ਬੈਂਗਲੁਰੂ- ਚੀਨ ਦੀ ਤਕਨਾਲੋਜੀ ਕੰਪਨੀ ਵਨਪਲਸ ਨੇ ਸੋਮਵਾਰ ਨੂੰ Nord Buds 3R ਈਅਰਬਡ ਭਾਰਤੀ ਬਜ਼ਾਰ 'ਚ ਪੇਸ਼ ਕਰਨ ਦਾ ਐਲਾਨ ਕੀਤਾ। ਇਸ ਈਅਰਬਡ ਨੂੰ Aura Blue ਅਤੇ Ash Black ਰੰਗਾਂ 'ਚ ਉਤਾਰਿਆ ਗਿਆ ਹੈ, ਜਿਨ੍ਹਾਂ ਦੀ ਕੀਮਤ 1,799 ਰੁਪਏ ਰੱਖੀ ਗਈ ਹੈ। ਇਨ੍ਹਾਂ ਦੀ ਵਿਕਰੀ ਅੱਜ ਤੋਂ OnePlus.in, OnePlus Store ਐਪ ਅਤੇ OnePlus Experience Store ਤੋਂ ਇਲਾਵਾ ਐਮਾਜ਼ੋਨ, ਫਲਿੱਪਕਾਰਟ, ਮੰਤਰਾ, ਕ੍ਰੋਮਾ, ਰਿਲਾਇੰਸ, ਵਿਜੇ ਸੇਲਜ਼, ਬਜਾਜ ਇਲੈਕਟ੍ਰਾਨਿਕਸ ਅਤੇ ਦੂਜੇ ਸਹਿਯੋਗੀ ਪਲੇਟਫਾਰਮਾਂ ਅਤੇ ਸਟੋਰ 'ਤੇ ਉਪਲੱਬਧ ਹੋਣਗੇ।
ਇਹ ਵੀ ਪੜ੍ਹੋ : GST 2.0 ਮਗਰੋਂ ਮੂਧੇ ਮੂੰਹ ਡਿੱਗੀਆਂ ਗੱਡੀਆਂ ਦੀਆਂ ਕੀਮਤਾਂ ! 7.8 ਲੱਖ ਤੱਕ ਸਸਤੀ ਹੋਈ ਇਹ ਲਗਜ਼ਰੀ ਕਾਰ
ਕੰਪਨੀ ਨੇ ਦੱਸਿਆ ਕਿ ਫਿਲਹਾਲ ਕੀਮਤ 1,599 ਰੁਪਏ ਰੱਖੀ ਗਈ ਹੈ ਅਤੇ ਕੁਝ ਚੁਨਿੰਦਾ ਬੈਂਕਾਂ ਦੇ ਕ੍ਰੇਡਿਟ ਕਾਰਡ ਤੋਂ ਖਰੀਦਾਰੀ ਕਰਨ 'ਤੇ 100 ਰੁਪਏ ਦੀ ਵਾਧੂ ਛੋਟ ਮਿਲੇਗੀ। Nord Buds 3R ਦਾ ਪਲੇਟਾਈਮ 54 ਘੰਟੇ ਹੈ। ਇਸ 'ਚ 2 ਮਾਈਕ ਹਨ, ਜੋ ਏਆਈ Noise cancellation ਨਾਲ ਆਉਂਦਾ ਹੈ। ਕਨੈਕਟੀਵਿਟੀ ਲਈ ਇਹ ਬਲੂਟੁੱਥ 5.4 ਨਾਲ ਲੈਸ ਹੈ। ਹੋਰ ਫੰਕਸ਼ਨਾਂ 'ਚ ਏਆਈ ਟ੍ਰਾਂਸਲੇਸ਼ਨ, ਟੈਪ 2 ਟੇਕ ਫੋਟੋਜ਼, ਐਕਵਾ ਟੱਚ ਕੰਟਰੋਲ ਅਤੇ ਫਾਇੰਡ ਮਾਈ ਈਅਰਬਡ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WhatsApp ਦੀ ਸਰਵਿਸ ਹੋਈ Down! ਇਸ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਸਾਹਮਣਾ
NEXT STORY