ਗੈਜੇਟ ਡੈਸਕ—ਹਾਲ ਹੀ ’ਚ ਐਪਲ ਆਈਫੋਨ 12 ਸੀਰੀਜ਼ ਲਾਂਚ ਹੋਣ ਤੋਂ ਬਾਅਦ ਹੀ ਆਈਫੋਨ 13 ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਕ ਤਾਜ਼ਾ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 13 ਸੀਰੀਜ਼ ਦੇ ਕੈਮਰੇ ’ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮਸ਼ਹੂਰ ਐਪਲ ਐਨਾਲਿਸਟ Ming-Chi Kuo ਨੇ ਇਕ ਇਨਵੈਟਸਰ ਨੋਟ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ। ਰਿਪੋਰਟ ਦੀ ਮੰਨੀਏ ਤਾਂ ਆਈਫੋਨ 13 ਪ੍ਰੋ ਅਤੇ 13 ਪ੍ਰੋ ਮੈਕਸ ’ਚ f/1.8 ਅਪਰਚਰ ਅਤੇ ਆਟੋਫੋਕਸ ਨਾਲ 6-ਐਲੀਮੈਂਟ ਲੈਂਸ ਮਿਲੇਗਾ। ਉੱਥੇ, ਮੌਜੂਦਾ ਆਈਫੋਨ 12 ਸੀਰੀਜ਼ ’ਚ f/2.4 ਅਪਰਚਰ ਅਤੇ ਫਿਕਸਡ ਫੋਕਸ ਨਾਲ 5-ਐਲੀਮੈਂਟ ਲੈਂਸ ਮਿਲਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ 2021 ’ਚ ਆਉਣ ਵਾਲੀ ਆਈਫੋਨ ਸੀਰੀਜ਼ ਦੇ ਸਿਰਫ ਟਾਪ-ਐਂਡ ਮਾਡਲਸ ’ਚ ਇਸ ਤਰ੍ਹਾਂ ਦੇ ਅਲਟਰਾ ਵਾਇਡ ਲੈਂਸ ਦਿੱਤੇ ਜਾਣਗੇ। ਉੱਥੇ ਇਸ ਦੇ ਅਗਲੇ ਸਾਲ ਭਾਵ 2022 ਦੇ ਸਾਰੇ ਮਾਡਲਸ ’ਚ ਇਹ ਕੈਮਰਾ ਲੈਂਸ ਮਿਲ ਸਕਦਾ ਹੈ।
ਇਹ ਵੀ ਪੜ੍ਹੋ :ਨੇਪਾਲ ’ਚ ਕੋਵਿਡ-19 ਦੇ 2,753 ਨਵੇਂ ਮਰੀਜ਼ ਆਏ ਸਾਹਮਣੇ
ਸਮਾਰਟਫੋਨ ਲਈ ਕੈਮਰਾ ਲੈਂਸ ਮਾਡਿਊਲ ਸਪਲਾਈ ਕਰਨ ਵਾਲੀ ਕੰਪਨੀ ਹੀ ਐਪਲ ਆਈਫੋਨ 13 ਦੇ ਕੈਮਰੇ ’ਚ ਇਸਤੇਮਾਲ ਹੋਣ ਵਾਲੀ ਵਾਇਸ ਕਾਇਲ ਮੋਟਰ ਸਪਲਾਈ ਕਰੇਗੀ। ਟਿਪਸਟਰ Ice Universe ਨੇ ਹਾਲ ਹੀ ’ਚ ਇਕ ਦਾਅਵਾ ਕੀਤਾ ਸੀ ਕਿ ਆਈਫੋਨ 13 ’ਚ ਆਈਫੋਨ 12 ਦੇ ਮੁਕਾਬਲੇ ਛੋਟੀ ਨੌਚ ਦੇਖਣ ਨੂੰ ਮਿਲ ਸਕਦੀ ਹੈ। ਨੌਚ ਦੀ ਚੌੜਾਈ ਤਾਂ ਉਨੀਂ ਹੀ ਰਹੇਗੀ ਹਾਲਾਂਕਿ ਡੈਪਥ ’ਚ ਕਮੀ ਕੀਤੀ ਜਾ ਰਹੀ ਹੈ।
ਮਿਲੇਗੀ 1ਟੀ.ਬੀ. ਸਟੋਰੇਜ਼
ਇਕ ਹੋਰ ਟਿਪਸਟਰ ਜਾਨ ਪ੍ਰੋਸਰ ਦੀ ਮੰਨੀਏ ਤਾਂ ਅਗਲੇ ਸਾਲ ਆਉਣ ਵਾਲੀ ਆਈਫੋਨ ’ਚ 1ਟੀ.ਬੀ. ਸਟੋਰੇਜ਼ ਹੋ ਸਕਦੀ ਹੈ। ਕੰਪਨੀ ਆਈਫੋਨ 13 ਮਾਡਲ ਦੇ ਬੇਸ ਮਾਡਲ ’ਚ 64ਜੀ.ਬੀ. ਸਟੋਰੇਜ਼ ਨਾ ਦੇ ਕੇ ਸਿੱਧੀ 128ਜੀ.ਬੀ. ਸਟੋਰੇਜ਼ ਦੇ ਸਕਦੀ ਹੈ। ਉੱਥੇ ਪ੍ਰੋ ਮਾਡਲ ’ਚ ਸਟੋਰੇਜ਼ 256ਜੀ.ਬੀ. ਤੋਂ ਸ਼ੁਰੂ ਹੋ ਸਕਦੀ ਹੈ।
ਇਹ ਵੀ ਪੜ੍ਹੋ :-ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ
NEXT STORY