ਨਵੀਂ ਦਿੱਲੀ : ਦੇਸ਼ ਵਿੱਚ ਨਵੇਂ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਤੇ ਨਾਲ ਹੀ ਮਾਪਿਆਂ ਦੀਆਂ ਜੇਬਾਂ 'ਤੇ ਭਾਰੀ ਬੋਝ ਪੈਣਾ ਸ਼ੁਰੂ ਹੋ ਗਿਆ ਹੈ। ਮਾਪੇ ਜਿੱਥੇ ਆਪਣੇ ਬੱਚਿਆਂ ਨੂੰ ਪੜ੍ਹ ਲਿਖ ਕੇ ਕਾਬਲ ਬਣਦੇ ਦੇਖਣਾ ਚਾਹੁੰਦੇ ਹਨ, ਉੱਥੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਨੇ ਮਾਪਿਆਂ ਨੂੰ ਨਵੀਂ ਚਿੰਤਾ 'ਚ ਪਾ ਦਿੱਤਾ ਹੈ।
ਸ਼ੀਲਾ ਸਿੰਘ ਨਾਂ ਦੀ ਇੱਕ ਔਰਤ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਨੇ ਸਿੱਖਿਆ ਨੂੰ ਵਪਾਰ ਬਣਾ ਲੈਣ ਅਤੇ ਪੜ੍ਹਾਈ ਦੇ ਵਧਦੇ ਖ਼ਰਚਿਆਂ ਬਾਰੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵੀਡੀਓ ਵਿੱਚ ਉਕਤ ਔਰਤ ਨੇ ਚੌਥੀ ਜਮਾਤ ਦੇ ਬੱਚੇ ਦੀਆਂ ਕਿਤਾਬਾਂ ਅਤੇ ਕਾਪੀਆਂ ਦੀ ਭਾਰੀ ਕੀਮਤ ਦਾ ਖ਼ੁਲਾਸਾ ਕੀਤਾ ਹੈ।
ਵੀਡੀਓ 'ਚ ਸ਼ੀਲਾ ਸਿੰਘ ਨੇ ਦਿਖਾਇਆ ਕਿ ਚੌਥੀ ਜਮਾਤ ਦੀ ਛੋਟੀ ਜਮਾਤ ਲਈ 4 ਕਿਤਾਬਾਂ ਅਤੇ ਕਾਪੀਆਂ ਦਾ ਸੈੱਟ 3,298 ਰੁਪਏ 'ਚ ਮਿਲਿਆ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਚੌਥੀ ਜਮਾਤ ਦੀ ਪੜ੍ਹਾਈ ਦਾ ਖ਼ਰਚਾ ਇੰਨਾ ਜ਼ਿਆਦਾ ਹੈ, ਤਾਂ ਉਚੇਰੀ ਸਿੱਖਿਆ ਆਮ ਇਨਸਾਨ ਦੀ ਪਹੁੰਚ ਤੋਂ ਕਿੰਨੀ ਦੂਰ ਹੋ ਜਾਵੇਗੀ। ਉਨ੍ਹਾਂ ਨਾਲ ਇਹ ਵੀ ਦੱਸਿਆ ਕਿ ਜਦੋਂ ਉਹ ਕਾਲਜ 'ਚ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਇਕ ਸਾਲ ਦੀ ਫੀਸ 2700 ਰੁਪਏ ਹੁੰਦੀ ਸੀ। ਇਸ ਵੀਡੀਓ ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਹੈ ਕਿ ਨਿੱਜੀ ਸਕੂਲ ਅਕਸਰ ਮਾਪਿਆਂ ਨੂੰ ਖ਼ਾਸ ਦੁਕਾਨਾਂ ਜਾਂ ਸਕੂਲ ਤੋਂ ਹੀ ਮਹਿੰਗੀਆਂ ਕਿਤਾਬਾਂ ਖਰੀਦਣ ਲਈ ਮਜਬੂਰ ਕਰਦੇ ਹਨ।
ਇਹ ਵੀਡੀਓ ਫੇਸਬੁੱਕ ਅਤੇ ਹੋਰ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਜ਼ਾਰਾਂ ਮਾਪਿਆਂ ਨੇ ਇਸ 'ਤੇ ਕੁਮੈਂਟ ਕਰਦਿਆਂ ਆਪਣਾ ਦੁੱਖ ਸਾਂਝਾ ਕੀਤਾ ਹੈ। ਕਈ ਮਾਪਿਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਕਿਤਾਬਾਂ ਦੀਆਂ ਕੀਮਤਾਂ ਵਿੱਚ 25 ਫ਼ੀਸਦੀ ਤੋਂ 40 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ।
ਮਾਪਿਆਂ ਨੇ ਸ਼ਿਕਾਇਤ ਕੀਤੀ ਕਿ ਸਕੂਲ NCERT ਦੀਆਂ ਸਸਤੀਆਂ ਕਿਤਾਬਾਂ ਦੀ ਬਜਾਏ ਨਿੱਜੀ ਪ੍ਰਕਾਸ਼ਕਾਂ ਦੀਆਂ ਮਹਿੰਗੀਆਂ ਕਿਤਾਬਾਂ ਲਗਾਉਂਦੇ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਫੀਸਾਂ ਅਤੇ ਕਿਤਾਬਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਖ਼ਤ ਨਿਯਮ ਬਣਾਏ ਜਾਣ।
ਇਹ ਵੀ ਪੜ੍ਹੋ- ਟਰੰਪ ਦੇ ਬਿਆਨ ਮਗਰੋਂ ਧੜੰਮ ਡਿੱਗਾ ਸ਼ੇਅਰ ਬਾਜ਼ਾਰ ! 1500 ਅੰਕ ਦਾ ਗੋਤਾ ਲਾ ਗਿਆ Sensex
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੇਸਾਰੀ ਲਾਲ ਯਾਦਵ ਦੇ ਸਮਾਗਮ 'ਚ ਮਚੀ ਹਫੜਾ-ਦਫੜੀ ! ਪੁਲਸ ਨੂੰ ਭੀੜ 'ਤੇ ਕਰਨਾ ਪਿਆ ਲਾਠੀਚਾਰਜ
NEXT STORY