ 'ਚ ਹੈ, ਜਿਸਦਾ ਅਰਥ ਹੈ ਕਿ ਇਹ ਅਸਲ ਹਮਲਿਆਂ ਲਈ ਵਰਤੀ ਜਾ ਰਹੀ ਹੈ। ਇਹ ਖਾਮੀ ਗੂਗਲ ਕ੍ਰੋਮ ਦੇ V8 ਜਾਵਾਸਕ੍ਰਿਪਟ ਇੰਜਨ ਵਿਚ ਪਾਈ ਗਈ ਹੈ, ਜਿਸ ਨੂੰ “Type Confusion in V8” ਕਿਹਾ ਜਾ ਰਿਹਾ ਹੈ। ਇਸ ਗੜਬੜ ਦਾ ਨਾਂ CVE-2025-6554 ਰੱਖਿਆ ਗਿਆ ਹੈ ਅਤੇ ਗੂਗਲ ਨੇ ਇਸਨੂੰ ਉੱਚ-ਪੱਧਰੀ ਖ਼ਤਰਾ ਦੱਸਿਆ ਹੈ। ਗੂਗਲ ਦੀ Threat Analysis Team ਨੇ 25 ਜੂਨ ਨੂੰ ਇਸਨੂੰ ਪਕੜਿਆ।
ਹਮਲਾ ਕਿਵੇਂ ਹੁੰਦਾ ਹੈ?
ਹੈਕਰ ਇੱਕ ਖਾਸ ਤਰ੍ਹਾਂ ਦਾ ਮੈਲਿਸ਼ੀਅਸ ਵੈੱਬਪੇਜ ਤਿਆਰ ਕਰਦੇ ਹਨ। ਜਦੋਂ ਕੋਈ ਯੂਜ਼ਰ ਇਹ ਪੇਜ ਆਪਣੇ ਕ੍ਰੋਮ ਬ੍ਰਾਊਜ਼ਰ ਵਿਚ ਖੋਲ੍ਹਦਾ ਹੈ, ਤਾਂ ਹੈਕਰ ਉਸਦੇ ਕੰਪਿਊਟਰ ‘ਤੇ ਮਨਚਾਹਾ ਕੋਡ ਚਲਾ ਸਕਦੇ ਹਨ। ਇਸ ਰਾਹੀਂ ਵਾਇਰਸ, ਡਾਟਾ ਚੋਰੀ ਕਰਨ ਵਾਲੇ ਟੂਲ ਜਾਂ ਹੋਰ ਮਾਲਵੇਅਰ ਇੰਸਟਾਲ ਹੋ ਸਕਦੇ ਹਨ, ਜਿਨ੍ਹਾਂ ਰਾਹੀਂ ਨਿੱਜੀ ਜਾਣਕਾਰੀਆਂ ਚੋਰੀ ਹੋਣ ਜਾਂ ਪੂਰੇ ਸਿਸਟਮ ’ਤੇ ਕਬਜ਼ਾ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਗੂਗਲ ਨੇ ਇਸ ਖਾਮੀ ਨੂੰ ਠੀਕ ਕਰਦੇ ਹੋਏ Windows, macOS ਅਤੇ Linux ਲਈ ਨਵੇਂ ਵਰਜਨ ਜਾਰੀ ਕਰ ਦਿੱਤੇ ਹਨ। Windows ਯੂਜ਼ਰਸ ਲਈ Chrome 138.0.7204.96 ਜਾਂ .97, macOS ਲਈ 138.0.7204.92 ਜਾਂ .93 ਅਤੇ Linux ਲਈ 138.0.7204.92 ਵਰਜਨ ਉਪਲਬਧ ਹੈ। Android ਅਤੇ iOS ਉਤੇ ਅਜੇ ਤੱਕ ਇਸ ਖਾਮੀ ਦਾ ਕੋਈ ਅਸਰ ਨਹੀਂ ਵੇਖਿਆ ਗਿਆ।
ਜੇ ਤੁਹਾਡਾ ਬ੍ਰਾਊਜ਼ਰ ਅਜੇ ਤੱਕ ਅਪਡੇਟ ਨਹੀਂ ਹੋਇਆ, ਤਾਂ ਤੁਸੀਂ ਇਹ ਕੰਮ ਮੈਨੁਅਲੀ ਤਰੀਕੇ ਨਾਲ ਵੀ ਕਰ ਸਕਦੇ ਹੋ। ਕ੍ਰੋਮ ਦੇ ਤਿੰਨ ਡੌਟਾਂ 'ਤੇ ਕਲਿੱਕ ਕਰੋ, "Help" ਵਿਚ ਜਾ ਕੇ "About Google Chrome" ਖੋਲ੍ਹੋ। ਇੱਥੇ ਨਵਾਂ ਅਪਡੇਟ ਆਪਣੇ ਆਪ ਡਾਊਨਲੋਡ ਹੋ ਜਾਵੇਗਾ। ਇੰਸਟਾਲ ਹੋਣ ਤੋਂ ਬਾਅਦ ਬ੍ਰਾਊਜ਼ਰ ਨੂੰ ਰੀਸਟਾਰਟ ਕਰੋ ਤਾਂ ਜੋ ਨਵਾਂ ਵਰਜਨ ਲਾਗੂ ਹੋ ਜਾਵੇ।
Government New Policy: ਵਾਇਰਲ ਵੀਡੀਓਜ਼ ਹੋਣਗੇ ਬਲਾਕ ਤੇ ਇਨ੍ਹਾਂ ਕੰਟੈਂਟ 'ਤੇ ਲੱਗੇਗੀ ਰੋਕ
NEXT STORY