ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਨੇ ਮੰਗਲਵਾਰ ਨੂੰ ਆਪਣੇ ਆਈਪੈਡ ਦਾ ਇਕ ਨਵਾਂ ਅਪਡੇਟਿਡ ਵੇਰੀਅੰਟ ਪੇਸ਼ ਕੀਤਾ ਹੈ। ਨਵੇਂ ਵੇਰੀਅੰਟ 'ਚ ਜ਼ਿਆਦਾ ਵੱਡੀ ਸਕਰੀਨ ਅਤੇ ਐਪਲ ਏ9 ਚਿਪ ਦਿੱਤੀ ਗਈ ਹੈ। ਇਹ ਸ਼ੁੱਕਰਵਾਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ ਅਤੇ ਐਪਲ ਦਾ ਇਹ ਫੁੱਲ ਸਾਈਜ਼ ਟੈਬਲੇਟ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ (329 ਡਾਲਰ) 'ਚ ਮਿਲੇਗਾ। ਨਵਾਂ 9.7-ਇੰਚ ਆਈਪੈਡ ਭਾਰਤ 'ਚ ਅਪ੍ਰੈਲ ਤੋਂ ਉਪਲੱਬਧ ਹੋਵੇਗਾ। 32ਜੀ.ਬੀ. ਵਾਲਾ ਵਾਈ-ਫਾਈ ਵੇਰੀਅੰਟ 28,900 ਰੁਪਏ ਅਤੇ 32ਜੀ.ਬੀ. ਵਾਈ-ਫਾਈ+ ਸੈਲੂਲਰ ਵੇਰੀਅੰਟ 39,900 ਰੁਪਏ 'ਚ ਮਿਲੇਗਾ।
ਨਵੇਂ ਆਈਪੈਡ ਦਾ ਬੇਸ ਵੇਰੀਅੰਟ 32ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ ਅਤੇ ਇਹ 399 ਡਾਲਰ ਵਾਲੇ ਆਈਪੈਡ ਏਅਰ 2 ਨਾਲੋਂ ਥੋੜ੍ਹਾ ਵੱਡਾ ਹੈ। ਨਵਾਂ ਵੇਰੀਅੰਟ ਛੋਟੇ ਆਈਪੈਡ ਮਿਨੀ 4 ਨਾਲੋਂ ਵੀ ਥੋੜ੍ਹਾ ਘੱਟ ਮਹਿੰਗਾ ਹੋਵੇਗਾ। ਛੋਟੇ ਆਈਪੈਡ ਮਿਨੀ 4 ਦੇ 128ਜੀ.ਬੀ. ਵੇਰੀਅੰਟ ਦੀ ਕੀਮਤ ਭਾਰਤ 'ਚ ਕਰੀਬ 34,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਐਪਲ ਦੇ ਵਰਲਡਵਾਈਡ ਮਾਰਕੀਟਿੰਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਫਿਲਿਪ ਸ਼ਿਲਰ ਨੇ ਕਿਹਾ ਕਿ ਆਈਪੈਡ ਦੁਨੀਆ ਦਾ ਸਭ ਤੋਂ ਲੋਕਪ੍ਰਿਅ ਟੈਬਲੇਟ ਹੈ। ਗਾਹਕਾਂ ਨੂੰ ਵੱਡੀ ਡਿਸਪਲੇ ਪਸੰਦ ਹੈ, 9.7-ਇੰਚ ਡਿਸਪਲੇ ਦੇ ਨਾਲ ਮੂਵੀ ਅਤੇ ਟੀ.ਵੀ. ਦੇਖਣ ਤੋਂ ਇਲਾਵਾ ਵੈੱਬ ਸਫਰਿੰਗ, ਫੇਸਟਾਈਮ ਕਾਲਿੰਗ ਅਤੇ ਤਸਵੀਰਾਂ ਦਾ ਮਜ਼ਾ ਲਿਆ ਜਾ ਸਕਦਾ ਹੈ ਅਤੇ ਹੁਣ ਇਹ ਜ਼ਿਆਦਾ ਕਿਫਾਇਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਗਾਹਕ ਜਾਂ ਕੋਈ ਵੀ ਜੋ ਅਪਗ੍ਰੇਡ ਕਰਨ ਦੀ ਸੋਚ ਰਿਹਾ ਹੈ ਉਸ ਨੂੰ ਘਰ, ਸਕੂਲ ਜਾਂ ਦਫਤਰ 'ਚ ਇਸਤੇਮਾਲ ਕਰਨ ਲਈ ਨਵਾਂ ਆਈਪੈਡ ਪਸੰਦ ਆਏਗਾ। ਇਸ ਵਿਚ ਰੇਟਿਨਾ ਡਿਸਪਲੇ, ਦਮਦਾਰ ਏ9 ਚਿਪ ਅਤੇ 1.3 ਮਿਲੀਅਨ ਤੋਂ ਜ਼ਿਆਦਾ ਐਪਸ ਲਈ ਐਕਸੈੱਸ ਮਿਲੇਗਾ।
ਹਾਈ ਸਪੀਡ 4ਜੀ ਸਪੋਰਟ ਨਾਲ ਕਾਰਬਨ ਨੇ ਲਾਂਚ ਕੀਤਾ ਨਵਾਂ Aura Note 4G
NEXT STORY