ਵੈੱਬ ਡੈਸਕ- ਅਕਸਰ ਘਰਾਂ 'ਚ ਬਿਜਲੀ ਦਾ ਬਿੱਲ ਬਹੁਤ ਵੱਧ ਆ ਜਾਂਦਾ ਹੈ। ਚਾਹੁੰਦੇ ਹੋਏ ਵੀ ਲੋਕ ਬਿਜਲੀ ਦੀ ਖਪਤ ਘਟਾ ਨਹੀਂ ਪਾਉਂਦੇ, ਜਿਸ ਕਰਕੇ ਭਾਰੀ-ਭਰਕਮ ਬਿੱਲ ਭਰਨਾ ਪੈਂਦਾ ਹੈ। ਪਰ ਜੇ ਕੁਝ ਸਮਾਰਟ ਟਿਪਸ ਅਪਣਾਈਆਂ ਜਾਣ, ਤਾਂ ਬਿੱਲ 'ਚ ਵੱਡੀ ਬਚਤ ਹੋ ਸਕਦੀ ਹੈ। ਹਰਿਆਣਾ ਸਰਕਾਰ ਦੇ Department of New & Renewable Energy ਨੇ ਆਪਣੀ ਵੈਬਸਾਈਟ 'ਤੇ ਕੁਝ ਉਪਾਅ ਜਾਰੀ ਕੀਤੇ ਹਨ, ਜਿਨ੍ਹਾਂ ਨਾਲ ਬਿਜਲੀ ਬਚਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਆਟੋਮੈਟਿਕ ਡਿਵਾਈਸ ਦਾ ਕਰੋ ਇਸਤੇਮਾਲ
ਕਈ ਵਾਰੀ ਲੋਕ ਘਰ ਜਾਂ ਕਮਰੇ ਤੋਂ ਨਿਕਲਦਿਆਂ ਲਾਈਟ ਬੰਦ ਕਰਨਾ ਭੁੱਲ ਜਾਂਦੇ ਹਨ, ਜਿਸ ਨਾਲ ਫਾਲਤੂ ਬਿਜਲੀ ਖਰਚ ਹੁੰਦੀ ਹੈ। ਇਸ ਤੋਂ ਬਚਣ ਲਈ ਇੰਫਰਾਰੈਡ ਸੈਂਸਰ, ਮੋਸ਼ਨ ਸੈਂਸਰ, ਆਟੋਮੈਟਿਕ ਟਾਈਮਰ, ਡਿਮਰ ਅਤੇ ਸੋਲਰ ਸੈਲ ਵਰਗੇ ਡਿਵਾਈਸ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਨਾਲ ਲਾਈਟ ਆਪਣੇ ਆਪ ਚਾਲੂ ਤੇ ਬੰਦ ਹੋਵੇਗੀ।
ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ
ਫਲੋਰੋਸੈਂਟ ਟਿਊਬ ਲਾਈਟ ਅਤੇ CFL ਦਾ ਕਰੋ ਇਸਤੇਮਾਲ
ਆਮ ਬਲਬ ਅਤੇ ਟਿਊਬ ਲਾਈਟ ਵੱਧ ਬਿਜਲੀ ਖਾਂਦੇ ਹਨ। ਫਲੋਰੋਸੈਂਟ ਟਿਊਬ ਲਾਈਟ ਅਤੇ CFL ਬਲਬ ਆਮ ਬਲਬ ਨਾਲੋਂ 5 ਗੁਣਾ ਵੱਧ ਕਾਰਗਰ ਹਨ ਅਤੇ 70 ਫੀਸਦੀ ਤੱਕ ਬਿਜਲੀ ਬਚਾਉਂਦੇ ਹਨ। ਉਦਾਹਰਣ ਲਈ 15 ਵਾਟ ਦਾ CFL, 60 ਵਾਟ ਦੇ ਬਲਬ ਜਿੰਨੀ ਰੌਸ਼ਨੀ ਦਿੰਦਾ ਹੈ। ਇਕ 20 ਵਾਟ ਦਾ CFL ਵਰਤਣ ਨਾਲ ਸਾਲਾਨਾ ਲਗਭਗ 700 ਰੁਪਏ ਤੱਕ ਦੀ ਬਚਤ ਹੋ ਸਕਦੀ ਹੈ।
ਇਹ ਵੀ ਪੜ੍ਹੋ : Diabetic ਮਰੀਜ਼ਾਂ ਲਈ ਇੰਝ ਬਣਾਓ ਚੌਲ, ਕੰਟਰੋਲ 'ਚ ਰਹੇਗੀ ਸ਼ੂਗਰ
ਫਰਿੱਜ ਦਾ ਦਰਵਾਜ਼ਾ ਵਾਰ-ਵਾਰ ਨਾ ਖੋਲ੍ਹੋ
ਘਰਾਂ 'ਚ ਫਰਿੱਜ ਲਗਾਤਾਰ ਚੱਲਦਾ ਹੈ ਅਤੇ ਇਸ ਨਾਲ ਬਿਜਲੀ ਦੀ ਵੱਡੀ ਖਪਤ ਹੁੰਦੀ ਹੈ। ਫਰਿੱਜ ਨੂੰ ਖੁੱਲ੍ਹੀ ਥਾਂ 'ਤੇ ਰੱਖੋ ਅਤੇ ਧੁੱਪ, ਓਵਨ ਜਾਂ ਗਰਮੀ ਦੇ ਸਾਧਨਾਂ ਤੋਂ ਦੂਰ ਰੱਖੋ। ਫਰਿੱਜ ਦਾ ਦਰਵਾਜ਼ਾ ਵਾਰ-ਵਾਰ ਖੋਲ੍ਹਣ ਨਾਲ ਅੰਦਰਲੀ ਠੰਡੀ ਹਵਾ ਬਾਹਰ ਨਿਕਲ ਜਾਂਦੀ ਹੈ ਅਤੇ ਮੁੜ ਠੰਡਾ ਕਰਨ ਲਈ ਵੱਧ ਬਿਜਲੀ ਖਰਚ ਹੁੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ 'ਚ ਲੰਚ ਕਰਨ ਮਗਰੋਂ ਵਿਦਿਆਰਥਣ ਨੂੰ ਪਿਆ ਦਿਲ ਦਾ ਦੌਰਾ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
NEXT STORY