ਜਲੰਧਰ— ਆਈਫੋਨ 7 ਦੀ ਲਾਂਚ ਤਾਰੀਖ ਨੇੜੇ ਆਉਂਦਿਆਂ ਹੀ ਇਸ ਨਾਲ ਸਬੰਧਿਤ ਜਾਣਕਾਰੀਆਂ ਲੀਕ ਹੋਣ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਇਕ ਪੁਰਾਣੇ ਦਾਅਵੇ ਬਾਰੇ ਹੈ। ਅਸੀਂ ਗੱਲ ਕਰ ਰਹੇ ਹਾਂ ਆਈਫੋਨ ਦੇ 16 ਜੀ.ਬੀ. ਮਾਡਲ ਬੰਦ ਕੀਤੇ ਜਾਣ ਦੀ ਖਬਰ ਬਾਰੇ। ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਆਈਫੋਨ ਦਾ ਸ਼ੁਰੂਆਤੀ ਮਾਡਲ 32 ਜੀ.ਬੀ. ਸਟੋਰੇਜ ਨਾਲ ਆਏਗਾ।
ਵਾਲ ਸਟਰੀਟ ਜਰਨਲ ਦੇ ਜੋਆਨਾ ਸਟਰਨ ਨੇ ਇਸ ਮਾਮਲੇ ਨਾਲ ਸਬੰਧਿਤ ਲੋਕਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ ਐਪਲ ਨੇ 16 ਜੀ.ਬੀ. ਮਾਡਲ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਕ ਵਾਰ ਫਿਰ 32 ਜੀ.ਬੀ. ਸਟੋਰੇਜ ਦੀ ਵਾਪਸੀ ਹੋਵੇਗੀ। ਹਾਲਾਂਕਿ ਇਸ ਵਾਰ ਆਈਫੋਨ 7 ਸ਼ੁਰੂਆਤੀ ਮਾਡਲ ਦੇ ਤੌਰ 'ਤੇ।
16 ਜੀ.ਬੀ. ਵੇਰੀਅੰਟ ਨੂੰ ਪਹਿਲੀ ਵਾਰ 2008 'ਚ ਪੇਸ਼ ਕੀਤਾ ਗਿਆ ਸੀ। 2012 'ਚ ਆਈਫੋਨ 5 ਦੇ ਲਾਂਚ ਤੋਂ ਬਾਅਦ ਇਹ ਕੰਪਨੀ ਦਾ ਸ਼ੁਰੂਆਤੀ ਮਾਡਲ ਰਿਹਾ ਹੈ। ਅੱਜ ਦੀ ਤਾਰੀਖ 'ਚ ਜਿਸ ਤਰ੍ਹਾਂ ਯੂਜ਼ਰ ਮੋਬਾਇਲ ਦੀ ਵਰਤੋਂ ਕਰਦੇ ਹਨ ਉਸ ਲਈ 16 ਜੀ.ਬੀ. ਸਟੋਰੇਜ ਕਾਫੀ ਸਾਬਤ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਐਪ ਕਲਚਰ 'ਚ ਆਏ ਬਦਲਾਅ ਅਤੇ 4K ਰਿਕਾਰਡਿੰਗ ਨੂੰ ਦੇਖਦਿਆਂ 32 ਜੀ.ਬੀ. ਬੇਸ ਮਾਡਲ ਸਹੀ ਫੈਸਲਾ ਨਜ਼ਰ ਆਉਂਦਾ ਹੈ।
ਫੁਜੀਫਿਲਮ ਨੇ ਲਾਂਚ ਕੀਤਾ ਐਕਸ-ਟੀ2 ਕੈਮਰਾ ਰਿਕਾਰਡ ਕਰ ਸਕਦੈ 4ਕੇ ਵੀਡੀਓ
NEXT STORY