ਜਲੰਧਰ- ਅਮਰੀਕੀ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਕਰੀਬ 10 ਸਾਲਾਂ 'ਚ ਦੁਨੀਆ ਭਰ 'ਚ 1 ਅਰਬ ਤੋਂ ਜ਼ਿਆਦਾ ਆਈਫੋਨ ਵੇਚ ਦਿੱਤੇ ਹਨ। ਹੁਣ ਖਬਰਾਂ ਇਹ ਆ ਰਹੀਆਂ ਹਨ ਕਿ 1 ਅਗਸਤ ਤੋਂ ਭਾਰਤ 'ਚ ਆਈਫੋਨ ਦੀ ਕੀਮਤ ਵਧਣ ਵਾਲੀ ਹੈ। ਫੋਨ ਰੈਡਾਰ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਨੇ ਐਪਣ ਦੇ ਰਿਟੇਲਰਸ ਨੂੰ ਆਈਫੋਨ ਦੀ ਕੀਮਤ MRP ਦੇ ਕਰੀਬ ਹੀ ਰੱਖਣ ਲਈ ਕਿਹਾ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਇਸ ਨੂੰ ਕੀਮਤਾਂ 'ਚ ਵਾਧਾ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਰਿਟੇਲਰਸ MRP 'ਤੇ ਆਈਫੋਨ ਵੇਚਣਗੇ ਤਾਂ ਜ਼ਾਹਿਰ ਹੈ ਗਾਹਕਾਂ ਲਈ ਉਹ ਮਹਿੰਗਾ ਹੀ ਹੋਵੇਗਾ। ਇਸ ਤੋਂ ਪਹਿਲਾਂ ਅਪ੍ਰੈਲ 'ਚ ਵੀ ਭਾਰਤ 'ਚ ਆਈਫੋਨ ਦੀਆਂ ਕੀਮਤਾਂ 'ਚ 29 ਫੀਸਦੀ ਤੱਕ ਵਾਧਾ ਹੋਇਆ ਸੀ।
ਮੰਨਿਆ ਜਾ ਰਿਹਾ ਹੈ ਕਿ ਅਜਿਹਾ ਪੁਰਾਣੇ ਆਈਫੋਨ 6 ਲਈ ਕੀਤਾ ਜਾ ਰਿਹਾ ਹੈ ਕਿਉਂਕਿ ਆਈਫੋਨ 6 ਦੀਆਂ ਕੀਮਤਾਂ ਕਾਰਨ ਕੰਪਨੀ ਦੇ 4-ਇੰਚ ਵਾਲੇ ਆਈਫੋਨ 5ਐੱਸ ਦਾ ਬਾਜ਼ਾਰ ਖਰਾਬ ਹੋ ਰਿਹਾ ਹੈ। ਆਈਫੋਨ 5ਐੱਸ ਸ਼ਾਇਦ ਅਜਿਹਾ ਪਹਿਲਾ ਫੋਨ ਹੈ ਜਿਸ ਦੀਆਂ ਕੀਮਤਾਂ ਕੰਪਨੀ ਨੇ ਖੁਦ ਘਟਾਈਆਂ ਹਨ ਅਤੇ ਇਹ ਕੁਝ ਦਿਨਾਂ ਤੱਕ 20,000 ਰੁਪਏ 'ਚ ਵੀ ਵਿਕ ਰਿਹਾ ਹੈ। ਫਿਲਹਾਲ ਇਸ ਦੀਆਂ ਕੀਮਤਾਂ ਵੀ ਵਧ ਗਈਆਂ ਹਨ।
ਈ-ਕਾਮਰਸ ਵੈੱਬਸਾਈਟ 'ਤੇ ਆਈਫੋਨ 5 ਐੱਸ ਦੀ ਕੀਮਤ ਕਰੀਬ 23,000 ਰੁਪਏ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਰਿਟੇਲਰਸ ਨੂੰ ਇਸ ਫੋਨ ਨੂੰ 25,000 ਰੁਪਏ 'ਚ ਵੇਚਣ ਲਈ ਕਿਹਾ ਹੈ। ਆਉਣ ਵਾਲੇ ਦਿਨਾਂ 'ਚ 46,499 ਰੁਪਏ ਵਾਲੇ ਆਈਫੋਨ 6 ਐੱਸ (16ਜੀ.ਬੀ.) ਦੀਆਂ ਕੀਮਤਾਂ ਫਿਰ ਤੋਂ ਕਰੀਬ 60,000 ਰੁਪਏ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੀ ਐੱਮ.ਆਰ.ਪੀ. 62,000 ਰੁਪਏ ਹੈ। ਇਸ ਤੋਂ ਇਲਾਵਾ ਆਈਫੋਨ 6 ਐੱਸ ਪਲੱਸ ਦਾ 16 ਜੀ.ਬੀ. ਵੇਰੀਅੰਟ ਫਿਲਹਾਲ 48,999 ਰੁਪਏ 'ਚ ਵਿਕ ਰਿਹਾ ਹੈ ਅਤੇ ਇਸ ਦੀ ਵੀ ਕੀਮਤ ਐੱਮ.ਆਰ.ਪੀ. 72,000 ਰੁਪਏ ਦੇ ਕਰੀਬ ਜਾ ਸਕਦੀ ਹੈ।
ਮਰਸਡੀਜ਼ ਬੈਂਜ਼ ਨੇ ਪਹਿਲਾਂ ਈ-ਟਰੱਕ ਤੋਂ ਪਰਦਾ ਚੁੱਕਿਆ (ਵੇਖੋ ਤਸਵੀਰਾਂ)
NEXT STORY