ਜਲੰਧਰ : ਐਪਲ ਵੱਲੋਂ ਮੌਜੂਦਾ ਐਪਲ ਡਿਵਾਈਜ਼ਾਂ ਲਈ ਆਈ. ਓ. ਐੱਸ. ਦੀ ਨਵੀਂ ਅਪਡੇਟ 9.3.4 ਰੋਲਆਊਟ ਕਰ ਦਿੱਤੀ ਗਈ ਹੈ। ਇਸ ਅਪਡੇਟ 'ਚ ਜ਼ਰੂਰੀ ਸਕਿਓਰਿਟੀ ਅਪਡੇਟਸ ਨੂੰ ਐਡ ਕੀਤਾ ਗਿਆ ਹੈ, ਖਾਸਕਰ ਮੈਮੋਰੀ ਕ੍ਰਪਸ਼ਨ, ਪੈਂਗੂ ਜੇਲਬ੍ਰੇਕ ਪੈਚਿਜ਼। ਜੇ ਤੁਸੀਂ ਇਸ ਅਪਡੇਟ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸਟੈੱਪਸ ਨੂੰ ਫਾਲੋ ਕਰੋ :
ਸੈਟਿੰਗਸ > ਜਨਰਲ > ਸਾਫਟਵੇਅਰ ਅਪਡੇਟ > ਇਸ ਤੋਂ ਬਾਅਦ 9.3.4 ਅਪਡੇਟ ਨੂੰ ਡਾਊਨਲੋਡ ਕਰ ਲਵੋ। ਕਿਹਾ ਜਾ ਰਿਹਾ ਹੈ ਕਿ ਆਈ. ਓ. ਐੱਸ. 10 ਤੋਂ ਪਹਿਲਾਂ ਕੰਪਨੀ ਦੀ ਇਹ ਆਖਰੀ ਅਪਡੇਟ ਹੈ।
ਆਈ. ਓ. ਐੱਸ. 10 ਅਜੇ ਬੀਟਾ ਵਰਜ਼ਨ 'ਚ ਹੀ ਮੌਜੂਦ ਹੈ ਤੇ 9.3.4 ਅਪਡੇਟ ਨੂੰ ਸਾਰੀਆਂ ਆਈ. ਓ. ਐੱਸ. 9 'ਤੇ ਰਨ ਕਰ ਰਹੀਆਂ ਡਿਵਾਈਜ਼ਾਂ 'ਤੇ ਡਾਊਨਲੋਡ ਤੇ ਅਪਡੇਟ ਕੀਤਾ ਜਾ ਸਕਦਾ ਹੈ। ਉਥੇ ਹੀ ਆਈ. ਓ. ਐੱਸ. 10 ਦੇ ਚਰਚੇ ਇਸ ਕਰਕੇ ਹੋ ਰਹੇ ਹਨ ਕਿਉਂਕਿ ਇਸ ਵਾਰ ਆਈ. ਓ. ਐੱਸ. 10 'ਚ ਯੂ. ਆਈ. 'ਚ ਬਿਹਤਰੀਨ ਬਦਲਾਵ ਕੀਤੇ ਗਏ ਹਨ। ਆਈ. ਓ. ਐੱਸ. 10 ਦੇ ਸਿਤੰਬਰ ਮਹੀਨੇ 'ਚ ਆਈਫੋਨ 7 ਦੇ ਨਾਲ ਹੀ ਲਾਂਚ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ।
ਜਲਦ ਹੀ ਗੂਗਲ ਮੈਪ 'ਚ ਮਿਲ ਸਕੇਗੀ ਪਾਰਕਿੰਗ ਲੋਕੇਸ਼ਨ ਦੀ ਜਾਣਕਾਰੀ
NEXT STORY