ਗੈਜੇਟ ਡੈਸਕ– ਰੂਸ ਅਤੇ ਯੂਕ੍ਰੇਨ ’ਚ ਜਾਰੀ ਜੰਗ ਦਰਮਿਆਨ ਐਪਲ ਨੇ ਕਿਹਾ ਹੈ ਕਿ ਉਸਨੇ ਰੂਸ ’ਚ ਆਪਣੇ ਸਾਰੇ ਪ੍ਰੋਡਕਟਸ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਰੂਸ ’ਚ ਆਪਣੇ ਪ੍ਰੋਡਕਟਸ ਦੀ ਵਿਕਰੀ ਬੰਦ ਕਰਨ ਤੋਂ ਇਲਾਵਾ ਐਪਲ ਨੇ ਰੂਸ ਦੇ ਨਿਊਜ਼ ਐਪਸ ਆਰ.ਟੀ. ਅਤੇ ਸਪੂਤਨਿਕ ਦੇ ਐਪ ਨੂੰ ਵੀ ਆਪਣੇ ਐਪ ਸਟੋਰ ਤੋਂ ਹਟਾ ਦਿੱਤਾ ਹੈ। ਹਾਲ ਹੀ ’ਚ ਐਪਲ ਨੇ ਰੂਸ ’ਚ ਐਪਲ ਪੇਅ ਦੀ ਸਰਵਿਸ ’ਤੇ ਰੋਕ ਲਗਾਈ ਸੀ।
ਉਪ-ਪ੍ਰਧਾਨ ਮੰਤਰੀ ਨੇ ਐਪਲ ਨੂੰ ਭੇਜੀ ਸੀ ਚਿੱਠੀ
ਪਿਛਲੇ ਹਫਤੇ ਹੀ ਯੂਕ੍ਰੇਨ ਦੇ ਉਪ-ਪ੍ਰਧਾਨ ਮੰਤਰੀ ਮਾਈਖਾਇਲੋ ਫੇਡੋਰੋਵ ਨੇ ਐਪਲ ਨੂੰ ਇਕ ਚਿੱਠੀ ਲਿਖੀ ਸੀ ਜਿਸਨੂੰ ਉਨ੍ਹਾਂ ਨੇ ਟਵਿਟਰ ’ਤੇ ਵੀ ਸ਼ੇਅਰ ਕੀਤਾ ਸੀ। ਫੇਡੋਰੋਵ ਨੇ ਐਪਲ ਦੇ ਸੀ.ਈ.ਓ. ਟਿਮ ਕੁੱਟ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਰੂਸ ’ਚ ਆਪਣੇ ਐਪਲ ਸਟੋਰ ਤਕ ਆਪਣੇ ਪ੍ਰੋਡਕਟਸ ਦੀ ਸਪਲਾਈ ’ਚ ਕਟੌਤੀ ਕਰਨ।
ਐਪਲ ਨੇ ਕੀ ਕਿਹਾ
ਉਪ-ਪ੍ਰਧਾਨ ਮੰਤਰੀ ਦੀ ਚਿੱਠੀ ਦੇ ਜਵਾਬ ’ਚ ਐਪਲ ਨੇ ਕਿਹਾ ਹੈ ਕਿ ਉਹ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਕਾਫੀ ਦੁਖੀ ਅਤੇ ਚਿੰਤਤ ਹੈ. ਕੰਪਨੀ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਖੜ੍ਹੀ ਹੈ ਜੋ ਇਸ ਹਿੰਸਾ ਨੂੰ ਝੱਲ ਰਹੇ ਹਨ। ਪਿਛਲੇ ਹਫਤੇ ਐਪਲ ਪੇਅ ਨੂੰ ਬੈਨ ਕਰਨ ਤੋਂ ਬਾਅਦ ਅਸੀਂ ਆਪਣੀਆਂ ਹੋਰ ਸੇਵਾਵਾਂ ਵੀ ਰੂਸ ਲਈ ਬੰਦ ਕਰ ਦਿੱਤੀਆਂ ਹਨ। ਐਪਲ ਨੇ ਕਿਹਾ ਹੈ ਕਿ ਉਸਨੇ ਰੂਸ ’ਚ ਆਈਫੋਨ ਅਤੇ ਹੋਰ ਪ੍ਰੋਡਕਟਸ ਦੀ ਵਿਕਰੀ ਬੰਦ ਕਰ ਦਿੱਤੀ ਹੈ।
Redmi Note 11E ਹੋਇਆ ਲਾਂਚ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼
NEXT STORY