ਜਲੰਧਰ- ਸਾਲ 2014 ਵਿਚ ਕੈਮਰਾ ਮੇਕਰ ਫੁਜੀਫਿਲਮ ਨੇ ਐਕਸ-ਟੀ1 ਇੰਟਰਚੇਂਜੇਬਲ ਲੈਨਜ਼ ਕੈਮਰੇ ਨੂੰ ਲਾਂਚ ਕੀਤਾ ਸੀ ਹੁਣ ਕੰਪਨੀ ਨੇ ਇਸਦਾ ਨਵਾਂ ਵਰਜ਼ਨ ਐਕਸ-ਟੀ2 ਪੇਸ਼ ਕੀਤਾ ਹੈ। ਐਕਸ ਟੀ1 ਦੇ ਮੁਕਾਬਲੇ ਐਕਸ-ਟੀ2 ਵਿਚ ਬਹੁਤ ਸਾਰੇ ਸੁਧਾਰ ਕੀਤੇ ਗਏ ਹਨ ਜਿਵੇਂ ਕੈਮਰਾ ਆਟੋਫੋਕਸ ਸਿਸਟਮ ਵਿਚ ਸੁਧਾਰ ਅਤੇ ਨਵਾਂ ਫਿਲਮ ਸਿਮੁਲੇਸ਼ਨ ਜੋ ਜੇ. ਪੀ. ਈ. ਜੀ. ਪੇਸ਼ ਕਰਦਾ ਹੈ।
ਸੈਂਸਰ-
ਫੁਜੀਫਿਲਮ ਐਕਸ-ਟੀ2 ਵਿਚ 24.3 ਮੈਗਾਪਿਕਸਲ (ਏ. ਪੀ. ਐੱਸ.-ਸੀ.) ਐਕਸ ਟਰਾਂਸ ਸੀ. ਐੱਮ. ਓ. ਐੱਸ. 3 ਸੈਂਸਰ ਲੱਗਾ ਹੈ ਜੋ ਬਿਨਾਂ ਲੋ-ਪਾਸ ਫਿਲਟਰ ਦੇ ਸ਼ਾਰਪ ਇਮੇਜ, ਡੀ. ਐੈੱਲ. ਆਰ. ਵਰਗੀ ਇਮੇਜ ਕੁਵਾਲਿਟੀ ਦਿੰਦਾ ਹੈ। ਇਸ ਵਿਚ ਐਕਸ-ਪ੍ਰੋਸੈਸਰ ਪ੍ਰੋ ਚਿੱਪ ਲੱਗੀ ਹੈ ਅਤੇ ਕੰਪਨੀ ਮੁਤਾਬਿਕ ਇਸ ਤੋਂ ਪਹਿਲਾਂ ਦੇ ਮੁਕਾਬਲੇ ਸਟੀਕ ਆਟੋਫੋਕਸ ਸਿਸਟਮ (325 ਸਿੰਗਲ ਪੁਆਇੰਟ, 91 ਜ਼ੋਨ) ਮਿਲੇਗਾ।
ਵੀਡੀਓ ਰਿਕਾਰਡਿੰਗ-
ਐਕਸ-ਟੀ2 ਦੇ 4ਕੇ (3.840x2.160) ਰੇਜੋਲਿਊਸ਼ਨ (24, 25 ਅਤੇ 30 ਫ੍ਰੇਮਸ ਪ੍ਰਤੀ ਸੈਕੰਡ) 'ਤੇ ਵੀਡੀਓ ਰਿਕਾਰਡਿੰਗ ਕਰ ਸਕਦੇ ਹਨ। ਫਿਲਹਾਲ ਹੁਣ ਲਈ 4ਕੇ ਰਿਕਾਰਡਿੰਗ ਸੀਮਤ ਸਮੇਂ (10 ਮਿੰਟ ਤਕ) ਲਈ ਹੀ ਕੀਤੀ ਜਾ ਸਕੇਗੀ ਪਰ ਇਸ ਨੂੰ ਫਰਮਵੇਅਰ ਅਪਡੇਟ ਦੀ ਮਦਦ ਨਾਲ ਬਦਲਿਆ ਜਾ ਸਕੇਗਾ। ਇਸ ਤੋਂ ਇਲਾਵਾ 1080ਪੀ (15 ਮਿੰਟ ਤਕ) ਅਤੇ 720ਪੀ (30 ਮਿੰਟ) 'ਤੇ 24, 25, 30, 50 ਅਤੇ 60 ਫ੍ਰੇਮਸ ਪ੍ਰਤੀ ਸੈਕੰਡ 'ਤੇ ਸ਼ੂਟ ਕਰ ਸਕਦੇ ਹੋ।
ਪੁਰਾਣੇ ਵਰਜ਼ਨ ਵਾਂਗ ਐਕਸ-ਟੀ2 ਵੀ ਵਾਟਰ ਰੈਸਿਸਟੈਂਟ ਡਿਜ਼ਾਈਨ, ਓ. ਐੱਲ. ਈ. ਡੀ. ਇਲੈਕਟ੍ਰੋਨਿਕ ਬਿਊਫਾਈਂਡਰ, 3 ਇੰਚ ਦੀ ਟਿਲਟ ਐੱਲ. ਈ. ਡੀ. ਸਕ੍ਰੀਨ ਅਤੇ ਵਾਈ-ਫਾਈ ਰਿਮੋਰਟ ਕੰਟਰੋਲ ਅਤੇ ਫੋਜੋ ਨੂੰ ਮੋਬਾਇਲ ਡਿਵਾਈਸਿਸ 'ਤੇ ਸ਼ੇਅਰ ਕਰਨ ਵਰਗੇ ਫੀਚਰਸ ਨਾਲ ਆਉਣਗੇ। ਇਹ ਕੈਮਰਾ 8 ਫ੍ਰੇਮਸ ਪ੍ਰਤੀ ਸੈਕੰਡ 'ਤੇ ਲਗਾਤਾਰ ਸ਼ੂਟਿੰਗ ਕਰ ਸਕਦਾ ਹੈ ਅਤੇ ਇਸਦੀ ਆਈ. ਐੱਸ. ਓ. ਰੇਂਜ 100 ਤੋਂ 21,650 ਤਕ ਹੈ ਜਿਸ ਨੂੰ 52,000 ਤਕ ਵਧਾ ਸਕਦੇ ਹਨ। ਇਸ ਤੋਂ ਇਲਾਵਾ ਐਕਸ-ਟੀ2 ਵਿਚ 2 ਐੱਸ. ਡੀ. ਕਾਰਡਸ, 3.5 ਐੱਮ. ਐੱਮ. ਮਾਈਕਲ ਇਨਪੁੱਟ ਜੈਕ, ਯੂ. ਐੱਸ. ਬੀ. 3.0 ਪੋਰਟ ਦਿੱਤਾ ਗਿਆ ਹੈ।
ਕੀਮਤ-
ਕੈਮਰੇ ਦੀ ਕੀਮਤ 1,600 ਡਾਲਰ (ਲਗਭਗ 1,07,832 ਰੁ.) ਅਤੇ ਐਕਸ. ਐੱਫ. 18-55 ਐੱਮ. ਐੱਮ. ਲੈਂਸ ਕਿੱਟ ਦੇ ਨਾਲ ਇਸ ਕੈਮਰੇ ਦੀ ਕੀਮਤ 1,900 ਡਾਲਰ (ਲਗਭਗ 1,28,051 ਰੁ.) ਹੋਵੇਗੀ।
ਸੈਕੇਂਡ ਹੈਂਡ ਆਈਫੋਨ ਖਰੀਦਣ ਦਾ ਇਰਾਦਾ ਹੈ ਤਾਂ ਧਿਆਨ 'ਚ ਰੱਖੋ ਇਹ ਟਿਪਸ
NEXT STORY