ਜਲੰਧਰ : ਮਿਊਜ਼ਿਕ ਸਟ੍ਰੀਮਿੰਗ 'ਚ ''ਆਈ ਟਿਊਨ ਰੇਡੀਓ'' ਐਪਲ ਵੱਲੋਂ ਸਭ ਤੋਂ ਪਹਿਲਾ ਕਦਮ ਸੀ। ਅੱਜ ਤੋਂ ਕੰਪਨੀ ਨੇ ਆਪਣੇ ਗਾਹਕਾਂ ਨੂੰ ਈ-ਮੇਲ ਰਾਹੀਂ ਇਹ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਆਈ ਟਿਊਨ ਰੇਡੀਓ ਹੁਣ ਫ੍ਰੀ ਨਹੀਂ ਹੈ। ਐਡ-ਸਪੋਰਟਿਡ ਆਈ ਟਿਊਨ ਰੇਡੀਓ ਹੁਣ ਉਹ ਹੀ ਸੁਣ ਸਕਣਗੇ ਜੋ ਕਿ ਐਪਲ ਮਿਊਜ਼ਿਕ ਸਬਸਕ੍ਰਿਪਸ਼ਨ ਲਈ ਪੇ ਕਰਨਗੇ। ਇਸ ਦਾ ਮਤਲਬ ਇਹ ਹੈ ਕਿ ਆਈ ਟਿਊਨ ਯੂਜ਼ਰਾਂ ਲਈ beats 1 ਹੀ ਸਿਰਫ ਇਕੱਲਾ ਫ੍ਰੀ ਮਿਊਜ਼ਿਕ ਦਾ ਆਪਸ਼ਨ ਬੱਚ ਗਿਆ ਹੈ। ਇਹ ਬਦਲਾਨ ਜਨਵਰੀ ਦੇ ਅੰਤ ਤੱਕ ਆ ਜਾਵੇਗਾ।
ਇਸ 'ਤੇ ਐਪਲ ਦਾ ਕਹਿਣਾ ਹੈ '' ਅਸੀਂ ਬੀਟਸ ਵਨ ਨੂੰ ਪੂਰੀ ਤਰ੍ਹਾਂ ਫ੍ਰੀ ਬ੍ਰਾਡਕਾਸਟ ਸਰਵਿਸ ਬਣਾਉਣ ਜਾ ਰਹੇ ਹਾਂ। ਐਡ-ਸਪੋਰਟਿਡ ਮਿਊਜ਼ਿਕ ਜਨਵਰੀ ਤੇ ਅੰਤ ਤੱਕ ਲਾਂਚ ਹੋ ਜਾਵੇਗਾ। ਇਸ ਦੇ ਨਾਲ ਹੀ ਆਈ ਟਿਊਨ ਰੇਡੀਓ ਨੂੰ ਹੋਰ ਵਿਕਸਿਤ ਕੀਤਾ ਜਾ ਰਿਹਾ ਹੈ ਤੇ ਯੂਜ਼ਰਜ਼ ਨੂੰ ਇਸ 'ਚ ਪਹਿਲੇ 3 ਮਹੀਨਿਆਂ ਦਾ ਫ੍ਰੀ ਟ੍ਰਾਇਲ ਮਿਲੇਗਾ ਜਿਸ 'ਚ ਰੇਡੀਓ ਮਿਊਜ਼ਿਕ ਇਨਕਲੂਡਿਡ ਹੈ।
2,000 ਰੁਪਏ ਘੱਟ ਹੋਈ ਸ਼ਿਓਮੀ ਦੇ ਇਸ ਡਿਵਾਈਸ ਦੀ ਕੀਮਤ
NEXT STORY