ਗੈਜੇਟ ਡੈਸਕ– ਐਪਲ ਅਗਲੇ ਸਾਲ ਤਕ ਟੱਚ ਇੰਟੀਗ੍ਰੇਟਿਡ OLED ਡਿਸਪਲੇਅ ਵਾਲੇ ਆਈਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਸਾਊਥ ਕੋਰੀਆ ਦੀ ਕੰਪਨੀ ਨੂੰ ਟੱਚ ਇੰਟੀਗ੍ਰੇਟਿਡ OLED ਡਿਸਪਲੇਅ ਪੈਨਲਸ ਤਿਆਰ ਕਰਨ ਦੇ ਆਰਡਰ ਦਿੱਤੇ ਹਨ। ਇਨ੍ਹਾਂ OLED ਪੈਨਲਾਂ ’ਚ ਟੱਚ ਸੈਂਸਰ ਫਿਲਮਸ ਨਹੀਂ ਦਿੱਤੀਆਂ ਗਈਆਂ ਹੋਣਗੀਆਂ ਸਗੋਂ ਇਨ੍ਹਾਂ ’ਚ ਇਨਬਿਲਟ ਟੱਚ ਸੈਂਸਰ ਮਿਲਣਗੇ।
ਸੈਮਸੰਗ ਦੇਵੇਗੀ ਐਪਲ ਨੂੰ ਟੱਚ ਇੰਟੀਗ੍ਰੇਟਿਡ OLED ਡਿਸਪਲੇਅ
ਰਿਪੋਰਟ ਮੁਤਾਬਕ, ਸੈਮਸੰਗ ਐਪਲ ਨੂੰ ਇਸ ਟੱਚ ਇੰਟੀਗ੍ਰੇਟਿਡ OLED ਡਿਸਪਲੇਅ ਦੀ ਸਪਲਾਈ ਕਰੇਗੀ। ਨਵੀਂ ਡਿਸਪਲੇਅ ਨਾਲ ਸਮਾਰਟਫੋਨਸ ਨੂੰ ਹੋਰ ਪਤਲਾ ਬਣਾਇਆ ਜਾ ਸਕੇਗਾ ਪਰ ਇਸ ਨਾਲ ਡਿਵਾਈਸ ਦੀ ਕੀਮਤ ’ਚ ਵਾਧਾ ਹੋਵੇਗਾ।
ਦੱਸ ਦੇਈਏ ਕਿ ਐਪਲ ਆਈਫੋਨ 12 ਸੀਰੀਜ਼ ਤਹਿਤ ਸਤੰਬਰ ’ਚ 4 ਨਵੇਂ ਆਈਫੋਨ ਮਾਡਲ ਲਾਂਚ ਕਰਨ ਵਾਲੀ ਹੈ ਜਿਨ੍ਹਾਂ ’ਚ ਦੋ ਪ੍ਰੀਮੀਅਮ ਮਾਡਲ ਹੋਣਗੇ। ਆਈਫੋਨ 12 ਪ੍ਰੋ ਨੂੰ 6.1 ਇੰਚ ਅਤੇ 6.7 ਇੰਚ ਦੀ ਡਿਸਪਲੇਅ ਨਾਲ ਲਿਆਇਆ ਜਾਵੇਗਾ। ਇਸ ਦੇ ਰੀਅਰ ’ਚ 4 ਸੈਂਸਰ ਲੱਗੇ ਹੋਣਗੇ ਜਿਨ੍ਹਾਂ ’ਚੋਂ ਇਕ LiDAR ਸਕੈਨਰ ਵੀ ਹੋਵੇਗਾ ਜਿਸ ਨੂੰ ਐਪਲ ਨੇ ਹਾਲ ਹੀ ’ਚ ਆਈਪੈਡ ਪ੍ਰੋ ’ਚ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਨ੍ਹਾਂ ਚਾਰਾ ਆਈਫੋਨ ਮਾਡਲਾਂ ’ਚ OLED ਡਿਸਪਲੇਅ ਅਤੇ 5ਜੀ ਸੁਪੋਰਟ ਦੇਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਐਪਲ ਵਿਸ਼ਲੇਸ਼ਕ ਮਿੰਗ ਚੀ ਕੂ ਨੇ ਦਿੱਤੀ ਹੈ।
ਆਨਲਾਈਨ ਭੁਗਤਾਨ ਕਰਦੇ ਸਮੇਂ ਨਾ ਕਰੋ ਇਹ ਗਲਤੀ, ਸਰਕਾਰ ਦੀ ਚਿਤਾਵਨੀ
NEXT STORY