ਗੈਜੇਟ ਡੈਸਕ– ਐਪਲ ਨੇ ਹਾਲ ਹੀ ’ਚ ਆਈਫੋਨ 12 ਸੀਰੀਜ਼ ਲਾਂਚ ਕੀਤੀ ਹੈ। ਕੰਪਨੀ ਨੇ ਇਸ ਸੀਰੀਜ਼ ’ਚ ਚਾਰ ਮਾਡਲ ਲਾਂਚ ਕੀਤੇ ਹਨ। ਕੰਪਨੀ ਦੇ ਚਾਰੇ ਮਾਡਲ 5ਜੀ ਸੁਪੋਰਟ ਨਾਲ ਐਪਲ ਦੀ ਡਿਊਲ ਸਿਮ ਤਕਨੀਕ ’ਤੇ ਆਧਾਰਿਤ ਹਨ, ਜਿਨ੍ਹਾਂ ’ਚ ਇਕ ਫਿਜੀਕਲ ਸਿਮ ਅਤੇ ਇਕ ਈ-ਸਿਮ ਇਸਤੇਮਾਲ ਹੁੰਦੀ ਹੈ। ਮੈਕ-ਰੂਮਰਸ (MacRumours) ਦੀ ਰਿਪੋਰਟ ਮੁਤਾਬਕ, ਕੰਪਨੀ ਦੇ ਚਾਰੇ ਮਾਡਲ ਡਿਊਲ ਸਿਮ ’ਤੇ 5ਜੀ ਨੈੱਟਵਰਕ ਸੁਪੋਰਟ ਨਹੀਂ ਕਰ ਰਹੇ ਹਨ। ਇਸ ਲਈ ਕੰਪਨੀ ਅਗਲੇ ਸਾਲ ਤਕ ਸਾਫਟਵੇਅਰ ’ਚ ਅਪਡੇਟ ਕਰੇਗੀ।
ਇਹ ਵੀ ਪੜ੍ਹੋ– ਰਿਲਾਇੰਸ ਜੀਓ ਦਾ ਇਕ ਹੋਰ ਕਮਾਲ, ਲਾਂਚ ਕੀਤਾ ‘ਮੇਡ ਇਨ ਇੰਡੀਆ’ ਬ੍ਰਾਊਜ਼ਰ
ਇਹ ਵੀ ਪੜ੍ਹੋ– iPhone 12 ਦੀ ਸਕਰੀਨ ਟੁੱਟੀ ਤਾਂ ਲੱਗੇਗਾ ਵੱਡਾ ਝਟਕਾ, ਖ਼ਰਚ ਹੋਵੇਗੀ ਇੰਨੀ ਮੋਟੀ ਰਕਮ
ਈ-ਸਿਮ ’ਤੇ 5ਜੀ ਨੈੱਟਵਰਕ ’ਚ ਪਰੇਸ਼ਾਨੀ
ਰਿਪੋਰਟ ’ਚ ਕਿਹਾ ਗਿਆ ਹੈ ਕਿ ਫਿਲਹਾਲ ਈ-ਸਿਮ ’ਤੇ 5ਜੀ ਨੈੱਟਵਰਕ ਦਾ ਇਸਤੇਮਾਲ ਕਰਨ ਲਈ ਆਈਫੋਨ 12 ਯੂਜ਼ਰਸ ਨੂੰ ਆਪਣੇ ਫਿਜੀਕਲ ਸਿਮ ਕਾਰਡ ਹਟਾਉਣਾ ਪੈਂਦਾ ਹੈ। ਡਿਊਲ ਸਿਮ ਮੋਡ ’ਚ ਫੋਨ ਦੀ ਵਰਤੋਂ ਕਰਦੇ ਸਮੇਂ 5ਜੀ ਡਾਟਾ ਜਾਂ ਤਾਂ ਸੁਪੋਰਟ ਨਹੀਂ ਕਰਦਾ ਜਾਂ ਫਿਰ 4G LTE ’ਤੇ ਰਨ ਹੋਣ ਲਗਦਾ ਹੈ। ਅਜਿਹੇ ’ਚ 5ਜੀ ਨੈੱਟਵਰਕ ਸੁਪੋਰਟ ਲਈ ਆਈਫੋਨ 12 ਯੂਜ਼ਰਸਨੂੰ ਮਜਬੂਰਨ ਫਿਜੀਕਲ ਸਿਮ ਦੇ ਬਜਾਏ ਈ-ਸਿਮ ਨਾਲ ਹੀ ਕੰਮ ਚਲਾਉਣਾ ਪੈ ਰਿਹਾ ਹੈ।
ਰੋਮਿੰਗ ’ਚ 5ਜੀ ਦਾ ਇੰਝ ਕਰੋ ਇਸਤੇਮਾਲ
ਆਈਫੋਨ 12 ਸੀਰੀਜ਼ ਦੇ ਸਾਰੇ ਸਮਾਰਟਫੋਨ 5ਜੀ ਨੈੱਟਵਰਕ ਸੁਪੋਰਟ ਨਾਲ ਪੇਸ਼ ਕੀਤੇ ਗਏ ਹਨ। ਇਸ ਲਈ ਐਪਲ ਦੀ ਇਸ ਸੀਰੀਜ਼ ਦੀਆਂ ਇਨ੍ਹਾਂ ਖੂਬੀਆਂ ਦੇ ਚਲਦੇ ਯੂਜ਼ਰਸ ਇਸ ਨੂੰ ਖ਼ਰੀਦ ਰਹੇ ਹਨ। ਇਸ ਤੋਂ ਇਲਾਵਾ ਐਪਲ ਦਾ ਕਹਿਣਾ ਹੈ ਕਿ ਰੋਮਿੰਗ ’ਚ 5ਜੀ ਨੈੱਟਵਰਕ ਦਾ ਇਸਤੇਮਾਲ ਕਰਨ ਲਈ ਗਾਹਕ ਸਥਾਨਕ ਸਿਮ ਕਾਰਡ ਜਾਂ ਈ-ਸਿਮ ਪਲਾਨ ਖ਼ਰੀਦ ਸਕਦੇ ਹਨ। ਇਸ ਤਰ੍ਹਾਂ ਜਿਥੇ 5ਜੀ ਨੈੱਟਵਰਕ ਉਪਲੱਬਧ ਹੈ, ਉਥੇ ਗਾਹਕ ਇਸ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ– ਮੁੜ ਚਰਚਾ 'ਚ ਆਈ 'ਐਪਲ ਵਾਚ', ਇੰਦੌਰ ਦੇ ਰਹਿਣ ਵਾਲੇ ਰਾਜਹੰਸ ਦੀ ਬਚਾਈ ਜਾਨ, ਜਾਣੋ ਕਿਵੇਂ
ਰਿਲਾਇੰਸ ਜੀਓ ਦਾ ਇਕ ਹੋਰ ਕਮਾਲ, ਲਾਂਚ ਕੀਤਾ ‘ਮੇਡ ਇਨ ਇੰਡੀਆ’ ਬ੍ਰਾਊਜ਼ਰ
NEXT STORY